ਭੂੰਡ
From Wikipedia, the free encyclopedia
Remove ads
ਭੂੰਡ (ਉੱਡਣਾ ਕੀੜਾ) ਕੀੜੇ-ਮਕੌੜਿਆਂ ਦਾ ਇੱਕ ਸਮੂਹ ਹੈ ਜੋ ਸੁਪਰਆਰਡਰ ਐਂਡੋਪਟੇਰੀਗੋਟਾ ਵਿੱਚ ਕੋਲੀਓਪਟੇਰਾ ਸਮੂਹ ਕਹਾਉਂਦੇ ਹਨ। ਉਹਨਾਂ ਦੇ ਸਾਹਮਣੇ ਖੰਭਾਂ ਦੀ ਜੋੜੀ ਵਿੰਗ-ਕੇਸਾਂ, ਐਲੀਟਰਾ ਦੇ ਰੂਪ ਵਿੱਚ ਕਠੋਰ ਹੋ ਜਾਂਦੀ ਹੈ। ਇਹੀ ਖੰਭ ਉਹਨਾਂ ਨੂੰ ਹੋਰ ਸਭ ਤੋਂ ਕੀੜੇ-ਮਕੌੜਿਆਂ ਤੋਂ ਵੱਖ ਕਰਦੇ ਹਨ। ਕੋਲੀਓਪਟੇਰਾ, ਲਗਪਗ 400,000 ਸਪੀਸੀਆਂ ਦੇ ਨਾਲ, ਸਾਰੇ ਆਰਡਰਾਂ ਵਿੱਚੋਂ ਸਭ ਤੋਂ ਵੱਡਾ ਹੈ, ਜੋ ਕਿ ਵਰਣਿਤ ਕੀੜੇ ਦੇ ਤਕਰੀਬਨ 40% ਅਤੇ ਸਭ ਜਾਨਵਰਾਂ ਦੇ 25% ਹਨ।[1][2][3][4][5][6] ਨਵੀਆਂ ਸਪੀਸੀਆਂ ਅਕਸਰ ਮਿਲਦੀਆਂ ਰਹਿੰਦੀਆਂ ਹਨ। ਸਾਰੇ ਪਰਿਵਾਰਾਂ ਵਿੱਚੋਂ ਸਭ ਤੋਂ ਵੱਡਾ, ਕਰੀਬ 70,000 ਮੈਂਬਰ ਸਪੀਸੀਆਂ ਵਾਲਾ ਕਰਕਲੀਓਨੀਡੇ (ਵੀਵਲ), ਇਸ ਆਰਡਰ ਨਾਲ ਸੰਬੰਧਿਤ ਹੈ। ਉਹ ਸਮੁੰਦਰ ਅਤੇ ਧਰੁਵੀ ਖੇਤਰਾਂ ਨੂੰ ਛੱਡ ਕੇ ਤਕਰੀਬਨ ਹਰ ਨਿਵਾਸ ਸਥਾਨ ਵਿੱਚ ਮਿਲਦੇ ਹਨ। ਉਹ ਆਪਣੇ ਵਾਤਾ-ਪ੍ਰਣਾਲੀਆਂ ਨਾਲ ਵੱਖ-ਵੱਖ ਤਰੀਕਿਆਂ ਨਾਲ ਗੱਲਬਾਤ ਕਰਦੇ ਹਨ: ਭੂੰਡ ਅਕਸਰ ਪੌਦਿਆਂ ਅਤੇ ਉੱਲੀਆਂ ਨੂੰ ਖਾ ਕੇ ਗੁਜ਼ਾਰਾ ਕਰਦੇ ਹਨ, ਜਾਨਵਰਾਂ ਅਤੇ ਪੌਦਿਆਂ ਦੇ ਮਲਬੇ ਨੂੰ ਤੋੜਦੇ ਹਨ, ਅਤੇ ਹੋਰ ਰੀੜ੍ਹਹੀਣ ਪ੍ਰਾਣੀਆਂ ਨੂੰ ਖਾਂਦੇ ਹਨ। ਕੁਝ ਕੁ ਕਿਸਮਾਂ ਹਾਨੀਕਾਰਕ ਫਸਲੀ ਕੀੜੇ ਹਨ, ਜਿਵੇਂ ਕੋਲੋਰਾਡੋ ਆਲੂ ਭੂੰਡੀ, ਜਦੋਂ ਕਿ ਹੋਰ ਕੋਕਿਨੇਲੀਡਾਏ (ਭੂੰਡੀਆਂ) ਐਫੀਡ, ਸਕੇਲ ਕੀੜੇ, ਥ੍ਰਿਪਜ਼ ਅਤੇ ਹੋਰ ਪੌਦੇ-ਚੂਸਣ ਵਾਲੇ ਕੀੜੇ ਜੋ ਕਿ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਖਾਂਦੇ ਹਨ।
Remove ads
ਵਿਸ਼ੇਸ਼ਤਾਵਾਂ
ਇਸਦੇ ਮੁੱਖ ਲੱਛਣ ਇਹ ਹਨ: ਦੋ ਜੋੜੇ ਖੰਭਾਂ ਵਿੱਚੋਂ ਅਗਲੇ ਉਪਰਲੇ ਖੰਭਾਂ ਦਾ ਕਰੜਾ, ਮੋਟੇ ਚੰਮ ਵਰਗਾ ਹੋਣਾ; ਇਹ ਅਗਲੇ ਖੰਭ ਪਿੱਠ ਦੀ ਵਿਚਕਾਰਲੀ ਰੇਖਾ ਉੱਤੇ ਇੱਕ ਦੂਜੇ ਨਾਲ ਮਿਲਦੇ ਹਨ ਅਤੇ ਇਨ੍ਹਾਂ ਨੂੰ ਬਹੁਤ ਕਰਕੇ ਐਲੀਟਰਾ (Elytra) ਕਹਿੰਦੇ ਹਨ; ਪਿਛਲੇ ਖੰਭ ਪਤਲੇ, ਝਿੱਲੀ ਵਰਗੇ ਹੁੰਦੇ ਹਨ ਅਤੇ ਅਗਲੇ ਪੰਖਾਂ ਦੇ ਹੇਠਾਂ ਛਿਪੇ ਰਹਿੰਦੇ ਹਨ ਜਿਹਨਾਂ ਨਾਲ ਉਹਨਾਂ ਦੀ ਰੱਖਿਆ ਹੁੰਦੀ ਹੈ; ਉੱਡਦੇ ਸਮੇਂ ਐਲੀਟਰਾ ਸਮਤੋਲਕਾਂ ਦਾ ਕੰਮ ਕਰਦੇ ਹਨ; ਇਨ੍ਹਾਂ ਦੇ ਵਕਸ਼ਾਗਰ (ਪ੍ਰੋਥੋਰੈਕਸ, Prothorax) ਵੱਡੇ ਹੁੰਦੇ ਹਨ; ਮੂੰਹ ਦੇ ਅੰਗ ਕੁਤਰਨ ਜਾਂ ਚੱਬਣ ਦੇ ਲਾਇਕ ਹੁੰਦੇ ਹਨ; ਇਨ੍ਹਾਂ ਦੇ ਡਿੰਭ (ਲਾਰਵਾ) ਅੱਡ ਅੱਡ ਪ੍ਰਕਾਰ ਦੇ ਹੁੰਦੇ ਹਨ, ਪਰ ਇਹ ਕਦੇ ਵੀ ਪ੍ਰਾਰੂਪਿਕ ਬਹੁਤੇ ਪੈਰਾਂ ਵਾਲਿਆਂ (ਪਾਲੀਪਾਡਸ Polypods) ਦੀ ਭਾਂਤੀ ਦੇ ਨਹੀਂ ਹੁੰਦੇ। ਸਾਧਾਰਣ ਤੌਰ 'ਤੇ ਇਸ ਗਣ ਦੇ ਮੈਬਰਾਂ ਨੂੰ ਅੰਗਰੇਜ਼ੀ ਵਿੱਚ ਬੀਟਲ ਕਹਿੰਦੇ ਹਨ ਅਤੇ ਇਹ ਅੱਡ ਅੱਡ ਆਕਾਰ ਪ੍ਰਕਾਰ ਦੇ ਹੋਣ ਦੇ ਨਾਲ ਹੀ ਲੱਗਪੱਗ ਹਰ ਪ੍ਰਕਾਰ ਦੇ ਮਾਹੌਲ ਵਿੱਚ ਮਿਲ ਜਾਂਦੇ ਹਨ। ਉੱਡਣ ਵਿੱਚ ਕੰਮ ਆਉਣ ਵਾਲੇ ਖੰਭਾਂ ਉੱਤੇ ਚੋਲੀ ਦੇ ਸਮਾਨ ਰੱਖਿਅਕ ਐਲੀਟਰਾ ਹੋਣ ਦੇ ਕਾਰਨ ਹੀ ਇਨ੍ਹਾਂ ਜੀਵਾਂ ਨੂੰ ਕੰਚਪੰਖੀ ਕਹਿੰਦੇ ਹਨ।
ਕੰਚਪੰਖੀ ਗਣ ਵਿੱਚ 2,20,000 ਤੋਂ ਜਿਆਦਾ ਜਾਤੀਆਂ ਦਾ ਚਰਚਾ ਕੀਤਾ ਜਾ ਚੁੱਕਿਆ ਹੈ ਅਤੇ ਇਸ ਪ੍ਰਕਾਰ ਇਹ ਕੀਟਵਰਗ ਹੀ ਨਹੀਂ, ਬਲਕਿ ਕੁਲ ਜੰਤੁ ਸੰਸਾਰ ਦਾ ਸਭ ਤੋਂ ਵੱਡਾ ਆਰਡਰ ਹੈ। ਇਨ੍ਹਾਂ ਦਾ ਰਹਿਣ ਸਹਿਣ ਬਹੁਤ ਭਿੰਨ ਹੁੰਦਾ ਹੈ; ਪਰ ਇਨ੍ਹਾਂ ਵਿਚੋਂ ਬਹੁਤੇ ਮਿੱਟੀ ਜਾਂ ਸੜਦੇ ਗਲਦੇ ਪਦਾਰਥਾਂ ਵਿੱਚ ਮਿਲਦੇ ਹਨ। ਕਈ ਜਾਤੀਆਂ ਗੋਬਰ, ਘੋੜੇ ਦੀ ਲਿੱਦ, ਆਦਿ ਵਿੱਚ ਮਿਲਦੀਆਂ ਹਨ ਅਤੇ ਇਸਲਈ ਇਨ੍ਹਾਂ ਨੂੰ ਗੁਬਰੈਲਾ ਕਿਹਾ ਜਾਂਦਾ ਹੈ। ਕੁੱਝ ਜਾਤੀਆਂ ਜਲੀ ਕੁਦਰਤ ਦੀਆਂ ਹੁੰਦੀਆਂ ਹਨ; ਕੁੱਝ ਵਨਸਪਤੀ ਆਹਾਰੀ ਹਨ ਅਤੇ ਇਨ੍ਹਾਂ ਦੇ ਡਿੰਭ ਅਤੇ ਪ੍ਰੌਢ ਦੋਨੋਂ ਹੀ ਬੂਟਿਆਂ ਦੇ ਵੱਖ ਵੱਖ ਭਾਗਾਂ ਨੂੰ ਖਾਂਦੇ ਹਨ; ਕੁੱਝ ਜਾਤੀਆਂ, ਜਿਹਨਾਂ ਨੂੰ ਆਮ ਤੌਰ 'ਤੇ ਘੁਣ ਨਾਮ ਨਾਲ ਅੰਕਿਤ ਕੀਤਾ ਜਾਂਦਾ ਹੈ, ਲੱਕੜ, ਬਾਂਸ ਆਦਿ ਵਿੱਚ ਛੇਕ ਕਰ ਕੇ ਉਹਨਾਂ ਨੂੰ ਖੋਖਲਾ ਕਰਦੀਆਂ ਹਨ ਅਤੇ ਉਹਨਾਂ ਵਿੱਚ ਰਹਿੰਦੀਆਂ ਹਨ। ਕੁੱਝ ਸੁੱਕੇ ਅਨਾਜ, ਮਸਾਲੇ, ਮੇਵੇ ਆਦਿ ਦਾ ਨਾਸ਼ ਕਰਦੀਆਂ ਹਨ।
ਮੇਚ ਵਿੱਚ ਕੰਚਪੰਖੀ ਇੱਕ ਤਰਫ ਬਹੁਤ ਛੋਟੇ ਹੁੰਦੇ ਹਨ, ਦੂਜੇ ਪਾਸੇ ਕਾਫ਼ੀ ਵੱਡੇ। ਕੋਰੀਲੋਫਿਡਾਏ (Corylophidae) ਅਤੇ ਟਿਲੀਡਾਏ (Ptiliidae) ਵੰਸ਼ਾਂ ਦੇ ਕਈ ਮੈਂਬਰ 0.5 ਮਿਲੀਮੀਟਰ ਤੋਂਵੀ ਘੱਟ ਲੰਬੇ ਹੁੰਦੇ ਹਨ ਤਾਂ ਸਕੈਰਾਬੀਡਾਏ (Scarabaeidae) ਖ਼ਾਨਦਾਨ ਦੇ ਡਾਇਨੇਸਟੀਜ ਹਰਕਿਊਲੀਸ (Dynastes hercules) ਅਤੇ ਸਰੈਂਬਾਇਸੀਡਾਏ (Cerambycidaee) ਖ਼ਾਨਦਾਨ ਦੇ ਮੈਕਰੋਡਾਂਸ਼ਿਆ ਸਰਵਿਕਾਰਨਿਸ (Maerodontia Cervicornis) ਦੀ ਲੰਮਾਈ 15.5 ਸੈਂਟੀਮੀਟਰ ਤੱਕ ਪੁੱਜਦੀ ਹੈ। ਫਿਰ ਵੀ ਸੰਰਚਨਾ ਦੀ ਨਜ਼ਰ ਤੋਂ ਇਨ੍ਹਾਂ ਵਿੱਚ ਵੱਡੀ ਸਮਾਨਤਾ ਹੈ। ਇਨ੍ਹਾਂ ਦੇ ਸਿਰ ਦੀ ਵਿਸ਼ੇਸ਼ਤਾ ਹੈ ਗਲਾ (ਅੰਗਰੇਜ਼ੀ ਵਿੱਚ gula) ਦਾ ਆਮ ਤੌਰ 'ਤੇ ਮੌਜੂਦ ਹੋਣਾ, ਮੈਂਡੀਬਲਾ (mandibles) ਦਾ ਬਹੁ-ਵਿਕਸਿਤ ਅਤੇ ਮਜ਼ਬੂਤ ਹੋਣਾ, ਮੈਕਸਿਲੀ ਦਾ ਆਮ ਤੌਰ 'ਤੇ ਪੂਰਨ ਹੋਣਾ ਅਤੇ ਹੇਠਲੇ ਬੁੱਲ੍ਹ (ਲੇਬੀਅਮ) ਵਿੱਚ ਠੋਡੀ (ਮੈਂਟਮ) ਦਾ ਸੁਵਿਕਸਿਤ ਹੋਣਾ। ਛਾਤੀ ਭਾਗ ਵਿੱਚ ਛਾਤੀ ਦਾ ਅਗਲਾ ਹਿੱਸਾ ਵੱਡਾ ਅਤੇ ਗਤੀਸ਼ੀਲ ਹੁੰਦਾ ਹੈ ਅਤੇ ਵਿਚਕਾਰਲਾ ਹਿੱਸਾ ਅਤੇ ਮਗਰਲਾ ਹਿੱਸਾ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads