ਮਦਾਰੀ
From Wikipedia, the free encyclopedia
Remove ads
ਬਾਂਦਰ, ਰਿੱਛਾਂ ਆਦਿ ਨਾਲ ਤਮਾਸ਼ਾ ਕਰਨ ਵਾਲਿਆਂ ਨੂੰ ਮਦਾਰੀ ਕਹਿੰਦੇ ਹਨ। ਤਮਾਸ਼ਾ ਕਰਨਾ/ਖੇਡਾਂ ਪਾਉਣਾ ਮਦਾਰੀਆਂ ਦਾ ਪਿਤਾ ਪੁਰਖੀ ਕਿੱਤਾ ਹੈ। ਮਦਾਰੀ ਪੱਖੀਵਾਸਾਂ ਦੀ ਇਕ ਜਾਤੀ ਹੈ। ਇਹ ਵਧੇਰੇ ਮੁਸਲਮਾਨ ਹਨ। ਪੀਰਾਂ ਫਕੀਰਾਂ ਨੂੰ ਮੰਨਦੇ ਹਨ। ਤੰਬੂਆਂ ਵਿਚ ਛੋਟੇ-ਛੋਟੇ ਡੇਰਿਆਂ ਦੇ ਰੂਪ ਵਿਚ ਰਹਿੰਦੇ ਹਨ। ਮਦਾਰੀ ਆਪਣਾ ਪਿੱਛਾ ਮਾਰਵਾੜ ਦੇ ਇਲਾਕੇ ਦਾ ਮੰਨਦੇ ਹਨ। ਕਈ ਮਦਾਰੀ ਬਾਂਦਰਾਂ ਦੇ ਤਮਾਸ਼ੇ ਕਰ ਕੇ ਰੋਟੀ ਕਮਾਉਂਦੇ ਹਨ। ਕਈ ਰਿੱਛਾਂ ਦੇ ਤਮਾਸ਼ੇ ਕਰ ਕੇ ਪਰਿਵਾਰ ਦਾ ਪੇਟ ਪਾਲਦੇ ਹਨ। ਮਦਾਰੀਆਂ ਕੋਲ ਡਮਰੂ/ਡੁਗਡੁਗੀ ਹੁੰਦੀ ਹੈ ਜਿਸ ਨੂੰ ਵਜਾ ਕੇ ਉਹ ਬੱਚੇ, ਜਨਾਨੀਆਂ ਆਦਿ ਤਮਾਸ਼ੇ ਲਈ ਇਕੱਠੇ ਕਰਦੇ ਹਨ। ਇਕੱਠ ਹੋਣ ਤੇ ਬਾਂਦਰ/ਰਿੱਛ ਦਾ ਤਮਾਸ਼ਾ ਵਿਖਾਉਣ ਤੋਂ ਪਿੱਛੋਂ ਮਦਾਰੀ ਧਰਤੀ ਉੱਪਰ ਇਕ ਚਾਦਰ ਵਿਛਾ ਕੇ ਤਮਾਸ਼ੇ ਵੇਖਣ ਵਾਲਿਆਂ ਨੂੰ ਆਪਣੇ-ਆਪਣੇ ਘਰੋਂ ਪੈਸੇ, ਗੁੜ, ਦਾਣੇ, ਆਟਾ ਆਦਿ ਲਿਆਉਣ ਲਈ ਕਹਿੰਦੇ ਹਨ। ਜਦ ਇਹ ਵਸਤਾਂ ਮਦਾਰੀ ਕੋਲ ਪਹੁੰਚ ਜਾਂਦੀਆਂ ਹਨ ਤਾਂ ਫੇਰ ਮਦਾਰੀ ਡੁਗਡੁਗੀ ਵਜਾਉਂਦਾ ਹੋਇਆ ਦੂਸਰੀ ਗਲੀ/ਸੱਥ ਵਿਚ ਤਮਾਸ਼ਾ ਕਰਨ ਲਈ ਚਲਿਆ ਜਾਂਦਾ ਹੈ। ਏਸ ਤਰ੍ਹਾਂ ਗਲੀ-ਗਲੀ/ਸੱਥਾਂ ਵਿਚ ਤਮਾਸ਼ਾ ਕਰ ਕੇ ਮਦਾਰੀ ਆਪਣੀ ਰੋਟੀ-ਰੋਜ਼ੀ ਕਮਾਉਂਦੇ ਹਨ।
ਹੁਣ ਮਦਾਰੀਆਂ ਦਾ ਤਮਾਸ਼ੇ ਕਰਨ ਦਾ ਰਿਵਾਜ ਦਿਨੋਂ-ਦਿਨ ਘੱਟ ਰਿਹਾ ਹੈ। ਮਦਾਰੀਆਂ ਨੇ ਹੁਣ ਹੋਰ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads