ਭੱਟ ਨਾਇਕ

From Wikipedia, the free encyclopedia

Remove ads

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਅਚਾਰੀਆ ਭੱਟ ਨਾਇਕ ਦਾ ਨਾਮ ਬਹੁਤ ਪ੍ਰਸਿੱਧ ਹੈ।'ਨਾਟਯਸ਼ਾਸ਼ਤਰ'ਵਿੱਚ ਅਚਾਰੀਆ ਭਰਤ ਮੁਨੀ ਦੇ ਪ੍ਰਸਿੱਧ ਗ੍ਰੰਥ 'ਰਸਸੂਤਰ'ਦੇ ਚਾਰ ਵਿਆਖਿਆਕਾਰਾ ਵਿਚੋਂ ਅਚਾਰੀਆ ਭੱੱਟ ਨਾਇਕ ਦਾ ਨਾਮ ਬਹੁਤ ਪ੍ਰਸਿੱਧ ਹੈ[1]।ਇਹਨਾਂਂ ਨੂੰ ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਇੱਕ ਯੁੱਗ ਪ੍ਰਵਰਤਕ ਵਜੋਂ ਜਾਣਿਆ ਜਾਂਦਾ ਹੈ।ਇਹਨਾਂ ਨੇ ਪਹਿਲਾਂ ਦੇ ਵਿਦਵਾਨਾਂ ਦੇ ਮਤਾ ਦਾ ਖੰਡਨ ਕਰਕੇ ਆਪਣੇ ਨਵੇਂ ਸਿਧਾਂਤ ਪੇਸ਼ ਕੀਤੇ ਸਨ।ਉੱਤਰੀ ਸਾਹਿਤ ਦੇ ਖੇਤਰ ਵਿੱਚ ਇਹਨਾਂ ਦੇ ਸਿਧਾਤਾਂ ਦੀ ਬਹੁਤ ਚਰਚਾ ਕੀਤੀ ਜ਼ਾਂਂਦੀ ਹੈ[2]।ਆਨੰਦਵਰਧਨ ਦੇ ਧੁੁੁਨੀ ਸਿਧਾਂਂਤ ਨੂੰ ਨਾ ਮੰਨਣ ਵਾਲੇ ਅਲੰੰਕਾਰਵਾਦੀ ਅਚਾਰੀਆ ਵਿਚੋਂ ਭੱਟ ਨਾਇਕ ਪ੍ਰਮੁੱਖ ਅਤੇ ਪ੍ਰਾਚੀਨ ਅਲੰਕਾਰਵਾਦਾਰੀ ਅਚਾਰੀਆ ਹਨ।

Remove ads

ਜੀਵਨ ਕਾਲ

ਭੱਟ ਨਾਇਕ ਦੇ ਜੀਵਨ ਬਾਰੇ ਸਾਨੂੰ ਕੋਈ ਵਿਸ਼ੇਸ਼ ਜਾਣਕਾਰੀ ਪ੍ਰਾਪਤ ਨਹੀੰ ਹੁੰਦੀ।ਇਹਨਾਂ ਦੇ ਜੀਵਨ ਨਾਲ ਸਬੰਧਤ ਜੋ ਵੀ ਸਮੱਗਰੀ ਮਿਲਦੀ ਹੈ ਉਸ ਦੇ ਅਧਾਰ ਤੇ ਇਹ ਪਤਾ ਲੱਗਦਾ ਹੈ ਕਿ ਉਹ ਕਸ਼ਮੀਰੀ ਸਨ[3]।ਇਹਨਾਂ ਦਾ ਸਮਾਂ ੮੫੦-੯੮੦ਈਸਵੀ ਦੇ ਵਿਚਕਾਰ ਮੰਨਿਆ ਜ਼ਾਂਂਦਾ ਹੈ।ਭਾਵ ਇਹਨਾਂ ਦਾ ਸਮਾਂ ਦਸਵੀਂ ਸਦੀ ਦੇ ਵਿਚਕਾਰ ਦਾ ਹੈ।ਭੱੱਟ ਨਾਇਕ ਨੇੇ ਆਨੰਦਵਰਧਨ ਦੇ ਧੁੁਨੀ ਸਬੰਧੀ ਮਤ ਦਾ ਖੰਡਨ ਕੀਤਾ ਸੀ ਅਤੇ ਅਭਿਨਵ ਗੁਪਤ ਨੇ ਭੱਟ ਨਾਇਕ ਦੇ ਮਤ ਦਾ ਖੰੰਡਨ ਕੀਤਾ ਸੀ[4]।ਇਸ ਤੋਂ ਇਹ ਸ਼ਪੱਸ਼ਟ ਹੁੰਦਾ ਹੈ ਕਿ ਭੱੱਟ ਨਾਇਕ ਦਾ ਸਮਾਂ ਆਨੰਦਵਰਧਨ ਤੋਂ ਬਾਅਦ ਦਾ ਅਤੇ ਅਭਿਨਵ ਗੁੁੁਪਤ ਤੋਂ ਪਹਿਲਾਂ ਦਾ ਸੀ।

Remove ads

ਸਾਹਿਤ ਵਿੱਚ ਯੋਗਦਾਨ

ਭੱਟ ਨਾਇਕ ਧੁਨੀ ਸੰਪ੍ਰਦਾਇ ਦੇ ਕੱਟੜ ਵਿਰੋਧੀ ਸਨ।ਇਹਨਾਂ ਨੇ 'ਹਿ੍ਦਯਦਰਪਣ' ਨਾਮਕ ਗ੍ਰੰਥ ਲਿਖਿਆ ਸੀ ਪਰ ਉਹ ਸਾਨੂੰ ਕਿਸੇ ਵੀ ਰੂਪ ਵਿੱਚ ਪ੍ਰਾਪਤ ਨਹੀਂ ਹੁੰਦਾ।ਧੁਨੀਵਿਰੋਧੀ ਅਤੇ ਰਸ ਨਿਸ਼ਪੱਤੀ ਦਾ ਸਿਧਾਂਤ ਇਹਨਾਂ ਦੇ ਗ੍ਰੰਥ ਦੀਆਂ ਪ੍ਰਮੁੱਖ ਖਾਸੀਅਤਾ ਹਨ।ਇਹ ਦੋਵੇਂ ਸਿਧਾਂਤ ਹੀ ਬਹੁਤ ਮਹੱਤਵਪੂਰਨ ਹਨ ਅਤੇ ਇਹ ਭੱਟ ਨਾਇਕ ਦੀ ਨਵੀਨ ਦਿ੍ਸ਼ਟੀਕੋਣ ਤੋਂ ਪੈਦਾ ਹੋਏ ਹਨ।ਅਭਿਨਵਗੁਪਤ ਨੇ ਇਹ ਸ਼ਪੱਸ਼ਟ ਕੀਤਾ ਹੈ ਕਿ ਭੱੱਟ ਨਾਇਕ ਨੇ 'ਧਵਨਯਲੋਕ' ਦਾ ਖੰਡਨ ਬਹੁਤ ਹੀ ਸੂਖਮਤਾ ਅਤੇ ਧਿਆਨਪੂਰਵਕ ਕੀਤਾ ਹੈ[5]

Remove ads

ਹਿ੍ਦਯਦਰਪਣ ਗ੍ਰੰਥ

ਭੱੱਟ ਨਾਇਕ ਦਾ ਇਹ ਕਾਵਿ ਸ਼ਾਸਤਰੀ ਗ੍ਰੰਥ ਹੈ।ਭੱੱਟ ਨਾਇਕ ਦਾ ਇਹ ਗ੍ੰੰਥ ਧੁੁੁਨੀਵਿਰੋੋਧੀ ਅਤੇ ਰਸ ਨਿਸ਼ਪੱੱਤੀ ਦੇ ਸਿਧਾਤਾਂਂ ਨਾਲ ਸਬੰਧ ਰੱਖਣ ਕਰਕੇ ਵਧੇਰੇ ਜਾਣਿਆ ਜ਼ਾਂਦਾ ਹੈ[1]।ਇਹਨਾਂ ਦੋਵਾਂ ਸਿਧਾਂਤਾਂ ਲਈ ਅਚਾਰੀਆ ਭੱਟ ਨਾਇਕ ਦਾ ਦਿ੍ਸ਼ਟੀਕੋਣ ਬਿਲਕੁਲ ਨਵਾਂ ਸੀ। ਇਹ ਗ੍ਰੰਥ ੧੧ਵੀਂ ਸਦੀ ਤੋਂ ਬਾਅਦ ਪ੍ਰਾਪਤ ਨਹੀਂ ਹੁੰਦਾ।ਅਚਾਰੀਆ ਮਹਿਮਾਭੱਟ ਨੇ ਆਪਣੇ ਗ੍ਰੰਥ 'ਵਿਅਕਤੀਗਤਵਾਦ' ਵਿੱਚ ਇਸ ਗ੍ਰੰਥ ਦੀ ਅਣਉਪਲੱਬਤਾ ਦੇ ਦਰਦ ਨੂੰ ਬਿਆਨ ਕੀਤਾ ਹੈ।ਇਸ ਗ੍ਰੰਥ ਨੂੰ ਅਚਾਰੀਆ ਅਭਿਨਵਗੁਪਤ ਤੋਂ ਬਿਨਾਂ ਕੋਈ ਹੋਰ ਅਚਾਰੀਆ ਪੜ੍ਹ ਹੀ ਨਹੀਂਂ ਸਕਿਆ।ਇਸ ਲਈ ਸਿਰਫ਼ ਅਭਿਨਵਗੁਪਤ ਨੇ ਹੀ ਭੱਟ ਨਾਇਕ ਦੇ ਗ੍ਰੰਥ ਦੇ ਸਿਧਾਂਤਾਂ ਦਾ ਖੰਡਨ ਕੀਤਾ ਹੈ।

ਭੱਟ ਨਾਇਕ ਦਾ ਮਤ 'ਭੁਕਤੀਵਾਦ'

ਭੱੱਟ ਨਾਇਕ ਨੇ ਉਤਪੱਤੀਵਾਦ ਅਤੇ ਅਨੁੁੁਮਾਨਵਾਦ ਦਾ ਖੰੰਡਨ ਕੀਤਾ ਹੈ ਅਤੇ ਆਪਣੇ ਮਤ 'ਭੁੁੁਕਤੀਵਾਦ' ਨੂੰ ਪੇੇੇਸ਼ ਕੀਤਾ ਹੈ[2]।ਇਹਨਾਂ ਦੇ ਇਸ ਸੂੂੂਤਰ ਦੇ 'ਸੰੰਯੋੋੋਗ'ਸ਼ਬਦ ਦਾ ਅਰਥ ਭੋੋੋਗਣ-ਯੋੋੋਗ ਅਤੇ ਭੋੋੋਗਣ ਵਾਾਲਾ ਸਬੰੰਧ ਕੀਤਾ ਹੈ।ਭੋੋੋਗਣ-ਯੋੋੋਗ ਰਸ ਹੈ ਅਤੇ ਭੋੋੋਗਣ ਵਾਲਾ ਵਿਭਾਵ ਹੈ[3]।ਸਾਧਰਣੀਕਰਨ ਦਾ ਪ੍ਰਯੋੋਗ ਸਭ ਤੋਂ ਪਹਿਲਾਂ ਭੱੱਟ ਨਾਇਕ ਦੇ ਰਸ ਨਿਸ਼ਪੱੱਤੀ ਸਬੰਧੀ ਭਰਤ ਦੇ ਸੂੂੂਤਰ ਦੀ ਵਿਆਖਿਆ ਦੇ ਅੰੰਤਰਗਤ ਕੀਤਾ ਹੈ। ਉਸ ਦਾ ਸਧਾਰਨੀਕਰਨ ਦਾ ਸਿਧਾਂਂਤ ਬਹੁੁੁਮੁੁੱਲਾ ਹੈ।ਉਹਨਾਂ ਦਾ ਸਾਾਧਾਰਣੀਕਰਨ ਦਾ ਸਿਧਾਂਤ ਬਹੁਮੁੱਲਾ ਹੈ।ਕਾਵਿ ਜਾਂਂ ਨਾਟਕ ਸ਼ਬਦਤਾਤਮਕ ਕਲਾ ਹੈ।ਇਹ ਰਸ ਦਾ ਗਿਆਨ ਕਰਵਾਉਦੀਆ ਹਨ।ਭੱੱਟ ਨਾਇਕ ਅਨੁੁੁਸਾਰ ਕਾਵਿ ਆਦਿ ਰਾਹੀਂਂ ਰਸ ਨਿਸ਼ਪੱੱਤੀ ਦੀਆਂ ਤਿੰੰਨ ਕਿਸਮਾਂਂ ਦੱਸੀਆ ਹਨ।

੧.ਅਭਿਧਾ

ਅਭਿਧਾ ਰਾਹੀਂ ਵਿਭਾਵ ਆਦਿ ਜਾਣੇ ਜ਼ਾਂਦੇ ਹਨ।ਇਸ ਨਾਲ ਕਾਵਿ ਦੇ ਸਾਧਾਰਨ ਅਰਥ ਦਾ ਗਿਆਨ ਹੁੰਦਾ ਹੈ[6]

੨.ਭਾਵਕਤਾ

ਭਾਵਕਤਾ ਰਾਹੀਂ ਵਿਭਾਵ ਅਤੇ ਰਤੀ ਆਦਿ ਸਥਾਈ ਭਾਵ ਸਾਂਝੇ ਬਣ ਕੇ ਰਸਿਕਾਂ ਦੇ ਭੋਗ ਦੇ ਵਿਸ਼ੇ ਬਣਦੇ ਹਨ[7]

੩.ਭੋਗ ਜਾਂ ਭੁਕਤੀ

ਭੋਗ ਪਾਠਕ ਜਾਂ ਦਰਸ਼ਕ ਦੀ ਸੁਆਦ ਲੈਣ ਦੀ ਸ਼ਕਤੀ ਹੈ।ਇਸ ਮੌਕੇ ਤੇ ਦਰਸ਼ਕ ਜਾਂ ਪਾਠਕ ਦੇ ਹਿਰਦੇ ਵਿੱਚ ਰਜੋਗੁਣ ਅਤੇ ਤਮੋਗੁਣ ਬਿਲਕੁਲ ਦਬ ਜ਼ਾਂਦੇ ਹਨ ਅਤੇ ਸਿਰਫ਼ ਸਤੋਗੁਣ ਦੀ ਹੀ ਬਹੁਲਤਾ ਹੁੰਦੀ ਹੈ।ਸਤੋਗੁਣ ਦੇ ਹੋਣ ਨਾਲ ਨਾਟਕ ਜਾਂ ਕਾਵਿ ਵਿਚੋਂ ਅਨੁਭਵ ਕੀਤੇ ਜਾ ਰਹੇ ਆਨੰਦ ਦਾ ਗਿਆਨ ਹੁੰਦਾ ਹੈ[8]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads