ਭੀਲ

ਭਾਰਤ ਵਿੱਚ ਆਦਿਵਾਸੀਆਂ ਦਾ ਗਰੁੱਪ From Wikipedia, the free encyclopedia

ਭੀਲ
Remove ads

ਭੀਲ ਮੱਧ  ਭਾਰਤ ਦੀ ਇਕ ਜਨ ਜਾਤੀ ਹੈ। ਭੀਲ ਜਾਤੀ ਦੇ ਲੋਕ ਭੀਲ ਭਾਸ਼ਾ ਬੋਲਦੇ ਹਨ। ਭੀਲ  ਗੁਜਰਾਤ (3,441,945)[1], ਮੱਧ ਪ੍ਰਦੇਸ਼ (4,619,068)[2], ਛੱਤੀਸਗੜ੍ਹ, ਮਹਾਂਰਾਸ਼ਟਰ (1,818,792)[3]ਅਤੇ ਰਾਜਸਥਾਨ (2,805948,)[4] ਦੇ ਮੂਲ ਨਿਵਾਸੀ ਹਨ। ਅਜਮੇਰ ਵਿਚ ਖ਼ਵਾਕਾ ਮੁਈਨੁਉਦੀਨ ਹਸਨ ਚਿਸਤੀ ਦੀ ਦਰਗਾਹ ਦੇ ਖਾਦਿਮ ਵੀ ਭੀਲ ਜਾਤੀ ਦੇ ਵੰਸ਼ਕ ਹਨ। ਭੀਲ ਤ੍ਰਿਪੁਰਾ ਅਤੇ ਪਾਕਿਸਤਾਨ ਦੇ ਸਿੰਧ ਅਤੇ ਥਾਰਪਰਕਰ ਜਿਲ੍ਹੇ ਵਿਚ ਵੀ ਵਸੇ ਹੋਏ ਹਨ।

Thumb
ਭੀਲ 1880

ਖਾਦਿਮ ਅਜਮੇਰ

 ਅਜਮੇਰ ਸਥਿਤ ਹਜਰਤ ਖ਼ਵਾਜਾ ਮੁਈਨੁਉਦੀਨ ਹਸਨ ਚਿਸਤੀ ਰਹਮਤੁਲਾਹ ਦੀ ਦਰਗਾਹ ਦੇ ਖਾਦਿਮ ਭੀਲਮੁਰਵਜਾਂ ਦੇ ਵੰਸ਼ਜ ਹਨ। ਇਨ੍ਹਾਂ ਦੀ ਦੋ ਸ਼ਾਖਾਵਾਂ ਹਨ, ਸੈਯਦਜਾਗਾਨ ਜੋ ਆਪਣੇ ਆਪ ਨੂੰ ਖਵਾਜਾ ਮੁਈਨੁਉਦੀਨ ਦੇ ਵੰਸ਼ਜ ਮੰਨਦੇ ਹਨ ਜਿਨ੍ਹਾਂ ਦਾ ਮੂਲ ਨਾਮ ਲਾਖਾ ਭੀਲ ਸੀ ਅਤੇ ਜਿਨ੍ਹਾਂ ਨੇ ਖ਼ਵਾਜਾ ਸਾਹਿਬ ਦੇ ਚੇਲੇ ਬਣ ਕੇ ਇਸਲਾਮ ਕਬੂਲ ਕੀਤਾ ਸੀ। ਇਸੇ ਤਰ੍ਹਾਂ ਲਾਖਾ ਭੀਲ ਦੇ ਸਕੇ ਭਰਾ ਦੇ ਵੰਸ਼ਜ ਸੇਖ਼ਜਾਦਗਾਨ ਸਮੂਹ ਦੇ ਲੋਕ ਹਨ ਜਿਨ੍ਹਾਂ ਦਾ ਮੂਲ ਨਾਮ ਟੇਕਾ ਭੀਲ ਸੀ। [5]

ਨਿਵਾਸ ਖੇਤਰ

ਭੀਲ ਸ਼ਬਦ ਦੀ ਉਤਪੱਤੀ 'ਬਿਲ' ਤੋਂ ਹੋਈ ਹੈ, ਜਿਸ ਦਾ ਦ੍ਰਾਵਿੜ ਭਾਸ਼ਾ ਵਿਚ ਅਰਥ ਹੈ "ਕਮਾਨ("धनुष")। ਭੀਲ ਜਾਤੀ ਦੋ ਭਾਂਗਾਂ ਵਿਚ ਵੰਡੀ ਹੋਈ ਹੈ। 1. ਖੱਤਰੀ ਭਿਲ ਜੋ ਮੂਲ ਰੂਪ ਵਿਚ ਖੱਤਰੀ ਹਨ ਅਤੇ ਇਨ੍ਹਾਂ ਦੇ ਰੀਤੀ ਰਿਵਾਜ ਰਾਜਪੂਤਾਂ ਦੀ ਤਰ੍ਹਾਂ ਹਨ। ਮੁਗ਼ਲਾਂ ਦੇ ਹਮਲੇ ਸਮੇਂ ਇਹ ਜੰਗਲਾਂ ਵਿਚ ਚਲੇ ਗਏ ਸਨ। ਇਹ ਭੀਲ ਭਾਸ਼ਾ ਨਹੀਂ ਬੋਲਦੇ।   2.ਲੰਗੋਟ ਭੀਲ - ਇਹ ਜੰਗਲਾਂ ਵਿਚ ਰਹਿੰਦੇ ਮੂਲ ਭੀਲ ਹਨ ਅਤੇ ਅੱਜ ਵੀ ਪੁਰਾਣੇ ਰੀਤੀ ਰਿਵਾਜਾਂ ਨਾਲ ਰਹਿੰਦੇ ਹਨ। ਮਧ ਪ੍ਰਦੇਸ਼ ਦੇ ਨਿਮਾਡ ਵਿਚ ਰਹਿਣ ਵਾਲੇ ਜਿਆਦਾਤਰ ਲੋਕ ਇਸ ਜਾਤੀ ਨਾਲ ਹੀ ਸਬੰਧਿਤ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads