ਮਨੁੱਖੀ ਪਰਵਾਸ

From Wikipedia, the free encyclopedia

Remove ads

ਰੋਜੀ ਰੋਟੀ ਅਤੇ ਬਿਹਤਰ ਜੀਵਨ ਦੇ ਲਈ ਇਨਸਾਨਾਂ ਦਾ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪਰਵਾਸ ਕਹਾਉਂਦਾ ਹੈ ਜੋ ਕਿ ਯੁਗਾਂ ਪੁਰਾਣਾ ਵਰਤਾਰਾ ਹੈ। ਜਦੋਂ ਮਨੁੱਖੀ ਸਮਾਜ, ਜਮਾਤਾਂ ਵਿੱਚ ਵੰਡਿਆ ਨਹੀਂ ਗਿਆ ਸੀ, ਉਸ ਸਮੇਂ ਵੀ ਇਨਸਾਨੀ ਅਬਾਦੀ ਮੈਦਾਨੀ ਇਲਾਕਿਆਂ, ਉਪਜਾਊ ਜਮੀਨਾਂ ਅਤੇ ਬਿਹਤਰ ਸਹਿਣ ਯੋਗ ਮੌਸਮ ਵਾਲੇ ਇਲਾਕਿਆਂ ਦੀ ਤਲਾਸ਼ ਵਿੱਚ ਪਰਵਾਸ ਕਰਦੀ ਸੀ। ਸਮਾਜ ਜਮਾਤਾਂ ਵਿੱਚ ਵੰਡਿਆ ਗਿਆ ਤਾਂ ਜਮਾਤੀ ਜਬਰ-ਜੁਲਮ ਦੇ ਕਾਰਨ ਵੀ ਲੋਕ ਪਰਵਾਸ ਕਰਦੇ ਸਨ। ਕੁਝ ਕਿਸਮਾ ਹੇਠ ਲਿਖੇ ਅਨੁਸਾਰ ਹਨ।[1]

  • ਮੌਸਮੀ ਪਰਵਾਸ ਜੋ ਸਿਰਫ ਖੇਤੀ ਜਾਂ ਫਸਲਾ ਕਾਰਨ ਹੁੰਦਾ ਹੈ।
  • ਪਿੰਡਾਂ ਤੋਂ ਸਹਿਰਾਂ ਵੱਲ ਪਰਵਾਸ ਚੰਗੀ ਰੋਟੀ-ਰੋਜ਼ੀ ਅਤੇ ਚੰਗੇਰੀਆਂ ਜੀਵਨ ਹਾਲਤਾਂ ਲਈ ਹੁੰਦਾ ਹੈ।
  • ਗ਼ਰੀਬ ਰਾਜਾਂ ਤੋਂ ਵਿਕਸਤ ਰਾਜਾਂ ਵੱਲ ਪਰਵਾਸ, ਗ਼ਰੀਬ ਦੇਸ਼ਾਂ ਅਤੇ ਵਿਕਾਸਸ਼ੀਲ ਦੇਸ਼ਾਂ ਤੋਂ ਵਿਕਸਤ ਦੇਸ਼ਾਂ ਵੱਲ ਪਰਵਾਸ ਪ੍ਰਤੀ ਵਿਅਕਤੀ ਆਮਦਨ ਵਿੱਚ ਵੱਡੇ ਵੱਖਰੇਵਿਆਂ ਦੇ ਕਾਰਨ ਹੁੰਦਾ ਹੈ।
  • ਜਾਤੀ ਸਬੰਧੀ ਪਰਵਾਸ ਦਾ ਮੁੱਖ ਕਾਰਨ ਘੱਟ ਗਿਣਤੀ ਵਾਲੀ ਜਾਤੀ ਨਾਲ ਗੈਰਮਨੁੱਖੀ ਵਿਵਹਾਰ ਦਾ ਹੋਣਾ। 1947 ਦੀ ਵੰਡ ਸਮੇਂ ਭਾਰਤ ਅਤੇ ਪਾਕਿਸਤਾਨ ਦਾ ਪਰਵਾਸ।
  • ਦੰਗੇ ਵੀ ਪਰਵਾਸ ਦਾ ਕਾਰਨ ਬਣਦੇ ਹਨ
  • ਬੌਧਿਕ ਪਰਵਾਸ ਵਿਕਸਤ ਦੇਸ਼ਾਂ ਤੋਂ ਵਿਕਾਸਸ਼ੀਲ ਦੇਸ਼ਾਂ ਜਾਂ ਗ਼ਰੀਬ ਦੇਸ਼ਾਂ ਵੱਲ ਕਦੇ ਪਰਵਾਸ ਨਹੀਂ ਹੁੰਦਾ ਸਗੋ ਉਲਟ ਹੁੰਦਾ ਹੈ। ਵਿਕਾਸਸੀਲ਼ ਦੇਸ਼ ਜਾਂ ਰਾਜ ਵਿੱਚੋਂ ਪਰਵਾਸ ਦਾ ਪ੍ਰਮੁੱਖ ਕਾਰਨ ਵਿਕਸਤ, ਵਿਕਾਸਸ਼ੀਲ ਤੇ ਗ਼ਰੀਬ ਦੇਸ਼ਾਂ ਦਰਮਿਆਨ ਪ੍ਰਤੀ ਵਿਅਕਤੀ ਆਮਦਨ ਵਿੱਚ ਵੱਡੇ ਵੱਖਰੇਵਿਆਂ ਦਾ ਹੋਣਾ ਹੈ। ਲੋਕ ਲਾਹੇਵੰਦ ਰੁਜ਼ਗਾਰ, ਚੰਗੀ ਰੋਟੀ-ਰੋਜ਼ੀ ਅਤੇ ਚੰਗੇਰੀਆਂ ਜੀਵਨ ਹਾਲਤਾਂ ਲਈ ਪਰਵਾਸ ਕਰਦੇ ਹਨ। ਵਿਕਾਸਸ਼ੀਲ ਅਤੇ ਗ਼ਰੀਬ ਦੇਸ਼ਾਂ ’ਚ ਵਿਅਕਤੀਗਤ ਵਿਕਾਸ ਅਤੇ ਮੂਲ-ਮਨੁੱਖੀ ਸੰਭਾਨਾਵਾਂ ਤੇ ਸਮਰੱਥਾਵਾਂ ਨੂੰ ਵਿਕਸਤ ਕਰਨ ਦੇ ਮੌਕੇ ਬੜੇ ਘੱਟ ਹਨ। ਇਸ ਲਈ ਇਨ੍ਹਾਂ ਦੇਸ਼ਾਂ ਦੇ ਲੋਕ ਤੇ ਵਿਸ਼ੇਸ਼ ਕਰਕੇ ਖਾਂਦੇ-ਪੀਂਦੇ ਲੋਕ ਵਿਕਸਤ ਦੇਸ਼ਾਂ ਵੱਲ ਪਰਵਾਸ ਕਰ ਜਾਂਦੇ ਹਨ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads