ਭੁਪਿੰਦਰਨਾਥ ਦੱਤ

ਭਾਰਤੀ ਸਿਆਸਤਦਾਨ From Wikipedia, the free encyclopedia

Remove ads

ਭੁਪਿੰਦਰਨਾਥ ਦੱਤ (4 ਸਤੰਬਰ 1880 - 25 ਦਸੰਬਰ 1961)[1] ਇੱਕ ਭਾਰਤੀ ਇਨਕਲਾਬੀ ਅਤੇ ਬਾਅਦ ਵਿੱਚ ਇੱਕ ਉਘਾ ਸਮਾਜ ਸਾਸ਼ਤਰੀ ਸੀ। ਆਪਣੀ ਜਵਾਨੀ ਵਿਚ, ਉਹ ਜੁਗੰਤਰ ਲਹਿਰ ਨਾਲ ਨੇੜਿਓਂ ਸਬੰਧਤ ਸੀ। ਉਹ 1907 ਵਿੱਚ ਆਪਣੀ ਗ੍ਰਿਫਤਾਰੀ ਅਤੇ ਕੈਦ ਤਕ ਜੁਗੰਤਰ ਪੱਤ੍ਰਿਕਾ ਦੇ ਸੰਪਾਦਕ ਵਜੋਂ ਕੰਮ ਕਰਦਾ ਰਿਹਾ। ਬਾਅਦ ਵਿੱਚ ਆਪਣੇ ਇਨਕਲਾਬੀ ਕੈਰੀਅਰ ਦੌਰਾਨ ਉਹ ਭਾਰਤ-ਜਰਮਨ ਵਿੱਚ ਸਾਜ਼ਸ਼ ਦਾ ਪ੍ਰਿਵੀ ਸੀ।  ਸਵਾਮੀ ਵਿਵੇਕਾਨੰਦ ਸੀ ਉਸ ਦਾ ਵੱਡਾ ਭਰਾ ਸੀ। ਏਸ਼ੀਆਟਿਕ ਸੁਸਾਇਟੀ ਅੱਜ ਵੀ ਉਸ ਦੇ ਸਨਮਾਨ ਚ ਡਾ ਭੁਪਿੰਦਰਨਾਥ ਦੱਤ ਮੈਮੋਰੀਅਲ ਲੈਕਚਰ ਕਰਵਾਉਂਦੀ ਹੈ।

ਦੱਤ ਇੱਕ ਲੇਖਕ ਵੀ ਸੀ। ਉਸ ਨੇ ਭਾਰਤੀ ਸੱਭਿਆਚਾਰ ਅਤੇ ਸਮਾਜ ਬਾਰੇ ਕਈ ਕਿਤਾਬਾਂ ਲਿਖੀਆਂ। ਆਪਣੀ ਕਿਤਾਬ ਸਵਾਮੀ ਵਿਵੇਕਾਨੰਦ, ਦੇਸ਼ਭਗਤ-ਨਬੀ ਵਿੱਚ ਉਸ ਨੇ ਸਵਾਮੀ ਵਿਵੇਕਾਨੰਦ ਦੇ ਸਮਾਜਵਾਦੀ ਵਿਚਾਰਾਂ ਨੂੰ ਪੇਸ਼ ਕੀਤਾ।[2]

Remove ads

ਸ਼ੁਰੂਆਤੀ ਜੀਵਨ ਅਤੇ ਸਿੱਖਿਆ

Thumb
ਦੱਤ ਸਵਾਮੀ ਵਿਵੇਕਾਨੰਦ ਦਾ ਛੋਟਾ ਭਰਾ ਸੀ। ਦੱਤ ਨੇ ਸਵਾਮੀ ਵਿਵੇਕਾਨੰਦ, ਦੇਸ਼ਭਗਤ-ਨਬੀi ਕਿਤਾਬ ਲਿਖੀ ਜਿਸ ਵਿੱਚ ਉਸਨੇ ਵਿਵੇਕਾਨੰਦ ਦੇ ਸਮਾਜਵਾਦੀ ਵਿਚਾਰਾਂ ਨੂੰ ਪੇਸ਼ ਕੀਤਾ।[2]

ਦੱਤ ਦਾ ਜਨਮ ਕੋਲਕਾਤਾ (ਉਦੋਂ ਕਲਕੱਤਾ ਦੇ ਤੌਰ 'ਤੇ ਜਾਣਿਆ ਜਾਂਦਾ ਸੀ) ਵਿੱਚ 4 ਸਤੰਬਰ 1880 ਨੂੰ ਹੋਇਆ ਸੀ। ਉਸ ਦੇ ਮਾਪੇ ਵਿਸ਼ਵਨਾਥ ਦੱਤ ਅਤੇ ਭੁਵਨੇਸ਼ਵਰੀ ਦੱਤ ਸਨ। ਉਸ ਦੇ ਦੋ ਵੱਡੇ ਭਰਾ ਨਰਿੰਦਰਨਾਥ ਦੱਤਾ (ਬਾਅਦ ਸਵਾਮੀ ਵਿਵੇਕਾਨੰਦ ਦੇ ਤੌਰ 'ਤੇ ਜਾਣਿਆ ਗਿਆ) ਅਤੇ ਮਹੇਂਦਰਨਾਥ ਦੱਤ ਸੀ। ਵਿਸ਼ਵਨਾਥ ਦੱਤ ਕਲਕੱਤਾ ਹਾਈ ਕੋਰਟ ਦਾ ਇੱਕ ਵਕੀਲ ਸੀ ਅਤੇ ਭੁਵਨੇਸ਼ਵਰੀ ਦੇਵੀ ਇੱਕ ਘਰੇਲੂ ਔਰਤ ਸੀ।[3] ਦੱਤ ਨੂੰ ਈਸ਼ਵਰ ਚੰਦਰ ਵਿਦਿਆ ਸਾਗਰ ਦੀ ਮੈਟਰੋਪੋਲੀਟਨ ਸੰਸਥਾ ਵਿੱਚ ਦਾਖਲ ਕੀਤਾ ਗਿਆ ਸੀ ਜਿੱਥੋਂ ਉਸਨੇ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ। ਆਪਣੀ ਜਵਾਨੀ ਵਿੱਚ, ਉਹ ਬਰਾਹਮੋ ਸਮਾਜ ਵਿੱਚ ਸ਼ਾਮਲ ਹੋ ਗਿਆ ਜਿਸਦੀ ਅਗਵਾਈ ਕੇਸ਼ਵ ਚੰਦਰ ਸੇਨ ਅਤੇ ਦੇਵੇਂਦਰਨਾਥ ਟੈਗੋਰ ਕਰਦੇ ਸਨ। ਇੱਥੇ ਉਹ ਸਿਵਨਾਥ ਸ਼ਾਸਤਰੀ ਨੂੰ ਮਿਲਿਆ  ਜਿਸ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਦੱਤ ਦੇ ਧਾਰਮਿਕ ਅਤੇ ਸਮਾਜਿਕ ਵਿਸ਼ਵਾਸ ਬਰਾਹਮੋ ਸਮਾਜ ਨੇ, ਜੋ ਕਿ ਇੱਕ ਜਾਤ-ਮੁਕਤ ਸਮਾਜ, ਇੱਕ ਪਰਮੇਸ਼ੁਰ ਵਿੱਚ ਵਿਸ਼ਵਾਸ  ਅਤੇ ਵਹਿਮ ਦੇ ਖਿਲਾਫ ਬਗਾਵਤ ਕਰਦਾ ਸੀ।[4]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads