ਭਾਊ ਰਾਓ ਕ੍ਰਿਸ਼ਨਜੀ ਗਾਇਕਵਾੜ
From Wikipedia, the free encyclopedia
Remove ads
ਭਾਊ ਰਾਓ ਕ੍ਰਿਸ਼ਨਜੀ ਗਾਇਕਵਾੜ (15 ਅਕਤੂਬਰ 1902 – 29 ਦਸੰਬਰ 1971) ਆਮ ਤੌਰ 'ਤੇ ਦਾਦਾ ਸਾਹੇਬ ਗਾਇਕਵਾੜ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਮਹਾਰਾਸ਼ਟਰ ਦੇ ਨੇਤਾ ਅਤੇ ਸਮਾਜ ਸੇਵਕ ਸੀ।[1] ਉਹ ਭਾਰਤ ਦੀ ਰਿਪਬਲਿਕਨ ਪਾਰਟੀ ਦਾ ਬਾਣੀ ਮੈਂਬਰ ਸੀ ਅਤੇ ਲੋਕ ਸਭਾ ਅਤੇ ਰਾਜ ਸਭਾ ਦੋਹਾਂ ਵਿੱਚ ਸੰਸਦ ਮੈਂਬਰ ਰਿਹਾ।[2] ਉਨ੍ਹਾਂ ਨੂੰ ਸਮਾਜ ਲਈ ਆਪਣੀ ਸਮਰਪਿਤ ਸੇਵਾ ਲਈ 1968 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਭੀਮ ਰਾਓ ਅੰਬੇਡਕਰ ਦਾ ਨਜ਼ਦੀਕੀ ਸਾਥੀ ਅਤੇ ਅਨੁਆਈ ਸੀ।
ਭਾਰਤ ਸਰਕਾਰ ਨੇ ਉਸ ਦੇ ਸਨਮਾਨ ਵਿੱਚ 2002 ਵਿੱਚ ਇੱਕ ਯਾਦਗਾਰੀ ਟਿਕਟ ਜਾਰੀ ਕੀਤੀ ਸੀ।[3]
Remove ads
ਜ਼ਿੰਦਗੀ

ਦਾਦਾ ਸਾਹਿਬ ਦਾ ਜਨਮ 15 ਅਕਤੂਬਰ 1902 ਨੂੰ ਨਾਸਿਕ ਜ਼ਿਲ੍ਹੇ ਦੇ ਦੰਡੋਰੀ ਤਹਿਸੀਲ ਦੇ ਅੰਬੇ ਪਿੰਡ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਕਿਸਨ ਰਾਓ ਅਤੇ ਮਾਂ ਦਾ ਨਾਮ ਪਬਲੀ ਬਾਈ ਸੀ। ਉਸ ਦਾ ਬਚਪਨ ਦਾ ਨਾਂ ਭਾਊ ਰਾਓ ਸੀ। ਭਾਊ ਰਾਓ ਦੇ ਪਾਲਣ-ਪੋਸ਼ਣ ਸੰਯੁਕਤ ਪਰਿਵਾਰ ਵਿੱਚ ਹੋਇਆ ਸੀ। ਉਸ ਦੀਆਂ ਚਾਰ ਭੈਣਾਂ ਸਨ ਉਨ੍ਹਾਂ ਦੇ ਚਾਰ ਭੈਣਾਂ ਸਨ। ਭਾਊ ਰਾਓ ਦਾ ਜਨਮ ਮਹਾਰ ਜਾਤੀ ਸਮਾਜ ਵਿੱਚ ਹੋਇਆ ਸੀ, ਜਿਸ ਨੂੰ ਛੂਹਣਾ ਉੱਚ ਜਾਤੀ ਦੇ ਹਿੰਦੂ ਪਾਪ ਸਮਝਦੇ ਸੀ। ਇਸ ਲਈ ਭਾਊ ਰਾਓ ਨੂੰ ਵੀ ਜਾਤ ਦਾ ਦਰਦ ਝੱਲਣਾ ਪਿਆ। ਸਕੂਲ ਦੇ ਰਜਿਸਟਰ ਵਿਚ, ਉਸ ਦਾ ਨਾਂ 'ਭਾਵਇਆ ਕਿਸਨ ਮਹਾਰ' ਲਿਖਿਆ ਗਿਆ ਸੀ। ਉਸ ਕਲਾਸ ਵਿੱਚ ਜਿਥੇ ਬੱਚਿਆਂ ਦੀ ਲਾਈਨ ਖਤਮ ਹੁੰਦੀ ਸੀ, ਉਸ ਨੂੰ ਉੱਥੇ ਬੈਠਣਾ ਪੈਂਦਾ ਸੀ। ਸਾਰੇ ਬੱਚਿਆਂ ਵਾਂਗ ਭਾਊ ਰਾਓ ਨੂੰ ਆਪਣਾ ਸਵਾਲ ਦਿਖਾਉਣ ਲਈ ਜ਼ਮੀਨ ਤੇ ਸਲੇਟ ਰੱਖ ਕੇ ਗੁਰੂ ਜੀ ਵੱਲ ਨੂੰ ਖਿਸਕਾਉਣਾ ਪੈਂਦਾ ਸੀ। ਪਿੰਡ ਦੇ ਸਕੂਲ ਦੇ ਬਾਅਦ, ਉਸ ਦਾ ਨਾਮ 'ਭਾਊ ਰਾਓ ਕ੍ਰਿਸ਼ਨਾਜੀ ਗਾਇਕਵਾੜ' ਲਿਖਿਆ ਗਿਆ ਸੀ।
ਦਸ ਸਾਲ ਦੀ ਉਮਰ ਵਿੱਚ ਭਾਊ ਰਾਓ ਨੇ ਚੌਥੀ ਜਮਾਤ ਅਤੇ ਇਸਦੇ ਬਾਅਦ ਅੰਗਰੇਜ਼ੀ ਸਕੂਲ ਤੋਂ 8 ਜਮਾਤ ਪਾਸ ਕੀਤੀ। ਇਸ ਦੌਰਾਨ ਮਹਾਰਾਸ਼ਟਰ ਵਿੱਚ ਪਲੇਗ ਦੀ ਮਹਾਮਾਰੀ ਕਰਕੇ ਭਾਊਰਾਓ ਦੀ ਪੜ੍ਹਾਈ ਰੁਕ ਗਈ।
1919 ਵਿੱਚ ਭਾਊਰਾਓ ਦੀ ਮਾਂ ਦੇ ਦੇਹਾਂਤ ਦੇ ਬਾਅਦ ਭਾਊਰਾਓ ਨੇ ਨੌਕਰੀ ਲਈ ਹੱਥ-ਪੈਰ ਮਾਰਨੇ ਸ਼ੁਰੂ ਕੀਤੇ। ਇਸ ਸਮੇਂ ਤੱਕ ਉਸ ਨੇ ਮੈਟਰਿਕ ਪਾਸ ਕਰ ਲਈ ਸੀ। ਸ਼ੁਰੂ ਵਿੱਚ ਉਸ ਨੂੰ ਨਾਸ਼ਿਕ ਦੇ ਐਕਸਾਈਜ ਡਿਪਾਰਟਮੇਂਟ ਵਿੱਚ ਨੌਕਰੀ ਮਿਲੀ, ਪਰ ਇਹ ਉਸਨੂੰ ਰਾਸ ਨਹੀਂ ਆਈ। ਪੋਸਟ ਐਂਡ ਟੇਲੀਗਰਾਫ ਵਿਭਾਗ ਵਿੱਚ ਭਾਊਰਾਓ ਨੇ ਕੁੱਝ ਸਮਾਂ ਕੰਮ ਕੀਤਾ। ਮਗਰ, ਇੱਥੇ ਵੀ ਜ਼ਿਆਦਾ ਦਿਨ ਉਹ ਟਿਕ ਨਹੀਂ ਸਕਿਆ। 1920 ਦੇ ਸਾਲ ਵਿੱਚ ਰਾਜ-ਸ਼ੋਭਾ ਛਤਰਪਤੀ ਸ਼ਾਹੂ ਬੋਰਡਿੰਗ ਨਾਸ਼ਿਕ ਵਿੱਚ ਨਵਾਂ ਨਵਾਂ ਖੁੱਲ੍ਹਿਆ ਸੀ ਭਾਊ ਰਾਓ ਨੂੰ ਉੱਥੇ ਨੌਕਰੀ ਮਿਲ ਗਈ।
ਸੰਨ 1926 ਵਿੱਚ ਬਾਬਾ ਸਾਹੇਬ ਡਾ. ਅੰਬੇਡਕਰ ਕੋਰਟ ਦੇ ਕਿਸੇ ਕੰਮ ਨਾਸ਼ਿਕ ਆਏ ਤਾਂ ਉਹ ਰਾਜ-ਸ੍ਰੀ ਛਤਰਪਤੀ ਸ਼ਾਹੂ ਬੋਰਡਿੰਗ ਵਿੱਚ ਠਹਿਰੇ ਸਨ। ਡਾ. ਅੰਬੇਡਕਰ ਨਾਲ ਭਾਊਰਾਓ ਦੀ ਪਹਿਲੀ ਮੁਲਾਕਾਤ ਇਥੇ ਹੀ ਹੋਈ ਸੀ। ਡਾ. ਅੰਬੇਡਕਰ ਦੇ ਬਾਰੇ ਵਿੱਚ ਉਸ ਨੇ ਪਹਿਲਾਂ ਤੋਂ ਕਾਫ਼ੀ ਸੁਣ ਰੱਖਿਆ ਸੀ। ਉਹ ਬਾਬਾ ਸਾਹੇਬ ਨੂੰ ਆਹਮੋ ਸਾਹਮਣੇ ਮਿਲ ਕੇ ਅਤਿਅੰਤ ਪ੍ਰਭਾਵਿਤ ਹੋਇਆ ਸੀ।
Remove ads
ਵਿਰਾਸਤ
ਮਹਾਰਾਸ਼ਟਰ ਸਰਕਾਰ ਨੇ ਸਮਾਜਿਕ ਅਤੇ ਆਰਥਿਕ ਤੌਰ ਤੇ ਪਛੜੇ ਲੋਕਾਂ ਨੂੰ ਉਸ ਦੇ ਨਾਂ, ਕਰਮਵੀਰ ਦਾਦਾਸਾਹਿਬ ਗਾਇਕਵਾੜ, ਸਬਲੀਕਰਨ ਅਤੇ ਸਵਾਭਿਮਾਨ ਯੋਜਨਾ ਤੇ ਵਿਸ਼ੇਸ਼ ਸਹਾਇਤਾ ਦਿੰਦੀ ਹੈ।[4]
ਲਿਖਤਾਂ
ਦਾਦਾ ਸਾਹਿਬ ਦੀ ਮੌਤ ਤੋਂ ਬਾਅਦ, ਭਾਊਰਾਓ ਬਾਰੇ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਉਨ੍ਹਾਂ ਵਿੱਚੋਂ ਕੁਝ ਹਨ:
- 'आंबेडकरी चळवळीतील दादासाहेब गायकवाड यांचे योगदान’ - ਲੇਖਕ ਡਾ. ਅਵਿਨਾਸ਼ ਦਿਗੰਬਰ ਫੁਲਜ਼ੇਲੇ
- 'पद्मश्री कर्मवीर दादासाहेब गायकवाड’ - ਲੇਖਕ ਰੰਗਨਾਥ ਦਾਸ
- 'जननायक कर्मवीर दादासाहेब गायकवाड’ - ਲੇਖਕ ਅਰੁਣ ਰਸਾਲ
- 'लोकाग्रणी दादासाहेब गायकवाड’ - ਲੇਖਕ ਭਾਈ ਭਾਰਗਵ
- 'कर्मवीर दादासाहेब गायकवाड’ - ਲੇਖਕ ਭਾਲੇਰਾਉ ਯਾਂਨੀਹੀ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads