ਮਨੁੱਖੀ ਅੱਖ

From Wikipedia, the free encyclopedia

ਮਨੁੱਖੀ ਅੱਖ
Remove ads

ਮਨੁੱਖੀ ਅੱਖ ਸਰੀਰ ਦਾ ਉਹ ਅੰਗ ਹੈ ਜੋ ਕਿ ਪ੍ਰਕਾਸ਼ ਕਿਰਨਾਂ ਨਾਲ ਕਈ ਤਰਾਂ ਨਾਲ ਕਈ ਤਰਾਂ ਦੇ ਅਮਲ ਪੈਦਾ ਕਰਦਾ ਹੈ। ਥਣਧਾਰੀ ਜੀਵਾਂ ਦਾ ਇਹ ਇੱਕ ਅਜਿਹਾ ਗਿਆਨ ਇੰਦ੍ਰਾ ਹੈ ਜਿਸ ਦੁਆਰਾ ਅਸੀਂ ਵੇਖਣ ਦੀ ਯੋਗਤਾ ਹਾਸਲ ਕਰਦੇ ਹਾਂ। ਅੱਖ ਦੇ ਪਰਦੇ ਵਿੱਚ ਮੌਜੂਦ ਡੰਡਾ ਤੇ ਸ਼ੰਕੂ ਅਕਾਰ ਕੋਸ਼ਕਾਵਾਂ, ਪ੍ਰਕਾਸ਼ ਤੇ ਵੇਖਣ ਦਾ ਅਹਿਸਾਸ ਕਰਵਾਂਦੀਆਂ ਹਨ ਜਿਸ ਵਿੱਚ ਰੰਗਾਂ ਦੀ ਭਿੰਨਤਾ ਤੇ ਡੂੰਘਾਈ ਦਾ ਅਹਿਸਾਸ ਸ਼ਾਮਲ ਹਨ। ਮਨੁੱਖੀ ਅੱਖ 1 ਕ੍ਰੋੜ ਵੱਖ ਵੱਖ ਰੰਗ ਪਹਿਚਾਣ ਸਕਦੀ ਹੈ। ਹੋਰ ਥਣਧਾਰੀ ਜੀਵਾਂ ਦੀਆਂ ਅੱਖਾਂ ਵਾਂਗ ਮਨੁੱਖੀ ਅੱਖ ਦੇ ਪਰਦੇ ਦੀਆਂ ਬਿੰਬ ਨਾ ਬਣਾਉਣ ਵਾਲੀਆਂ ਪ੍ਰਕਾਸ਼ ਸੰਵੇਦਨਸ਼ੀਲ ਕੋਸ਼ਕਾਵਾਂ ਰੌਸ਼ਨੀ ਦੇ ਇਸ਼ਾਰੇ ਨੂੰ ਪ੍ਰਾਪਤ ਹੋਣ ਤੇ ਪੁਤਲੀ ਦਾ ਆਕਾਰ ਨਿਯਮਿਤ ਕਰਦੀਆਂ ਹਨ, ਮੈਲਾਟੋਨਿਨ ਹਾਰਮੋਨ ਨੂੰ ਨਿਯੰਤਰਿਤ ਕਰਦੀਆਂ ਹਨ ਜਾਂ ਉਸ ਨੂੰ ਬਿਲਕੁਲ ਦਬਾਅ ਦਿੰਦੀਆਂ ਹਨ ਅਤੇ ਸਰੀਰ ਘੜੀ ਦੀ ਸੈਟਿੰਗ ਕਰਦੀਆਂ ਹਨ।

Thumb
ਮਨੁੱਖੀ ਅੱਖ ਦਾ ਸਿਲਸਲੇਵਾਰ ਦ੍ਰਿਸ਼
Thumb
Remove ads

ਬਾਹਰ ਦਿੱਸਣ ਵਾਲੇ ਹਿੱਸੇ

ਪਲਕਾਂ,ਕੋਰਨੀਆ,ਆਇਰਿਸ,ਪੁਤਲੀ ਅੱਖ ਦੇ ਬਾਹਰੋਂ ਦਿੱਸਣ ਵਾਲੇ ਅੰਗ ਹਨ।

ਪਲਕਾਂ

ਪਲਕਾਂ ਅੱਖ ਦੀ ਸਾਹਮਣਿਓਂ ਰਾਖੀ ਕਰਦੀਆਂ ਹਨ। ਕਈ ਵਾਰ ਬੰਦ, ਖੁਲ੍ਹ ਕੇ ਉਹ ਅੱਖ ਨੂੰ ਤਰ ਤੇ ਧੂਲ-ਰਹਿਤ ਰੱਖਦੀਆਂ ਹਨ। ਬੰਦ-ਖੁਲ੍ਹਣ ਦੀ ਇਸ ਤਰਤੀਬ ਨੂੰ ਅੱਖ ਦਾ ਝਪਕਣਾ ਕਿਹਾ ਜਾਂਦਾ ਹੈ। ਪਲਕਾਂ ਦਾ ਸਵੈਚਾਲਤ ਰੀਫਲੈਕਸ ਅਮਲ ਤੇਜ਼ ਰੌਸ਼ਨੀ ਦੇ ਪ੍ਰਭਾਵ ਤੌਂ ਅੱਖ ਦਾ ਬਚਾਅ ਕਰਦਾ ਹੈ। ਇਸ ਨਾਲ ਤੇਜ਼ ਰੌਸ਼ਨੀ ਵਿੱਚ ਪਲਕਾਂ ਉਦੌਂ ਤੱਕ ਬੰਦ ਹੋ ਜਾਂਦੀਆਂ ਹਨ ਜਦ ਤੱਕ ਅੱਖ ਦੀ ਪੁਤਲੀ ਰੌਸ਼ਨੀ ਅਨੁਕੂਲ ਨਹੀਂ ਰਹਿ ਜਾਂਦੀ। ਭਰਵੱਟੇ ਵੀ ਪਲਕਾਂ ਦੇ ਨਾਲ ਨਾਲ ਅੱਖ ਦਾ ਧੂਲ ਮਿੱਟੀ ਤੌਂ ਬਚਾਅ ਕਰਨ ਵਿੱਚ ਸਹਾਈ ਹੁੰਦੇ ਹਨ।

ਸਕਲੇਰਾ

ਅੱਖ ਦੀ ਗੇਂਦ ਦਾ ਚਿੱਟਾ ਦਿੱਸਣ ਵਾਲਾ ਹਿੱਸਾ ਸਕਲੇਰਾ ਦਾ ਹੀ ਹਿੱਸਾ ਹੈ। ਸਕਲੇਰਾ ਇੱਕ ਸਖਤ ਮਾਦੇ ਦਾ ਬਣਿਆ ਹੁੰਦਾ ਹੈ ਇਸ ਦਾ ਮੁੱਖ ਕਰਤਵ ਪੂਰੀ ਅੱਖ ਨੂੰ ਢੱਕ ਕੇ ਰਖਣਾ ਹੈ।ਇਸ ਦੇ ਵਿੱਚ ਗੁਲਾਬੀ ਰੰਗ ਦੀਆਂ ਜੋ ਝਰੀਟਾਂ ਦਿਖਾਈ ਦੇਂਦੀਆ ਹਨ ਉਹ ਲਹੂ ਨਾੜੀਆਂ ਦੀਆ ਹਨ ਜੋ ਸਕਲੇਰਾ ਨੂੰ ਲਹੂ ਦੀ ਪੂਰਤੀ ਕਰਦੀਆ ਹਨ।

ਕੋਰਨੀਆ(ਪਾਰਦਰਸ਼ੀ ਝਿੱਲੀ)

ਕੋਰਨੀਆ ਇੱਕ ਪਾਰਦਰਸ਼ੀ ਗੁਮਟੀ ਹੈ ਜੋ ਅੱਖ ਦੇ ਰੰਗਦਾਰ ਹਿੱਸੇ ਉਪਰ ਬੈਠੀ ਹੈ।ਕੋਰਨੀਆ ਅੱਖ ਦਾ ਕੇਂਦਰੀਕਰਣ ਫੋਕਸ ਬਣਾਉਣ (ਕੇਂਦਰੀਕਰਣ ਕਰਨ) ਵਿੱਚ ਸਹਾਈ ਹੁੰਦਾ ਹੈ ਕਿਉਂਕਿ ਇਹ ਪਾਰਦਰਸ਼ੀ ਝਿੱਲੀ ਦਾ ਬਣਿਆ ਹੈ ਤੇ ਸ਼ੀਸ਼ੇ ਵਾਂਗ ਸਾਫ਼ ਹੈ ਇਸ ਲਈ ਇਹ ਦਿਖਾਈ ਨਹੀਂ ਦਿੰਦਾ।ਪਰ ਇਹ ਦੁਨੀਆ ਨੂੰ ਦੇਖਣ ਲਈ ਮਨੁੱਖ ਦਾ ਝਰੋਖਾ ਹੈ।

ਆਇਰਿਸ,ਪੁਤਲੀ ਤੇ ਮੂਹਰਲਾ ਖਾਨਾ

ਕੋਰਨੀਆ ਦੇ ਪਿੱਛੇ ਆਇਰਿਸ,ਪੁਤਲੀ ਤੇ ਮੂਹਰਲਾ ਖਾਨਾ ਹਨ।ਆਇਰਿਸ ਅੱਖ ਦਾ ਰੰਗਦਾਰ ਹਿੱਸਾ ਹੈ।ਆਇਰਿਸ ਦੇ ਨਾਲ ਛੋਟੇ ਛੋਟੇ ਪੱਠੇ ਜੁੜੇ ਹੋਏ ਹਨ ਜੋ ਪੁਤਲੀ ਵਿਚੌਂ ਰੌਸ਼ਨੀ ਲੰਘਣ ਦੀ ਮਾਤਰਾ ਤੇ ਨਿਯੰਤ੍ਰਣ ਰੱਖਦੇ ਹਨ। ਪੁਤਲੀ,ਆਇਰਿਸ ਦੇ ਕੇਂਦਰ ਵਿੱਚ ਕਾਲਾ ਚੱਕਰ ਹੈ।ਜੋ ਕਿ ਇੱਕ ਛੇਕ ਹੈ ਜੋ ਰੌਸ਼ਨੀ ਨੂੰ ਅੱਖ ਅੰਦਰ ਜਾਣ ਦੀ ਇਜਾਜ਼ਤ ਦਿੰਦੀ ਹੈ। ਪੁਤਲੀ ਜਦੋਂ ਕਦੇ ਰੌਸ਼ਨੀ ਤੇਜ਼ ਚਮਕਦੀ ਹੈ ਤਾਂ ਛੋਟੀ ਹੋ ਜਾਂਦੀ ਹੈ ਅਤੇ ਮੱਧਮ ਰੌਸ਼ਨੀ ਵਿੱਚ ਵੱਡੀ ਹੋ ਜਾਂਦੀ ਹੈ।ਮੂਹਰਲਾ ਖਾਨਾ ਉਹ ਜਗ੍ਹਾਂ ਹੈ ਜੋ ਕੋਰਨੀਆ ਤੇ ਪੁਤਲੀ ਦੇ ਵਿਚਕਾਰ ਹੈ ਅਤੇ ਇਹ ਜਲਦਾਰ ਤਰਲ ਮਾਦੇ ਨਾਲ ਭਰੀ ਰਹਿੰਦੀ ਹੈ ਜੋ ਕਿ ਅੱਖ ਨੂੰ ਪੌਸ਼ਟਿਕ ਅਹਾਰ, ਸਹੀ ਦਬਾਅ ਬਣਾਓਣ ਅਤੇ ਅਰੋਗ ਰੱਖਣ ਵਿੱਚ ਸਹਾਈ ਹੁੰਦਾ ਹੈ।[1]

Thumb
ਮਨੁੱਖੀ ਅੱਖ ਦਾ ਚਾਕ ਦ੍ਰਿਸ਼
Remove ads

ਅੰਦਰੂਨੀ ਬਣਤਰ

ਅੱਖ ਪੂਰੀ ਗੇਂਦਾਕਾਰ ਨਹੀਂ ਹੁੰਦੀ,ਸਗੌਂ ਇਹ ਦੋ ਟੁਕੜਿਆਂ ਦੀ ਜੁੜਵਾਂ ਇਕਾਈ ਹੈ। ਅਗਲੇਰੀ ਛੋਟੀ ਇਕਾਈ ਜਿਸ ਨੂੰ ਕੋਰਨੀਆ(ਪਾਰਦਰਸ਼ੀ ਝਿੱਲੀ) ਕਹਿੰਦੇ ਹਨ ਇੱਕ ਵੱਡੀ ਇਕਾਈ ਜਿਸ ਨੂੰ ਸਕਲੇਰਾ ਕਹਿੰਦੇ ਹਨ ਨਾਲ ਜੁੜੀ ਹੁੰਦੀ ਹੈ।ਕੋਰਨੀਓ ਹਿੱਸਾ ਤਕਰੀਬਨ 8 ਮਿਮੀ: ਅਰਧ ਵਿਆਸ ਅਕਾਰ ਦਾ ਹੈ। ਸਕਲੇਰੋਟਿਕ ਖਾਨਾ, ਅਕਾਰ ਵਿੱਚ ਅੱਖ ਦਾ 5/6 ਹਿੱਸਾ ਹੈ,ਇਸ ਦਾ ਅਰਧ ਵਿਆਸ 12 ਮਿਮੀ: ਦੇ ਕਰੀਬ ਹੈ। ਕੋਰਨੀਆ ਤੇ ਸਕਲੇਰਾ ਇੱਕ ਛੱਲੇ ਰਾਹੀਂ ਜੁੜੇ ਹੁੰਦੇ ਹਨ ਜਿਸ ਨੂੰ ਲਿੰਬੂਸ ਕਹਿੰਦੇ ਹਨ। ਕੋਰਨੀਆ ਕਿਉਂਕਿ ਪਾਰਦਰਸ਼ੀ ਹੁੰਦਾ ਹੈ ਇਸ ਲਈ ਸਾਨੂੰ ਕੇਵਲ ਅੱਖ ਦੀ ਝਰੀਤ(ਆਈਰਿਸ) –ਅੱਖ ਦਾ ਰੰਗ-ਅਤੇ ਇਸ ਦਾ ਕਾਲਾ ਕੇਂਦਰ ਪੁਤਲੀ ਹੀ ਦਿਖਾਈ ਦੇਂਦੇ ਹਨ। ਅੱਖ ਦੇ ਅੰਦਰੂਨੀ ਭਾਗ ਨੂੰ ਦੇਖਣ ਲਈ ਔਪਥਾਲਮੋਸਕੋਪ ਦੀ ਲੋੜ ਪੈਂਦੀ ਹੈ ਇਸ ਨਾਲ ਰੌਸ਼ਨੀ ਪਰਤ ਕੇ ਬਾਹਰ ਨਹੀਂ ਆਂਉਦੀ। ਫ਼ੰਡੂਸ(ਅੱਖ ਅੰਦਰ ਪੁਤਲੀ ਦੇ ਸਾਹਮਣੇ ਦਾ ਖੇਤਰ)ਇਕ ਖਾਸ ਤਰਾਂ ਦੀ ਪੀਲੀ ਔਪਟਿਕ ਟਿੱਕੀ (ਪਾਪੀਲਾ) ਤੇ ਝਾਤ ਪਾਂਦਾ ਹੈ, ਜਿੱਥੌਂ ਅੱਖ ਅੰਦਰ ਜਾਣ ਵਾਲੀਆਂ ਲਹੂ ਨਾੜੀਆਂ ਉਸ ਤੌਂ ਲੰਘਦੀਆਂ ਹਨ ਤੇ ਜਿਥੌਂ ਪ੍ਰਕਾਸ਼ ਵਿਗਿਅਨਕ(ਔਪਟਿਕ) ਨਸ ਦੇ ਰੇਸ਼ੇ ਅੱਖ ਦੇ ਗੇਂਦ ਤੌਂ ਬਾਹਰ ਨਿਕਲਦੇ ਹਨ।

ਮਨੁੱਖੀ ਅੱਖ ਤਿੰਨ ਪਰਤਾਂ ਨਾਲ ਬਣੀ ਹੁੰਦੀ ਹੈ। ਸਭ ਤੌਂ ਬਾਹਰਲੀ ਪਰਤ ਕੋਰਨੀਆ ਤੇ ਸਕਲੇਰਾ ਦੀ ਹੈ।ਵਿਚਲੀ ਪਰਤ ਕੋਰੋਇਡ,ਸਿਲੀਏਰੀ ਬੌਡੀ ਤੇ ਝਰੀਤ(ਆਇਰਿਸ) ਹੈ ਤੇ ਸਭ ਤੌਂ ਅੰਦਰਲੀ ਪਰਤ ਪਰਦੇ ਦੀ ਜੋ ਕਿ ਆਪਣੇ ਹਿੱਸੇ ਦੇ ਖੂਨ ਦੀ ਪੂਰਤੀ ਕੋਰਾਇਡ ਤੇ ਪਰਦਾ ਦੋਵਾਂ ਦੀਆਂ ਲਹੂ ਨਾੜੀਆਂ ਤੌਂ ਕਰਦਾ ਹੈ, ਇਨ੍ਹਾਂ ਨੂੰ ਔਪਥੈਲਮੋਸਕੋਪ ਰਾਹੀਂ ਦੇਖਿਆ ਜਾ ਸਕਦਾ ਹੈ।[2]

Remove ads

ਦ੍ਰਿਸ਼ਟੀ ਖੇਤਰ

ਇਕ ਇਕੱਲੀ ਅੱਖ ਦਾ ਦ੍ਰਿਸ਼ਟੀ ਖੇਤਰ ਨੱਕ ਤੌਂ 95 °ਪਰਾਂ ਵੱਲ,75 °ਹੇਠਾਂ ਵੱਲ,60 °ਨੱਕ ਵੱਲ,ਤੇ 60 °ਉਪਰ ਵੱਲ ਹੁੰਦਾ ਹੈ ਜਿਸ ਨਾਲ ਮਨੁੱਖਾਂ ਨੂੰ ਲਗਭਗ 180-ਦਰਜੇ ਦਾ ਸਾਹਮਣਿਓਂ ਖਿਤੀਜੀ ਦ੍ਰਿਸ਼ਟੀ ਖੇਤਰ ਮਿਲ ਜਾਂਦਾ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads