ਮਨਜੀਤ ਔਲਖ

ਇੱਕ ਪੰਜਾਬੀ ਅਦਾਕਾਰਾ From Wikipedia, the free encyclopedia

Remove ads

ਮਨਜੀਤ ਔਲਖ ਪੰਜਾਬੀ ਰੰਗਮੰਚ ਦੀ ਅਦਾਕਾਰਾ ਹੈ ਜਿਸਨੇ ਆਪਣੇ ਪਤੀ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਹਰ ਨਾਟਕ ਵਿਚ ਭੂਮਿਕਾ ਨਿਭਾਈ ਹੈ।ਪੰਜਾਬੀ ਰੰਗਮੰਚ ਦੇ ਇਤਿਹਾਸ ਵਿਚ ਅਜਮੇਰ ਸਿੰਘ ਔਲਖ ਅਤੇ ਮਨਜੀਤ ਔਲਖ ਦੀ ਭੂਮਿਕਾ ਵੀ ਠੋਸ ਹੈ [1]

ਵਿਸ਼ੇਸ਼ ਤੱਥ ਮਨਜੀਤ ਔਲਖ, ਜਨਮ ...
Remove ads

ਜੀਵਨ ਵੇਰਵੇ

ਮਨਜੀਤ ਔਲਖ ਨੇ 27 ਫਰਵਰੀ 1941 ਨੂੰ ਪਿੰਡ ਚੋਟੀਆਂ, ਜਿਲ੍ਹਾ ਬਠਿੰਡਾ ਵਿਖੇ ਨੰਦ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਜਨਮ ਲਿਆ ।ਬੀ ਏ, ਬੀ ਐਡ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਪੰਜਾਬੀ ਵੀ ਕੀਤੀ ।ਕਈ ਵਰ੍ਹਿਆਂ ਤੱਕ ਪੰਜਾਬ ਸਰਕਾਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਨੌਕਰੀ ਕੀਤੀ ਤੇ ਫੇਰ ਪੰਜਾਬ ਸਰਕਾਰ ਦੇ ਵਿੱਦਿਅਕ ਮਹਿਕਮੇ ਵਿੱਚ ਬਤੌਰ ਪੰਜਾਬੀ ਲੈਕਚਰਾਰ ਵੀ 1991 ਤਕ ਸੇਵਾਵਾਂ ਨਿਭਾਈਆਂ ।ਜਦੋਂ 1967 ਵਿਚ ਮਨਜੀਤ ਕੌਰ ਦਾ ਵਿਆਹ ਪ੍ਰੋ: ਅਜਮੇਰ ਸਿੰਘ ਔਲਖ ਨਾਲ ਹੋਇਆ ।ਉਹ ਤਿੰਨ ਧੀਆਂ ਦੀ ਮਾਂ ਹੈ [2]

Remove ads

ਰੰਗਮੰਚ

ਮਨਜੀਤ ਔਲਖ ਦਾ ਰੰਗਮੰਚ ਦਾ ਸਫਰ 1978 ਵਿਚ ਸ਼ੁਰੂ ਹੋਇਆ ਜਦੋਂ ਅਜਮੇਰ ਸਿੰਘ ਔਲਖ ਨੇ ਲੋਕ ਕਲਾ ਮੰਚ, ਮਾਨਸਾ ਬਣਾਇਆ ।ਉਸ ਨੇ ਪੰਜਾਬ, ਹਰਿਆਣਾ ਦੇ ਪਿੰਡਾਂ, ਸ਼ਹਿਰਾਂ ਦੀਆਂ ਸਟੇਜਾਂ ਦੇ ਨਾਲ -ਨਾਲ ਕੈਨੇਡਾ, ਅਮਰੀਕਾ ਆਦਿ ਵਿੱਚ ਵੀ ਕੁਝ ਨਾਟਕ ਖੇਡੇ ।ਉਸ ਨੇ ਆਪਣੀਆਂ ਤਿੰਨੇ ਧੀਆਂ ਦੀ ਰੰਗਮੰਚ ਨਾਲ ਸਾਂਝ ਪਵਾਈ।[3]

ਪਾਤਰ ਵਜੋਂ ਭੂਮਿਕਾ

  • ਬੇਗਾਨੇ ਬੋਹੜ ਦੀ ਛਾਂ(ਗੁਰਨਮੋ ਤੇ ਬਿਸ਼ਨੋ ਬੁੜ੍ਹੀ)
  • ਜਦੋਂ ਬੋਹਲ ਰੋਂਦੇ ਨੇ(ਨਸੀਬ ਕੌਰ )
  • ਝਨਾਂ ਦੇ ਪਾਣੀ (ਬਲਬੀਰੋ)
  • ਅਨ੍ਹੇ ਨਿਸ਼ਾਨਚੀ (ਮੁਸਲਮਾਨ ਬਜੁਰਗ ਔਰਤ )
  • ਭੱਜੀਆਂ ਬਾਹਾਂ(ਕੁੱਸ਼ਲਿਆ)
  • ਆਪਣਾ -ਆਪਣਾ ਹਿੱਸਾ (ਪੰਜਾਬੋ ਮਾਂ )
  • ਇਕ ਸੀ ਦਰਿਆ (ਜਿੰਦ ਕੌਰ )
  • ਮਿੱਟੀ ਕੀਹਦੀ ਮਾਂ (ਨੌਕਰਾਣੀ )
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads