ਮਨੀਸ਼ ਤਿਵਾੜੀ
ਪੰਜਾਬ, ਭਾਰਤ ਦਾ ਸਿਆਸਤਦਾਨ From Wikipedia, the free encyclopedia
Remove ads
ਮਨੀਸ਼ ਤਿਵਾੜੀ (8 ਦਸੰਬਰ 1965) ਇੱਕ ਪੰਜਾਬੀ ਭਾਰਤੀ ਸਿਆਸਤਦਾਨ ਅਤੇ ਵਕੀਲ ਹਨ। ਭਾਰਤੀ ਰਾਸ਼ਟਰੀ ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਸਤਾਰ੍ਹਵੀਂ ਲੋਕ ਸਭਾ (2019) ਵਿੱਚ ਹਲਕਾ ਅਨੰਦਪੁਰ ਸਾਹਿਬ, ਪੰਜਾਬ, ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,000 ਤੋਂ ਵੱਧ ਵੋਟਾਂ ਨਾਲ ਹਰੀ ਕੇ ਜਿੱਤੇ ਹਨ।
Remove ads
Remove ads
ਮੁੱਢਲਾ ਜੀਵਨ
ਮਨੀਸ਼ ਤਿਵਾੜੀ ਦਾ ਜਨਮ 8 ਦਸੰਬਰ 1965 ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਪ੍ਰੋਫੈਸਰ ਵਿਸ਼ਵਾਨਾਥ ਤਿਵਾੜੀ ਪੰਜਾਬੀ ਜ਼ੁਬਾਨ ਦੀ ਇੱਕ ਉੱਘੇ ਲਿਖਾਰੀ ਤੇ ਮਾਹਿਰ ਸਨ, ਅਤੇ ਉਨ੍ਹਾਂ ਦੇ ਮਾਤਾ ਜੀ ਡਾ. ਅੰਮ੍ਰਿਤ ਕੌਰ ਤਿਵਾੜੀ ਦੰਦਾਂ ਦੀ ਡਾਕਟਰ ਸਨ, ਜੋ ਕਿ ਪੀ. ਜੀ. ਆਈ. ਚੰਡੀਗੜ੍ ਵਿੱਚ ਡੀਨ ਸਨ| ਵਿਸ਼ਵਾਨਾਥ ਤਿਵਾੜੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਖੇ ਪੰਜਾਬੀ ਭਾਸ਼ਾ ਦੇ ਪ੍ਰੋਫੈਸਰ ਸਨ, ਅਤੇ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ 1982 ਵਿੱਚ ਰਾਜ ਸਭਾ ਵਿੱਚ ਨਾਮਜ਼ਦ ਕੀਤੇ ਗਏ, ਅਤੇ ਉਨ੍ਹਾਂ ਨੂੰ 3 ਅਪ੍ਰੈਲ 1984 ਨੂੰ ਅੱਤਵਾਦੀਆਂ ਵਲ਼ੋਂ ਕਤਲ ਕੀਤਾ ਗਿਆ। ਡਾਕਟਰ ਅੰਮ੍ਰਿਤ ਕੌਰ ਤਿਵਾੜੀ ਦਾ ਇੰਤਕਾਲ 14 ਜਨਵਰੀ 2018 ਵਿੱਚ ਦਿਲ ਦੇ ਦੌਰੇ ਕਰਨ ਹੋਇਆ[2]।
Remove ads
ਤਾਲੀਮ
ਮਨੀਸ਼ ਤਿਵਾੜੀ ਨੇ ਬੀ.ਏ. (ਅਰਥ ਸ਼ਾਸਤਰ) ਡੀ.ਏ.ਵੀ. ਕਾਲਜ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਤੋਂ, ਅਤੇ ਵਕਾਲਤ ਦੀ ਡਿਗਰੀ ਦਿੱਲੀ ਯੂਨੀਵਰਸਿਟੀ (ਯੂਨੀਵਰਸਿਟੀ ਆਫ਼ ਦਿੱਲੀ) ਤੋਂ ਹਾਸਲ ਕੀਤੀ।
Wikiwand - on
Seamless Wikipedia browsing. On steroids.
Remove ads