ਭੀਮਪਲਾਸੀ

From Wikipedia, the free encyclopedia

Remove ads

ਸੁਰਾਂ ਨੂੰ ਇੱਕ ਲਯ ਤਾਲ 'ਚ ਪਰੋ ਕੇ ਨਿਯਮਬੱਧ ਤਰੀਕੇ ਨਾਲ ਜਦੋਂ ਗਾਯਾ-ਵਜਾਯਾ ਜਾਂਦਾ ਹੈ ਤਾਂ ਮਨ ਨੂੰ ਮੋਹ ਲੈਣ ਵਾਲੀ ਓਹ ਰਚਨਾ ਰਾਗ ਕਹੀ ਜਾਂਦੀ ਏ। ਸੰਗੀਤ ਦੇ ਸਮੁੰਦਰ ਵਿੱਚ ਰਾਗਾਂ ਦਾ ਬੇਸ਼ੁਮਾਰ ਅੱਮੂਲ ਖਜ਼ਾਨਾ ਪਿਆ ਹੈ। ਇਸ ਲੇਖ ਵਿੱਚ ਅਸੀਂ ਰਾਗ ਭੀਮਪਲਾਸੀ ਬਾਰੇ ਚਰਚਾ ਕਰਾਂਗੇ। ਇਸ ਵਿੱਚ ਲੱਗਣ ਵਾਲੇ ਸੁਰ ਅਤੇ ਓਹਨਾਂ ਦਾ ਚਲਣ ਹੇਠ ਅਨੁਸਾਰ ਹੁੰਦਾ ਹੈ:-

ਥਾਟ- ਕਾਫੀ

ਵਾਦੀ- ਮ

ਸੰਵਾਦੀ -ਸ

ਸਮਾਂ-ਦਿਨ ਦਾ ਤੀਜਾ ਪਹਿਰ

ਜਾਤੀ- ਔੜਵ-ਸੰਪੂਰਨ

ਸੁਰ - ਆਰੋਹ ਵਿੱਚ ਪੰਜ ਸੁਰ ਲਗਦੇ ਹਨ। ਰੇ (ਰਿਸ਼ਭ) ਅਤੇ

ਧ (ਧੇਵਤ) ਸੁਰ ਨਹੀਂ ਲਗਦੇ ਪਰ ਅਵਰੋਹ ਵਿੱਚ ਸੱਤੇ ਸੁਰ ਲਗਦੇ ਹਨ।

ਗੰਧਾਰ() ਅਤੇ ਨਿਸ਼ਾਦ(ਨੀ), ਇਹ ਦੋਵੇਂ ਸੁਰ ਕੋਮਲ ਲਗਦੇ

ਹਨ ਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ।

ਆਰੋਹ - ਨੀ (ਮੰਦ੍ਰ ਸਪਤਕ) ਸ ਮ ਪ ਨੀ ਸੰ(ਤਾਰ ਸਪਤਕ)

ਅਵਰੋਹ- ਸੰ(ਤਾਰ ਸਪਤਕ) ਨੀ ਧ ਪ ਮ ਰੇ ਸ

ਪਕੜ - ਨੀ(ਮੰਦ੍ਰ ਸਪਤਕ)ਸ ਮ ਪ- ਰੇ ਸ


Remove ads

ਵਿਸ਼ੇਸ਼ਤਾ

ਰਾਗ ਧਣਾਸ਼੍ਰੀ ਇਸ ਰਾਗ ਨਾਲ ਮਿਲਦਾ ਜੁਲਦਾ ਰਾਗ ਹੈ ਅਤੇ ਸਿਰਫ ਵਾਦੀ ਸੁਰ ਕਰਕੇ ਇਹ ਭੀਮਪਲਾਸੀ ਤੋਂ ਵੱਖਰਾ ਹੁੰਦਾ ਹੈ। ਧਣਾਸ਼੍ਰੀ 'ਚ ਵਾਦੀ ਸੁਰ ਪੰਚਮ (ਪ) ਹੈ। ਭੀਮਪਲਾਸੀ ਇੱਕ ਗੰਭੀਰ ਕਿਸਮ ਦਾ ਰਾਗ ਹੈ।ਰਾਗ ਭੀਮਪਲਾਸੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸ਼ਡਜ(ਸ)-ਮਧਯਮ(ਮ) ਅਤੇ ਪੰਚਮ (ਪ)- ਗਂਧਾਰ(ਗ) ਸੁਰਾਂ ਨੂੰ ਮੀਂਡ ਨਾਲ ਖ਼ਾਸ ਤੌਰ ਤੇ ਲਿਆ ਜਾਂਦਾ ਹੈ। ਇਸ ਰਾਗ 'ਚ ਕੋਮਲ ਨਿਸ਼ਾਦ ਨੂੰ ਉੱਪਰ ਵਾਲੀ ਸ਼ਰੁਤੀ'ਚ ਗਾਯਾ-ਵਜਾਯਾ ਜਾਂਦਾ ਹੈ ਜਿਸ ਲਈ ਬਹੁਤ ਰਿਆਜ਼ ਦੀ ਲੋੜ ਹੁੰਦੀ ਹੈ। ਇਹ ਕਰੁਣ,ਬਹੁਤ ਹੀ ਸੰਵੇਦਨਸ਼ੀਲ ਸੁਭਾਅ ਵਾਲਾ ਰਾਗ ਹੈ ਇਸ ਵਿੱਚ ਛੋਟਾ ਖਯਾਲ, ਵੱਡਾ ਖਯਾਲ, ਧ੍ਰੁਪਦ,-ਧਮਾਰ ਅਤੇ ਤਰਨਾ ਸਭ ਗਾਏ-ਵਜਾਏ ਜਾਂਦੇ ਹਨ। ਰਾਗ ਭੀਮਪਲਾਸੀ ਕਾਫੀ ਥਾਟ ਦਾ ਰਾਗ ਹੈ।

Remove ads

ਰਾਗ ਭੀਮਪਲਾਸੀ ਵਿੱਚ ਬੰਦਿਸ਼ਾਂ ਦੀਆਂ ਉਦਾਹਰਣਾਂ :-

ਬੰਦਿਸ਼ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਇੱਕ ਰਚਨਾ ਹੈ।

ਪ੍ਰਮੁੱਖ ਬੰਦਿਸ਼ (ਰਚਨਾ- ਆਚਾਰਯਾ ਡਾ. ਪੰਡਿਤ ਗੋਕੁਲੋਤਸਵਜੀ ਮਹਾਰਾਜ "ਮਧੁਰਪੀਆ"

ਬੰਦਿਸ਼ ਦੀ ਸ਼ੁਰੂਆਤ (ਬੰਦਿਸ਼ ਦਾ ਨਾਮ): "ਗਾਓ ਬਾਜਾਓ ਸਭ ਮਿਲ ਅਤਾ ਉਮੰਗ ਸੋ"

ਇਹ ਬੰਦਿਸ਼ ਤਾਲ ਏਕਤਾਲ ਵਿੱਚ ਰਚੀ ਗਈ ਹੈ [1]

ਰਾਗ ਭੀਮਪਲਾਸੀ ਨਾਲ ਸੰਬੰਧਿਤ/ਮਿਲਦੇ-ਜੁਲਦੇ ਰਾਗ-

  • ਬਾਗੇਸ਼ਵਰੀ, ਧਣਾਸ਼੍ਰੀ, ਧਾਨੀ, ਪਟਦੀਪ, ਹੰਸਾਸਾਕਿੰਕਿਨੀ, ਪਟਦੀਪਕੀ
  • ਕਰਨਾਟਕ ਸੰਗੀਤ ਵਿੱਚ, ਕਰਨਾਟਕ ਦੇਵਗੰਧਾਰੀ ਸਭ ਤੋਂ ਵੱਧ ਇਸ ਰਾਗ ਨਾਲ ਮਿਲਦਾ ਜੁਲਦਾ ਰਾਗ ਹੈ, ਜੋ ਮੇਲਕਾਰਤਾ 22 (ਕਰਹਰਪ੍ਰਿਆ) ਦੀ ਸ਼੍ਰੇਣੀ ਵਿੱਚ ਆਉਂਦਾ ਹੈ।
Remove ads

ਵਿਵਹਾਰ

ਮੱਧਯਮ (ਚੌਥਾ) ਸਭ ਤੋਂ ਮਹੱਤਵਪੂਰਨ ਸੁਰ ਹੈ। ਇਹ ਇੱਕ ਵਿਸ਼ਰਾਮ ਸੁਰ ਵੀ ਹੈ ਜੋ ਇਸ ਦੇ ਵਿਸਤਾਰ 'ਚ ਅਹਿਮ ਭੂਮਿਕਾ ਨਿਭਾਂਦਾ ਹੈ।

ਜਿਵੇਂ :- ਸ ਗ ਮ, ਮ ਗ ਮ, ਗ ਮ ਪ, ਮ ਪ ਗ ਮ ਪ (ਮ) ਗ (ਮ) ਗ ਮ

ਰਾਗ ਭੀਮਪਲਾਸੀ ਵਿੱਚ ਰਚੇ ਗਏ ਹਿੰਦੀ ਫ਼ਿਲਮੀ ਗੀਤ

Loading related searches...

Wikiwand - on

Seamless Wikipedia browsing. On steroids.

Remove ads