ਮਨੋਦਸ਼ਾ ਵਿਗਾੜ

From Wikipedia, the free encyclopedia

ਮਨੋਦਸ਼ਾ ਵਿਗਾੜ
Remove ads

ਮਨੋਦਸ਼ਾ ਵਿਗਾੜ, ਜਿਸ ਨੂੰ ਮੂਡ ਨੂੰ ਵਿਗਾੜਨ ਵਾਲੀਆਂ ਬਿਮਾਰੀਆਂ ਵੀ ਕਿਹਾ ਜਾਂਦਾ ਹੈ, ਉਹ ਸਥਿਤੀਆਂ ਦਾ ਸਮੂਹ ਹੈ ਜਿੱਥੇ ਵਿਅਕਤੀ ਦੇ ਮੂਡ ਵਿੱਚ ਗੜਬੜੀ ਮੁੱਖ ਬੁਨਿਆਦੀ ਲਛਣ ਹੈ।[1] ਵਰਗੀਕਰਣ ਡਾਇਗਨੋਸਟਿਕ ਐਂਡ ਸਟੈਟਿਸਟਿਕਲ ਮੈਨੂਅਲ ਆਫ਼ ਮੈਂਟਲ ਡਿਸਆਰਡਰ (ਡੀਐਸਐਮ) ਅਤੇ ਬਿਮਾਰੀਆਂ ਦੇ ਅੰਤਰਰਾਸ਼ਟਰੀ ਵਰਗੀਕਰਣ (ਆਈਸੀਡੀ) ਵਿੱਚ ਹੈ।

Thumb
ਇੱਥੇ ਭਾਵਨਾਤਮਕ ਵਿਗਾੜ ਹੁੰਦੇ ਹਨ ਜੋ ਉਨ੍ਹਾਂ ਲੋਕਾਂ ਨੂੰ ਪ੍ਰਭਾਵਤ ਕਰਦੇ ਹਨ ਜੋ ਇਸ ਦੇ ਕਿਸੇ ਵੀ ਰੂਪ ਵਿੱਚ ਸ਼ਕਤੀ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ ਹੂਬ੍ਰਿਸ ਸਿੰਡਰੋਮ, ਮੇਗਾਲੋਮੇਨੀਆ, ਹੈਮਰਟੀਆ ਜਾਂ ਨਰਕਸਿਜ਼ਮ ਵੱਖਰੇ ਹਨ.

ਮਨੋਦਸ਼ਾ ਦੀਆਂ ਬਿਮਾਰੀਆਂ ਕੁਝ ਮੁਢਲੇ ਗਰੁੱਪਾਂ ਵਿੱਚ ਆਉਂਦੀਆਂ ਹਨ: ਉੱਚੇ ਮੂਡ, ਜਿਵੇਂ ਕਿ ਮੈਨੀਆ ਜਾਂ ਹਾਈਪੋਮੈਨੀਆ; ਨੀਵਾਣ ਵਾਲੇ ਢਹਿੰਦੀ ਕਲਾ ਦੇ ਮੂਡ, ਜਿਨ੍ਹਾਂ ਵਿੱਚ ਵਿਚੋਂ ਸਭ ਤੋਂ ਵੱਧ ਜਾਣਿਆ ਜਾਂਦਾ ਅਤੇ ਸਭ ਤੋਂ ਵੱਧ ਖੋਜ ਦਾ ਵਿਸ਼ਾ ਮੇਜਰ ਡਿਪਰੈਸ਼ਿਵ ਡਿਸਆਰਡਰ (ਐਮਡੀਡੀ) (ਮੁੱਖ ਉਦਾਸੀ ਵਿਗਾੜ) (ਆਮ ਤੌਰ ਤੇ ਕਲੀਨਿਕਲ ਡਿਪਰੈਸ਼ਨ, ਯੂਨੀਪੋਲਰ ਡਿਪਰੈਸ਼ਨ, ਜਾਂ ਮੇਜਰ ਡਿਪਰੈਸ਼ਨ ਕਿਹਾ ਜਾਂਦਾ ਹੈ); ਅਤੇ ਉਹ ਮੂਡ ਜੋ ਕਿ ਮੈਨੀਆ ਅਤੇ ਡਿਪਰੈਸ਼ਨ ਦੇ ਵਿਚਕਾਰ ਚੱਕਰ ਲਾਉਂਦੇ ਹਨ, ਬਾਈਪੋਲਰ ਡਿਸਆਰਡਰ (ਬੀਡੀ) (ਪਹਿਲਾਂ ਮੈਨਿਕ ਡਿਪਰੈਸ਼ਨ ਵਜੋਂ ਜਾਣੇ ਜਾਂਦੇ ਸਨ) ਵਜੋਂ ਜਾਣਿਆ ਜਾਂਦਾ ਹੈ। ਡਿਪਰੈਸ਼ਿਵ ਵਿਕਾਰ ਜਾਂ ਮਾਨਸਿਕ ਰੋਗ ਦੀਆਂ ਬਹੁਤ ਸਾਰੀਆਂ ਉਪ ਕਿਸਮਾਂ ਹਨ ਜੋ ਘੱਟ ਗੰਭੀਰ ਲੱਛਣਾਂ ਵਾਲੀਆਂ ਹੁੰਦੀਆਂ ਹਨ ਜਿਵੇਂ ਕਿ ਡਿਸਥਾਈਮਿਕ ਡਿਸਆਰਡਰ (ਐਮਡੀਡੀ ਵਰਗਾ ਪਰ ਉਸ ਨਾਲੋਂ ਨਾਲੋਂ ਥੋੜਾ ਹਲਕਾ) ਅਤੇ ਸਾਈਕਲੋਥਾਈਮਿਕ ਵਿਕਾਰ (ਬੀਡੀ ਵਰਗਾ ਪਰ ਉਸ ਨਾਲੋਂ ਨਰਮ)।[2] ਮਨੋਦਸ਼ਾ ਦੇ ਵਿਕਾਰ ਪਦਾਰਥ (ਮਾਦਕ ਪਦਾਰਥ ਖਾਣ ਪੀਣ) ਤੋਂ ਪ੍ਰੇਰਿਤ ਜਾਂ ਡਾਕਟਰੀ ਸਥਿਤੀ ਦੇ ਪ੍ਰਤੀਕਰਮ ਵਜੋਂ ਹੋ ਸਕਦੇ ਹਨ।

ਅੰਗਰੇਜ਼ ਮਨੋਵਿਗਿਆਨੀ ਹੈਨਰੀ ਮੌਡਸਲੇ ਨੇ ਅਫੈਕਟਿਵ ਡਿਸਆਰਡਰ (ਪ੍ਰਭਾਵਿਤ ਵਿਗਾੜ) ਨਾਮ ਦੀ ਇੱਕ ਸਰਬ-ਵਿਆਪੀ ਸ਼੍ਰੇਣੀ ਦਾ ਪ੍ਰਸਤਾਵ ਦਿੱਤਾ।[3] ਇਸ ਪਦ ਨੂੰ ਫਿਰ ਬਦਲ ਕੇ ਮੂਡ-ਡਿਸਆਰਡਰ ਕਰ ਦਿੱਤਾ ਗਿਆ ਸੀ, ਕਿਉਂਕਿ ਬਾਅਦ ਵਾਲਾ ਪਦ ਬੁਨਿਆਦੀ ਜਾਂ ਲੰਬਕਾਰੀ ਭਾਵਾਤਮਕ ਅਵਸਥਾ ਦਾ ਸੰਕੇਤ ਹੈ,[4] ਜਦੋਂ ਕਿ ਪਹਿਲੇ ਵਾਲਾ ਪਦ ਦੂਜਿਆਂ ਦੁਆਰਾ ਵੇਖੇ ਜਾਣ ਵਾਲੇ ਬਾਹਰੀ ਭਾਵ ਦਾ ਲਖਾਇਕ ਹੈ।[1]

Remove ads

ਵਰਗੀਕਰਣ

ਡਿਪਰੈਸ਼ਿਵ ਡਿਸਆਰਡਰ

  • ਮੇਜਰ ਡਿਪਰੈਸ਼ਿਵ ਡਿਸਆਰਡਰ (ਐਮਡੀਡੀ), ਆਮ ਤੌਰ ਤੇ ਮੇਜਰ ਡਿਪਰੈਸ਼ਨ, ਯੂਨੀਪੋਲਰ ਡਿਪਰੈਸ਼ਨ, ਜਾਂ ਕਲੀਨੀਕਲ ਡਿਪਰੈਸ਼ਨ ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਇੱਕ ਜਾਂ ਵਧੇਰੇ ਪ੍ਰੇਸ਼ਾਨ ਕਰਨ ਵਾਲੇ ਦੌਰਿਆਂ ਨੇ ਘੇਰਿਆ ਹੁੰਦਾ ਹੈ। ਇੱਕੋ ਐਪੀਸੋਡ ਤੋਂ ਬਾਅਦ, ਮੇਜਰ ਡਿਪਰੈਸ਼ਿਵ ਡਿਸਆਰਡਰ (ਸਿੰਗਲ ਐਪੀਸੋਡ) ਦੀ ਤਸ਼ਖ਼ੀਸ ਹੋ ਜਾਂਦੀ ਹੈ। ਇੱਕ ਤੋਂ ਵੱਧ ਦੌਰਿਆਂ ਦੇ ਬਾਅਦ, ਤਸ਼ਖ਼ੀਸ ਮੇਜਰ ਡਿਪਰੈਸ਼ਿਵ ਡਿਸਆਰਡਰ (ਮਿਆਦੀ) ਬਣ ਜਾਂਦੀ ਹੈ। ਦੌਰਿਆਂ ਤੋਂ ਬਿਨਾਂ ਡਿਪਰੈਸ਼ਨ ਨੂੰ ਕਈ ਵਾਰ ਯੂਨੀਪੋਲਰ ਡਿਪਰੈਸ਼ਨ ਕਿਹਾ ਜਾਂਦਾ ਹੈ ਕਿਉਂਕਿ ਮੂਡ ਥੱਲੇ ਵਾਲੇ "ਧਰੁਵ" ਤੇ ਬਣਿਆ ਰਹਿੰਦਾ ਹੈ ਅਤੇ ਬਾਈਪੋਲਰ ਡਿਸਆਰਡਰ ਦੇ ਤੌਰ ਤੇ ਉੱਚੇ, ਮੈਨਿਕ "ਧਰੁਵ" ਤੇ ਨਹੀਂ ਚੜਦਾ।[5]
ਇੱਕ ਮੇਜਰ ਡਿਪਰੈਸ਼ਿਵ ਦੌਰੇ ਜਾਂ ਮੇਜਰ ਡਿਪਰੈਸ਼ਿਵ ਡਿਸਆਰਡਰ ਵਾਲੇ ਵਿਅਕਤੀਆਂ ਦੇ ਖ਼ੁਦਕੁਸ਼ੀ ਕਰਨ ਦਾ ਜੋਖਮ ਵਧ ਜਾਂਦਾ ਹੈ। ਪੇਸ਼ੇਵਰ ਚਕਿਤਸਕ ਤੋਂ ਸਹਾਇਤਾ ਅਤੇ ਇਲਾਜ ਦੀ ਮੰਗ ਕਰਨਾ ਚਮਤਕਾਰੀ ਢੰਗ ਨਾਲ ਖ਼ੁਦਕੁਸ਼ੀ ਦੇ ਜੋਖਮ ਨੂੰ ਘਟਾਉਂਦਾ ਹੈ। ਅਧਿਐਨਾਂ ਨੇ ਦਿਖਾਇਆ ਹੈ ਕਿ ਜੇ ਕਿਸੇ ਡਿਪਰੈਸ਼ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੇ ਖ਼ੁਦਕੁਸ਼ੀ ਕਰਨ ਬਾਰੇ ਸੋਚਿਆ ਹੈ, ਇਹ ਪੁੱਛਣਾ ਜੋਖਮ ਵਿੱਚ ਵਿਚਰ ਰਹੇ ਰੋਗੀਆਂ ਦੀ ਪਛਾਣ ਕਰਨ ਦਾ ਇੱਕ ਪ੍ਰਭਾਵਸ਼ਾਲੀ ਢੰਗ ਹੈ, ਅਤੇ ਇਹ ਕਿਸੇ ਵੀ ਤਰੀਕੇ ਨਾਲ ਖ਼ੁਦਕੁਸ਼ੀ ਲਈ ਖ਼ਿਆਲ ਨੂੰ “ਲਗਾਉਂਦਾ” ਨਹੀਂ ਅਤੇ ਨਾ ਹੀ ਕਿਸੇ ਵਿਅਕਤੀ ਦੇ ਜੋਖਮ ਨੂੰ ਵਧਾਉਂਦਾ ਹੈ।[6] ਯੂਰਪ ਵਿੱਚ ਕੀਤੇ ਗਏ ਮਹਾਂਮਾਰੀਆਂ ਦੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਵਿਸ਼ਵ ਦੀ ਲਗਭਗ 8.5 ਪ੍ਰਤੀਸ਼ਤ ਆਬਾਦੀ ਨੂੰ ਡਿਪਰੈਸ਼ਨ ਦੀ ਬਿਮਾਰੀ ਹੈ। ਕੋਈ ਉਮਰ ਗਰੁੱਪ ਡਿਪਰੈਸ਼ਨ ਤੋਂ ਮੁਕਤ ਨਹੀਂ ਲਗਦਾ, ਅਤੇ ਅਧਿਐਨਾਂ ਨੇ ਪਾਇਆ ਹੈ ਕਿ 6 ਮਹੀਨਿਆਂ ਦੀ ਉਮਰ ਦੇ ਆਪਣੀ ਮਾਂ ਤੋਂ ਵਿਛੜ ਗਏ ਬੱਚਿਆਂ ਵਿੱਚ ਵਿੱਚ ਵੀ ਡਿਪਰੈਸ਼ਨ ਦਿਖਾਈ ਦਿੰਦਾ ਹੈ।[7]
Remove ads

ਇਲਾਜ

ਮੂਡ ਵਿਕਾਰ ਦੇ ਲਈ ਵੱਖ ਵੱਖ ਕਿਸਮਾਂ ਦੇ ਇਲਾਜ ਉਪਲਬਧ ਹਨ, ਜਿਵੇਂ ਕਿ ਥੈਰੇਪੀ ਅਤੇ ਦਵਾਈਆਂ। ਵਿਵਹਾਰ ਥੈਰੇਪੀ, ਬੋਧਕ ਵਿਵਹਾਰ ਥੈਰੇਪੀ ਅਤੇ ਇੰਟਰਸਪਰਸਨਲ ਥੈਰੇਪੀ ਸਾਰੇ ਇਲਾਜ ਡਿਪਰੈਸ਼ਨ ਦੇ ਸੰਭਾਵਿਤ ਰੂਪ ਵਿੱਚ ਲਾਭਕਾਰੀ ਸਾਬਤ ਹੋਏ ਹਨ।[8][9] ਮੇਜਰ ਡਿਪਰੈਸ਼ਿਵ ਡਿਸਆਰਡਰ ਦੀਆਂ ਦਵਾਈਆਂ ਵਿੱਚ ਆਮ ਤੌਰ ਤੇ ਐਂਟੀਡਿਪਰੈਸੈਂਟਸ ਸ਼ਾਮਲ ਹੁੰਦੇ ਹਨ, ਜਦੋਂ ਕਿ ਬਾਈਪੋਲਰ ਡਿਸਆਰਡਰ ਦਵਾਈਆਂ ਵਿੱਚ ਐਂਟੀਸਾਈਕੋਟਿਕਸ, ਮੂਡ ਸਟੈਬੀਲਾਇਜ਼ਰਜ਼, ਐਂਟੀਕੋਨਵੁਲਸੈਂਟਜ਼ ਅਤੇ/ਜਾਂ ਲਿਥੀਅਮ ਸ਼ਾਮਲ ਹੋ ਸਕਦੇ ਹਨ।[10] ਲੀਥੀਅਮ ਖ਼ਾਸਕਰ ਖੁਦਕੁਸ਼ੀ ਅਤੇ ਮੂਡ ਵਿਗਾੜ ਵਾਲੇ ਲੋਕਾਂ ਵਿੱਚ ਮੌਤ ਦੇ ਸਾਰੇ ਕਾਰਨਾਂ ਨੂੰ ਘਟਾਉਣ ਲਈ ਵਿਸ਼ੇਸ਼ ਤੌਰ ਤੇ ਲਾਭਕਾਰੀ ਸਾਬਤ ਹੋਇਆ ਹੈ।[11]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads