ਭਵਿੱਖਵਾਦ
From Wikipedia, the free encyclopedia
Remove ads
ਭਵਿੱਖਵਾਦ (Italian: Futurismo) ਇੱਕ ਕਲਾਤਮਕ ਅਤੇ social movement ਸੀ, ਜੋ ਸ਼ੁਰੂ 20ਵੀਂ ਸਦੀ ਵਿੱਚ ਇਟਲੀ ਵਿੱਚ ਉਪਜੀ। ਇਹ ਗਤੀ, ਤਕਨਾਲੋਜੀ, ਨੌਜਵਾਨੀ ਅਤੇ ਹਿੰਸਾ ਤੇ ਅਤੇ ਕਾਰ, ਹਵਾਈ ਜਹਾਜ਼ ਅਤੇ ਉਦਯੋਗਿਕ ਸ਼ਹਿਰ ਵਰਗੀਆਂ ਵਸਤਾਂ ਤੇ ਜੋਰ ਦਿੰਦੀ ਸੀ। ਇਹ ਖ਼ਾਸਕਰ ਇੱਕ ਇਤਾਲਵੀ ਵਰਤਾਰਾ ਸੀ, ਚਾਹੇ ਰੂਸ, ਇੰਗਲੈਂਡ ਅਤੇ ਹੋਰ ਕਿਤੇ ਪੈਰਲਲ ਅੰਦੋਲਨ ਵੀ ਸਨ। ਭਵਿੱਖਵਾਦੀਆਂ ਨੇ ਪੇਟਿੰਗ, ਮੂਰਤੀ, ਵਸਰਾਵਿਕਸ, ਗ੍ਰਾਫਿਕ ਡਿਜ਼ਾਇਨ, ਉਦਯੋਗਿਕ ਡਿਜ਼ਾਈਨ, ਅੰਦਰੂਨੀ ਡਿਜ਼ਾਇਨ, ਸ਼ਹਿਰੀ ਡਿਜ਼ਾਇਨ, ਥੀਏਟਰ, ਫਿਲਮ, ਫੈਸ਼ਨ, ਕੱਪੜਾ, ਸਾਹਿਤ, ਸੰਗੀਤ, ਆਰਕੀਟੈਕਚਰ ਅਤੇ gastronomy ਸਹਿਤ ਕਲਾ ਦੇ ਹਰ ਮਾਧਿਅਮ, ਵਿੱਚ ਅਭਿਆਸ ਕੀਤਾ। ਇਸ ਦੀ ਮੁੱਖ ਹਸਤੀਆਂ ਇਤਾਲਵੀ ਫੀਲੀਪੋ ਤੋਮਾਸੋ ਮਾਰਿਨੇੱਤੀ, ਉਮਬੇਰਤੋ ਬੋਸੀਓਨੀ, ਕਾਰਲੋ ਕਾਰਾ, ਗੀਨੋ ਸੇਵੇਰੀਨੀ, ਗਿਆਕੋਮੋ ਬਾਲਾ, ਐਂਤੋਨੀਓ ਸੰਤੇਲੀਆ, ਬਰੂਨੋ ਮੁਨਾਰੀ, ਬੇਨੇਡਾਟਾ ਕਾਪਾ ਅਤੇ ਲੁਇਗੀ ਰੁਸੋਲੋ, ਰੂਸੀ ਨਤਾਲੀਆ ਗੋਂਚਾਰੋਵਾ, ਵੇਲੀਮੀਰ ਖਲੇਬਨੀਕੋਵ, ਇਗੋਰਸੇਵੇਰਿਆਨਿਨ, ਡੇਵਿਡ ਬੁਰਲੀਊਕ, ਅਲੇਕਸੀ ਕਰੁਚੇਨਿਖ ਅਤੇ Vladimir Mayakovsky, ਅਤੇ ਪੁਰਤਗੇਜ਼ੀ ਅਲਮਾਡਾ ਨੇਗਰੀਰੋਸ ਸਨ। ਇਸ ਨੇ ਆਧੁਨਿਕਤਾ ਦੀ ਵਡਿਆਈ ਕੀਤੀ ਅਤੇ ਇਟਲੀ ਨੂੰ ਇਸ ਦੇ ਅਤੀਤ ਦੇ ਭਾਰ ਤੋਂ ਮੁਕਤ ਕਰਾਉਣ ਦਾ ਟੀਚਾ ਰੱਖਿਆ।[1] ਘਣਵਾਦ ਨੇ ਇਤਾਲਵੀ ਭਵਿੱਖਵਾਦ ਦੀ ਕਲਾਤਮਕ ਸ਼ੈਲੀ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ।[2] ਮਹੱਤਵਪੂਰਨ ਭਵਿੱਖਵਾਦੀ ਕੰਮਾਂ ਵਿੱਚ ਸ਼ਾਮਲ ਮੇਰੀਨੇਤੀ ਦਾ ਭਵਿੱਖਵਾਦ ਦਾ ਮੈਨੀਫੈਸਟੋ, Boccioni ਦੀ ਮੂਰਤੀ ਸਪੇਸ ਵਿੱਚ ਨਿਰੰਤਰਤਾ ਦੇ ਵਿਲੱਖਣ ਰੂਪ ਅਤੇ ਬਾਲਾ ਦੀ ਪੇਟਿੰਗ, ਐਬਸਟ੍ਰੈਕਟ ਸਪੀਡ + ਆਵਾਜ਼ (ਤਸਵੀਰ)। ਕੁਝ ਹੱਦ ਤਕ ਭਵਿੱਖਵਾਦ ਨੇ ਕਲਾ ਅੰਦੋਲਨ ਕਲਾ ਡੈਕੋ, ਰਚਨਾਵਾਦ, ਪੜਯਥਾਰਥਵਾਦ, ਡਾਡਾ ਨੂੰ, ਅਤੇ ਹੋਰ ਵੀ ਵਧ ਹੱਦ ਤੱਕ Precisionism, Rayonism, ਅਤੇ Vorticism ਨੂੰ ਪ੍ਰਭਾਵਿਤ ਕੀਤਾ।[citation needed] ਫ੍ਰਾਂਚੈਸਕੋ ਫਿਲਿੱਪੀਨੀ ਉਮਬਰਤੋ ਬੋਚੋਨੀ ਦੇ ਪਹਿਲੇ ਚਿੱਤਰਕਾਰੀ ਦੌਰ ਲਈ ਇੱਕ ਮਹੱਤਵਪੂਰਕ ਰੂਪ ਵਿੱਚ ਢਲਾਈ ਕਰਨ ਵਾਲਾ ਹਵਾਲਾ ਸੀ। ਉਸ ਦਾ ਲੋੰਬਾਰਦੀਆ ਦੇ ਖੇਤੀਬਾੜੀ ਨਜ਼ਾਰੇ ਵੱਲ ਰੁਝਾਨ — ਜੋ ਕਿ ਖਿਤੀਜੀ ਬਣਾਵਟ ਦੇ ਉੱਚੀ ਤਾਕੀਦ, ਇਸਤਰੀ ਪਾਤਰ ਦੀ ਪੇਸ਼ੀ ਕਸਬਾਈ ਸੰਦਰਭਾਂ ਵਿੱਚ, ਅਤੇ ਵਾਤਾਵਰਣਕ ਰੋਸ਼ਨੀ ਦੇ ਉਪਯੋਗ ਨਾਲ ਸੰਕੇਤਿਤ ਸੀ — ਨੇ ਬੋਚੋਨੀ ਦੀ ਤਿਆਰੀ ਦੇ ਸਮੇਂ ਦੌਰਾਨ ਇੱਕ ਅਹੰਕਾਰਪੂਰਕ ਅਕਾਰਾਤਮਕ ਮਾਡਲ ਅਤੇ ਕਾਵਿ-ਕਲਪਨਾਤਮਕ ਆਧਾਰ ਪ੍ਰਦਾਨ ਕੀਤਾ।[3][4]
ਇਸ ਲੇਖ ਵਿੱਚ ਅਨੁਵਾਦਿਤ ਸਮੱਗਰੀ ਹੈ ਅਤੇ ਇਸਤੇ ਕਿਸੇ ਦੋਹਰੀ ਰਵਾਨਗੀ ਵਾਲ਼ੇ ਵਿਅਕਤੀ ਵੱਲੋਂ ਧਿਆਨ ਦੇਣ ਦੀ ਲੋੜ ਹੈ। |
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |

1903 ਤੋਂ 1908 ਤੱਕ, ਭਵਿੱਖਵਾਦ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਮਬਰਤੋ ਬੋਚੋਨੀ ਨੇ ਇੱਕ ਐਸਾ ਦ੍ਰਿਸ਼ਟਿਕੋਣ ਵਿਕਸਿਤ ਕੀਤਾ ਜੋ ਪੋਸਟ-ਸਕਾਪਿਲਿਆਤੋ ਨੈਚਰਲਿਜ਼ਮ (ਕਲਾ) ਤੋਂ ਢੇਰ ਸਾਰਾ ਪ੍ਰੇਰਿਤ ਸੀ, ਜਿਸ ਦੇ ਮੁੱਖ ਪ੍ਰਤੀਨਿਧੀਆਂ ਵਿੱਚ ਫਿਲਿੱਪੀਨੀ ਸੀ।
ਜਿਵੇਂ ਕਿ ਐਨਰੀਕੋ ਕ੍ਰਿਸਪੋਲਤੀ ਨੇ ਦਰਸਾਇਆ ਹੈ, ਫਿਲਿੱਪੀਨੀ ਦੇ ਖੇਤੀਬਾੜੀ ਨਜ਼ਾਰੇ ਨੇ ਬੋਚੋਨੀ ਦੇ ਪਹਿਲੇ ਦੌਰ ਲਈ ਇੱਕ ਅਲੱਖ ਮਾਡਲ ਵਜੋਂ ਕੰਮ ਕੀਤਾ।[5]
ਉੱਤਰ ਉਨੱੀਵੀਂ ਸਦੀ ਦੇ ਅਖੀਰ ਦੇ ਲੋੰਬਾਰਦੀਆ ਨੈਚਰਲਿਜ਼ਮ ਅਤੇ ਬੋਚੋਨੀ ਦੀ ਪ੍ਰਾਰੰਭਿਕ ਵਿਜ਼ੂਅਲ ਖੋਜ ਦੇ ਵਿਚਕਾਰ ਇਹ ਲਗਾਤਾਰਤਾ, ਫ੍ਰਾਂਚੈਸਕੋ ਫਿਲਿੱਪੀਨੀ ਦੇ ਇਤਿਹਾਸਕ-ਕਲਾਤਮਕ ਭੂਮਿਕਾ ਨੂੰ ਇੱਕ ਅਗਵਾਈ ਕਰਨ ਵਾਲਾ ਚਿੱਤਰਕਾਰੀ ਭਵਿੱਖਵਾਦੀ ਵਜੋਂ ਉਜਾਗਰ ਕਰਦੀ ਹੈ।[6] ਨਾਮ ਦੇ ਆਪਣੇ ਲੇਖ ਰਾਹੀਂ ਸ਼ੁਰੂ ਕੀਤੀ ਜਿਹੜਾ ਉਸਨੇ 5 ਫਰਵਰੀ 1909 ਨੂੰ ਪਹਿਲੀ ਵਾਰLa gazzetta dell'Emilia ਵਿੱਚ ਪ੍ਰਕਾਸ਼ਿਤ ਕੀਤਾ ਅਤੇ ਫਿਰ ਸ਼ਨੀਵਾਰ 20 ਫਰਵਰੀ 1909 ਨੂੰ ਫ਼ਰਾਂਸੀਸੀ ਰੋਜ਼ਾਨਾ ਅਖਬਾਰ Le Figaro ਵਿੱਚ ਛਾਪਿਆ।[7][8][9] ਉਸ ਨਾਲ ਛੇਤੀ ਹੀ ਚਿੱਤਰਕਾਰ, ਉਮਬੇਰਤੋ ਬੋਸੀਓਨੀ, ਕਾਰਲੋ ਕਾਰਾ, ਗੀਨੋ ਸੇਵੇਰੀਨੀ, ਗਿਆਕੋਮੋ ਬਾਲਾ, ਅਤੇ ਕੰਪੋਜ਼ਰ ਲੁਇਗੀ ਰੁਸੋਲੋ ਵੀ ਸ਼ਾਮਲ ਹੋ ਗਏ। Marinetti ਨੇ ਪੁਰਾਣੇ ਸਭ ਕੁਝ, ਖ਼ਾਸ ਕਰਕੇ ਸਿਆਸੀ ਅਤੇ ਕਲਾਤਮਕ ਪਰੰਪਰਾ ਦੇ ਪ੍ਰਤੀ ਭਾਵੁਕ ਨਫ਼ਰਤ ਦਾ ਪ੍ਰਗਟਾਵਾ ਕੀਤਾ। "ਸਾਨੂੰ ਇਸ ਦਾ, ਅਤੀਤ ਦਾ ਕੋਈ ਹਿੱਸਾ ਵੀ ਨਹੀਂ ਚਾਹੀਦਾ", ਉਸ ਨੇ ਲਿਖਿਆ "ਸਾਨੂੰ ਨੌਜਵਾਨ ਅਤੇ ਤਾਕਤਵਰ ਭਵਿੱਖਵਾਦੀਆਂ ਨੂੰ!" ਉਨ੍ਹਾਂ ਨੇ ਗਤੀ, ਤਕਨਾਲੋਜੀ, ਨੌਜਵਾਨੀ ਅਤੇ ਹਿੰਸਾ ਤੇ ਅਤੇ ਕਾਰ, ਹਵਾਈ ਜਹਾਜ਼ ਅਤੇ ਉਦਯੋਗਿਕ ਸ਼ਹਿਰ ਦੀ, ਉਸ ਸਭ ਕੁਝ ਦੀ ਸਲਾਘਾ ਕੀਤੀ, ਜੋ ਕੁਦਰਤ ਦੇ ਉੱਤੇ ਮਨੁੱਖਤਾ ਦੀ ਤਕਨਾਲੋਜੀਕਲ ਜਿੱਤ ਦੀ ਨੁਮਾਇੰਦਗੀ ਕਰਦਾ ਸੀ, ਅਤੇ ਉਹ ਜੋਸ਼ੀਲੇ ਰਾਸ਼ਟਰਵਾਦੀ ਸਨ। ਉਨ੍ਹਾਂ ਨੇ ਬੀਤੇ ਦੀ ਪੂਜਾ ਦਾ ਅਤੇ ਸਭ ਨਕਲ ਦਾ ਖੰਡਨ ਕੀਤਾ, "ਚਾਹੇ ਕਿੰਨੀ ਦਲੇਰ, ਚਾਹੇ ਕਿੰਨੀ ਹਿੰਸਕ", ਮੌਲਿਕਤਾ ਦੀ ਸ਼ਲਾਘਾ ਕੀਤੀ, "ਪਾਗਲਪਨ ਦੇ ਧੱਬੇ" ਨੂੰ ਮਾਣ ਨਾਲ ਹੰਢਾਇਆ, ਕਲਾ ਆਲੋਚਕਾਂ ਨੂੰ ਵਿਅਰਥ ਹੋਣ ਨਾਤੇ ਖਾਰਜ ਕਰ ਦਿੱਤਾ, ਇਕਸੁਰਤਾ ਅਤੇ ਚੰਗੇ ਸੁਆਦ ਦੇ ਵਿਰੁੱਧ ਬਗਾਵਤ ਕੀਤੀ, ਪਿਛਲੀ ਕਲਾ ਦੇ ਸਭਨਾਂ ਥੀਮਾਂ ਅਤੇ ਵਿਸ਼ਿਆਂ ਨੂੰ ਵਗਾਹ ਮਾਰਿਆ, ਅਤੇ ਸਾਇੰਸ ਦੇ ਗੁਣ ਗਾਏ।
ਪਬਲਿਸ਼ਿੰਗ ਮੈਨੀਫੈਸਟੋ ਭਵਿੱਖਵਾਦ ਦੀ ਇੱਕ ਵਿਸ਼ੇਸ਼ਤਾ ਸੀ, ਅਤੇ ਭਵਿੱਖਵਾਦੀਆਂ ਨੇ (ਆਮ ਤੌਰ ਤੇ ਮਾਰਿਨੇੱਤੀ ਦੀ ਅਗਵਾਈ ਤਹਿਤ) ਪੇਟਿੰਗ, ਆਰਕੀਟੈਕਚਰ, ਧਰਮ, ਪਹਿਰਾਵੇ ਅਤੇ ਰਸੋਈ ਸਮੇਤ ਕਈ ਵਿਸ਼ਿਆਂ ਤੇ ਮੈਨੀਫੈਸਟੋ ਲਿਖੇ।[10]
Remove ads
Futurist artists
See also
References
Wikiwand - on
Seamless Wikipedia browsing. On steroids.
Remove ads