ਮਰੂਨ 5
ਅਮਰੀਕੀ ਪੌਪ ਰਾਕ ਬੈਂਡ From Wikipedia, the free encyclopedia
Remove ads
ਮਾਰੂਨ 5 ਲਾਸ ਏਂਜਲਸ, ਕੈਲੀਫੋਰਨੀਆ ਦਾ ਇੱਕ ਅਮਰੀਕੀ ਪੌਪ ਰਾਕ ਬੈਂਡ ਹੈ।[1][2] ਇਸ ਵੇਲੇ ਇਸ ਵਿੱਚ ਲੀਡ ਵੋਕਲਿਸਟ ਐਡਮ ਲੇਵਿਨ, ਕੀਬੋਰਡ ਵਾਦਕ ਅਤੇ ਰਿਦਮ ਗਿਟਾਰਿਸਟ ਜੇਸੀ ਕਾਰਮੀਕਲ, ਬਾਸਿਸਟ ਮਿਕੀ ਮੈਡਨ, ਲੀਡ ਗਿਟਾਰਿਸਟ ਜੇਮਜ਼ ਵੈਲੇਨਟਾਈਨ, ਡਰੱਮਰ ਮੈਟ ਫਲਾਈਨ, ਕੀਬੋਰਡ ਵਾਦਕ ਪੀ ਜੇ ਮੋਰਟਨ ਅਤੇ ਮਲਟੀ-ਇੰਸਟ੍ਰੂਮੈਂਟਲਿਸਟ ਸੈਮ ਫਰਾਰ ਸ਼ਾਮਲ ਹਨ। ਸਭ ਤੋਂ ਪਹਿਲਾਂ ਗਰੁੱਪ ਦੇ ਮੂਲ ਮੈਂਬਰ ਲੇਵਿਨ, ਕਾਰਮੀਕਲ, ਮੈਡਨ, ਅਤੇ ਰਿਆਨ ਡਸਿਕ 1994 ਵਿੱਚ ਕਾਰਾ'ਜ਼ ਫਲਾਵਰਜ਼ ਵਜੋਂ ਇਕੱਠੇ ਹੋਏ, ਜਦੋਂ ਕਿ ਉਹ ਹਾਈ ਸਕੂਲ ਵਿੱਚ ਸਨ। ਆਪਣੀ ਐਲਬਮ ਵੀ ਲਾਈਕ ਡਿਗਿੰਗ? ਖੁਦ ਰਿਲੀਜ਼ ਕਰਨ ਤੋਂ ਬਾਅਦ ਬੈਂਡ ਨੇ ਰੀਪ੍ਰਾਈਜ਼ ਰਿਕਾਰਡਸ 'ਤੇ ਦਸਤਖਤ ਕੀਤੇ ਅਤੇ 1997 ਵਿੱਚ ਐਲਬਮ ਦ ਫੋਰਥ ਵਲਡ ਰਿਲੀਜ਼ ਕੀਤੀ। ਐਲਬਮ ਨੂੰ ਸਪਸ਼ਟ ਪ੍ਰਤੀਕ੍ਰਿਆ ਪ੍ਰਾਪਤ ਹੋਈ, ਜਿਸਦੇ ਬਾਅਦ ਗਰੁੱਪ ਨੇ ਰਿਕਾਰਡ ਲੇਬਲ ਨੂੰ ਛੱਡ ਦਿੱਤਾ ਅਤੇ ਕਾਲਜ ਤੇ ਧਿਆਨ ਕੇਂਦ੍ਰਤ ਕੀਤਾ। 2001 ਵਿਚ, ਮਾਰੂਨ 5 ਬੈਂਡ ਦੇ ਰੂਪ ਵਿੱਚ ਦੁਬਾਰਾ ਉੱਭਰ ਕੇ ਆਇਆ ਅਤੇ ਗਿਟਾਰਿਸਟ ਵੈਲਨਟਾਈਨ ਨੂੰ ਆਪਣੇ ਨਾਲ ਸ਼ਾਮਲ ਕਰਕੇ ਇੱਕ ਵੱਖਰੀ ਦਿਸ਼ਾ ਵੱਲ ਚੱਲਿਆ।[3] ਬੈਂਡ ਨੇ ਓਕਟੋਨ ਰਿਕਾਰਡਸ ਨਾਲ ਦਸਤਖਤ ਕੀਤੇ ਅਤੇ ਜੂਨ 2002 ਵਿੱਚ ਆਪਣੀ ਪਹਿਲੀ ਐਲਬਮ ਸੌਂਗਜ਼ ਅਟੌਬ ਜੇਨ ਰਿਲੀਜ਼ ਕੀਤੀ। ਇਸਦੇ ਲੀਡ ਸਿੰਗਲ, "ਹਾਰਡਰ ਟੂ ਬਰਥ", ਜਿਸ ਨੂੰ ਭਾਰੀ ਏਅਰ ਪਲੇਅ ਮਿਲਿਆ, ਨਾਲ ਐਲਬਮ ਬਿਲਬੋਰਡ 200 ਚਾਰਟ ਉੱਤੇ ਛੇਵੇਂ ਨੰਬਰ 'ਤੇ ਪਹੁੰਚ ਗਈ,[4] ਅਤੇ 2004 ਵਿੱਚ ਪਲੈਟੀਨਮ ਗਈ। ਬੈਂਡ ਨੇ 2005 ਵਿੱਚ ਬੈਸਟ ਨਿਊ ਆਰਟਿਸਟ ਦਾ ਗ੍ਰੈਮੀ ਅਵਾਰਡ ਜਿੱਤਿਆ।[5] 2006 ਵਿੱਚ, ਡਸਿਕ ਨੇ ਗੁੱਟ ਅਤੇ ਮੋਢੇ ਦੀ ਗੰਭੀਰ ਸੱਟ ਤੋਂ ਬਾਅਦ ਬੈਂਡ ਛੱਡ ਦਿੱਤਾ ਅਤੇ ਉਸਦੀ ਜਗਾਹ ਮੈਟ ਫਲਾਈਨ ਨੇ ਲੈ ਲਈ।
ਬੈਂਡ ਦੀ ਦੂਜੀ ਐਲਬਮ ਇਟ ਵੌਂਟ ਬੀ ਸੂਨ ਬਿਫੋਰ ਲੌਂਗ, ਮਈ 2007 ਵਿੱਚ ਰਿਲੀਜ਼ ਕੀਤੀ ਗਈ ਸੀ।[6] ਇਹ ਯੂਐਸ ਬਿਲਬੋਰਡ 200 ਚਾਰਟ 'ਤੇ ਪਹਿਲੇ ਨੰਬਰ 'ਤੇ ਆਈ ਅਤੇ ਲੀਡ ਸਿੰਗਲ "ਮੇਕਸ ਮੀ ਵੰਡਰ", ਬੱਲਬੋਰਡ ਹਾਟ 100 'ਤੇ ਬੈਂਡ ਦਾ ਪਹਿਲਾ ਨੰਬਰ ਇੱਕ ਸਿੰਗਲ ਬਣ ਗਿਆ। 2010 ਵਿੱਚ, ਬੈਂਡ ਨੇ ਤੀਜੀ ਐਲਬਮ ਹੈਂਡਸ ਆੱਲ ਓਵਰ, ਰਿਲੀਜ਼ ਕੀਤੀ ਅਤੇ ਮਿਸ਼ਰਤ ਸਮੀਖਿਆਵਾਂ ਪ੍ਰਾਪਤ ਕੀਤੀਆਂ। ਇੱਕ ਸਾਲ ਬਾਅਦ ਦੁਬਾਰਾ ਰਿਲੀਜ਼ ਕੀਤਾ ਗਿਆ ਇੱਕ ਸਿੰਗਲ "ਮੂਵਜ਼ ਲਾਈਕ ਜਾਗਰ" ਬਿਲਬੋਰਡ ਹਾਟ 100 ਵਿੱਚ ਸਿਖਰ ਤੇ ਹੈ। 2012 ਵਿੱਚ, ਕਾਰਮੀਕਲ ਨੇ ਸਮੂਹ ਛੱਡ ਦਿੱਤਾ ਅਤੇ ਸੰਗੀਤਕਾਰ ਪੀ ਜੇ ਮੋਰਟਨ ਨੇ ਉਸਦੀ ਜਗਾਹ ਲੈ ਲਈ, ਜਿਵੇਂ ਕਿ ਬੈਂਡ ਨੇ ਚੌਥੀ ਐਲਬਮ ਓਵਰਸੀਪੋਜ਼ਡ ਰਿਲੀਜ਼ ਕੀਤੀ ਇਸਦੇ ਗਾਣੇ "ਵਨ ਮੋਰ ਨਾਈਟ" ਨੇ ਲਗਾਤਾਰ ਨੌਂ ਹਫਤਿਆਂ ਲਈ ਬਿਲਬੋਰਡ ਹਾਟ 100 ਚਾਰਟ ਵਿੱਚ ਚੋਟੀ ਦਾ ਸਥਾਨ ਪ੍ਰਾਪਤ ਕੀਤਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads