ਭਰਿੰਡ
From Wikipedia, the free encyclopedia
Remove ads
ਭਰਿੰਡ (ਅੰਗਰੇਜ਼ੀ: wasp) ਇੱਕ ਉੱਡਣ ਵਾਲਾ ਕੀੜਾ ਹੈ। ਇਸ ਨੂੰ ਪੰਜਾਬੀ ਵਿੱਚ ਧਮੂੜੀ, ਧਰਭੂੜੀ ਤੇ ਡੇਮੂੰ ਵੀ ਕਹਿੰਦੇ ਹਨ।[1] ਇਹ ਖੱਟੇ ਪੀਲ਼ੇ ਰੰਗ ਦੀ ਹੁੰਦੀ ਹੈ। ਜੇਕਰ ਇਹ ਬੰਦੇ ਨੂੰ ਡੰਗ ਦੇਵੇ ਤਾਂ ਉਹ ਜਗ੍ਹਾ ਸੁੱਜ ਜਾਂਦੀ ਹੈ ਤੇ ਬੜਾ ਦਰਦ ਹੁੰਦਾ ਹੈ। ਭਰਿੰਡਾਂ ਦੇ ਘਰ ਨੂੰ ਖੱਖਰ ਜਾਂ ਭਰਿੰਡਾ ਦਾ ਛੱਤਾ ਕਹਿੰਦੇ ਹਨ। ਜਦੋਂ ਕੋਈ ਭਰਿੰਡ ਡੰਕ ਮਾਰਦੀ ਹੈ ਤਾਂ ਉਸ ਜਗ੍ਹਾ ਤੇ ਪੈਟਰੋਲ ਲਾ ਦਿੱਤਾ ਜਾਵੇ ਤਾਂ ਸੁੱਜਣ ਤੋਂ ਰੋਕਿਆ ਜਾ ਸਕਦਾ ਹੈ। ਇਹ ਆਮ ਕਰਕੇ ਗਰਮੀਆਂ ਵਿੱਚ ਹੀ ਨਿਕਲਦੀਆਂ ਹਨ। ਇਹ ਮੋਟਰਸਾਈਕਲ ਸਵਾਰ ਅਤੇ ਸਾਈਕਲ ਸਵਾਰ ਦੇ ਆਮ ਕਰਕੇ ਆਉਂਦਿਆਂ ਜਾਂਦਿਆ ਲੜ ਜਾਂਦੀਆਂ ਹਨ। ਇਸ ਕਰਕੇ ਪੈਟਰੋਲ ਹੀ ਸੱਭ ਤੋਂ ਵਧੀਆ ਰਹਿੰਦਾ ਹੈ ਇਸ ਦੇ ਕੱਟਣ ਤੇ ਸੁੱਜਣ ਤੋਂ ਬਚਾਉਣ ਲਈ ਕਿਉਕਿ ਰਸਤੇ ਵਿੱਚ ਸਾਡੇ ਕੋਲ਼ ਇਹੀ ਇੱਕ ਉਪਾ(ਇਲਾਜ) ਹੁੰਦਾ ਹੈ। ਜੇਕਰ ਇਹ ਕਿਸੇ ਦੇ ਘਰ ਆਪਣਾ ਘਰ ਬਣਾ ਲਵੇ ਤਾਂ ਇਸ ਨੂੰ ਹਟਾਉਣ ਲਈ ਨਿੰਮ ਦੇ ਪੱਤਿਆਂ ਦਾ ਧੂੰਆਂ ਕੀਤਾ ਜਾਂਦਾ ਹੈ ਤੇ ਬਿਲਕੁਲ ਇਸ ਦੇ ਨਿਚੇ ਉਸ ਧੂੰਏ ਨੂੰ ਰੱਖ ਦਿੱਤਾ ਜਾਂਦਾ ਹੈ।
Remove ads
ਪੰਜਾਬੀ ਲੋਕਧਾਰਾ ਵਿੱਚ
ਮੇਰੀ ਛਾਤੀ ਤੇ ਡੇਮੂੰ ਡੰਗ ਮਾਰ ਨੀ ਗਿਆ
ਹੁਣ ਮੋਈ ਹੁਣ ਮੋਈ ਮੈਨੂੰ ਕੀਹ ਹੋਗਿਆ[2]
ਹਵਾਲੇ
Wikiwand - on
Seamless Wikipedia browsing. On steroids.
Remove ads