ਭਾਰਤੀ ਮਨੁੱਖੀ ਪੁਲਾੜ ਉਡਾਣ ਪ੍ਰੋਗ੍ਰਾਮ
From Wikipedia, the free encyclopedia
Remove ads
ਭਾਰਤੀ ਮਨੁੱਖੀ ਪੁਲਾੜ ਉਡਾਣ ਪ੍ਰੋਗ੍ਰਾਮ ਭਾਰਤੀ ਪੁਲਾੜ ਖੋਜ ਸੰਸਥਾ ਵੱਲੋਂ ਧਰਤੀ ਦੇ ਨਿਚਲੇ ਔਰਬਿਟ ਵਿੱਚ ਇੱਕ-ਦੋ ਪੁਲਾੜ ਯਾਤਰੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਹੈ। ਇਹ ਮਿਸ਼ਨ ਸਰਕਾਰ ਦੀ 12ਵੀਂ ਪੰਜ ਸਾਲਾ ਯੋਜਨਾ(੨੦੧੨ - ੨੦੧੭) ਵਿੱਚ ਸ਼ਾਮਿਲ ਨਹੀਂ ਹੈ [1] ਇਸ ਕਰਕੇ ਇਸਦੀ ਮੌਜੂਦਾ ਦਹਾਕੇ ਵਿੱਚ ਹੋਣ ਦੀ ਉਮੀਦ ਨਹੀਂ ਹੈ।[1][2]
ਤਿਆਰੀ
9 ਅਗਸਤ 2007 ਨੂੰ ਭਾਰਤੀ ਪੁਲਾੜ ਖੋਜ ਸੰਸਥਾ ਦੇ ਪ੍ਰਧਾਨ ਜੀ ਮਾਧਵਨ ਨਾਇਰ ਨੇ ਸੰਕੇਤ ਦਿੱਤਾ ਕਿ ਏਜੰਸੀ ਇੱਕ ਮਨੁੱਖੀ ਪੁਲਾੜ ਮਿਸ਼ਨ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉਹਨਾਂ ਨੇ ਅੱਗੇ ਸੰਕੇਤ ਦਿੱਤਾ ਹੈ ਕਿ ਇਸਰੋ ਇੱਕ ਸਾਲ ਦੇ ਅੰਦਰ ਨਵੇਂ ਆਕਾਸ਼ ਕੈਪਸੂਲ ਪ੍ਰੌਦਯੋਗਿਕੀਆਂ ਦੇ ਵਿਕਾਸ ਉੱਤੇ ਆਪਣੀ ਰਿਪੋਰਟ ਦੇਵੇਗੀ।
ਹਵਾਲੇ
Wikiwand - on
Seamless Wikipedia browsing. On steroids.
Remove ads