ਮਲਿਕਾ ਪੁਖਰਾਜ
ਪਾਕਿਸਤਾਨੀ ਗਾਯਕ From Wikipedia, the free encyclopedia
Remove ads
ਮਲਿਕਾ ਪੁਖਰਾਜ (Urdu: ملكہ پکھراج) (ਜ. 1912 - 2004) ਪ੍ਰਸਿੱਧ ਗ਼ਜ਼ਲ ਗਾਇਕਾ ਸੀ। ਉਸਨੂੰ ਆਮ ਤੌਰ 'ਤੇ "ਮਲਿਕਾ" ਦੇ ਤੌਰ 'ਤੇ ਬੁਲਾਇਆ ਜਾਂਦਾ ਹੈ। ਉਹ ਹਫੀਜ਼ ਜਲੰਧਰੀ ਦੇ ਗੀਤ ਅਭੀ ਤੋ ਮੈਂ ਜਵਾਨ ਹੂੰ ਨੂੰ ਗਾਉਣ ਲਈ ਬਹੁਤ ਹੀ ਪ੍ਰਸਿੱਧ ਹੈ।[1]ਜਿਸ ਦਾ ਨਾ ਸਿਰਫ ਪਾਕਿਸਤਾਨ ਵਿਚ, ਬਲਕਿ ਭਾਰਤ ਵਿਚ ਵੀ ਲੱਖਾਂ ਲੋਕਾਂ ਨੇ ਅਨੰਦ ਲਿਆ।
Remove ads
ਜੀਵਨੀ
ਮਲਿਕਾ ਦਾ ਜਨਮ ਜੰਮੂ ਤੋਂ 16 ਕਿਮੀ ਦੂਰ ਅਖਨੂਰ ਨਦੀ ਦੇ ਕੰਢੇ ਬਸੇ ਪਿੰਡ ਮੀਰਪੁਰ ਵਿੱਚ ਹੋਇਆ।[2] ਨੌਂ ਸਾਲ ਦੀ ਉਮਰ ਵਿੱਚ ਹੀ ਉਹ ਜੰਮੂ ਦੇ ਰਾਜੇ ਹਰੀ ਸਿੰਘ ਦੇ ਦਰਬਾਰ ਵਿੱਚ ਸ਼ਾਮਿਲ ਹੋ ਗਈ। ਸੰਗੀਤ ਸਿੱਖਿਆ ਉਸ ਨੇ ਉਸਤਾਦ ਅੱਲ੍ਹਾ ਬਖ਼ਸ਼ (ਬੜੇ ਗੁਲਾਮ ਅਲੀ ਖ਼ਾਨ ਦੇ ਪਿਤਾ) ਤੋਂ ਲਈ। ਉਸ ਦਾ ਵਿਆਹ ਲਾਹੌਰ ਵਿੱਚ ਸਈਦ ਸ਼ੱਬੀਰ ਹੁਸੈਨ ਸ਼ਾਹ ਨਾਲ ਹੋਇਆ ਅਤੇ ਵਕਤ ਦੇ ਨਾਲ ਚਾਰ ਬੇਟੀਆਂ ਅਤੇ ਦੋ ਬੇਟੀਆਂ ਦੀ ਮਾਂ ਬਣੀ। ਉਸ ਦੀ ਇੱਕ ਧੀ ਤਾਹਿਰਾ ਸਈਦ ਨੇ ਵੀ ਇੱਕ ਪ੍ਰਸਿੱਧ ਗਾਇਕਾ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ। ਮਲਿਕਾ ਪੁਖਰਾਜ ਦੀ 4 ਫਰਵਰੀ 2004 ਨੂੰ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਮੌਤ ਹੋ ਗਈ।
Remove ads
ਗਾਇਕੀ
ਮਲਿਕਾ ਪੁਖਰਾਜ ਪੰਜਾਬ ਦੀ ਸਭ ਤੋਂ ਕਦੀਮੀਂ ਗ਼ਜ਼ਲ ਗਾਇਕਾ ਸਮਝੀ ਜਾਂਦੀ ਹੈ। ਉਸ ਦਾ ਜਨਮ 1912 ਵਿੱਚ ਜੰਮੂ ਵਿੱਚ ਹੋਇਆ। ਉਹ ਤਮਾਮ ਉਮਰ ਲਾਹੌਰ ਹੀ ਰਹੀ। ਪੰਜਾਬੀ ਉਹ ਮਝੈਲਾਂ ਵਾਲੀ ਬੋਲਦੀ ਸੀ। ਉਸ ਦੀ ਤਰਬੀਅਤ ਕਲਾਸਿਕੀ ਸੰਗੀਤ ਦੀ ਧਰੁਪਦ ਸ਼ੈਲੀ ਵਿੱਚ ਹੋਈ ਸੀ ਜਿਸ ਦੇ ਪ੍ਰਭਾਵ ਸਦਕਾ ਉਸ ਦੀ ਗ਼ਜ਼ਲ ਸਰਾਈ ਤੋਂ ਮਿਲਦੇ ਹਨ। ਉਸ ਦੇ ਵਧੇਰੇ ਤਵੇ 1930ਵਿਆਂ ਅਤੇ 1940ਵਿਆਂ ਵਿੱਚ ਮਾਰਕੀਟ ’ਚ ਆਏ। ਉਸ ਨੇ ਪਹਾੜੀ ਪੰਜਾਬੀ ਵਿੱਚ ਵੀ ਰਿਕਾਰਡਿੰਗ ਕੀਤੀ ਹੈ। ਉਸ ਨੇ ਦੇਹਾਤ ਸੁਧਾਰ ਲਹਿਰ, ਜੋ ਅੰਗਰੇਜ਼ ਸਰਕਾਰ ਨੇ ਚਲਾਈ ਸੀ, ਵਾਸਤੇ ਵੀ ਪੰਜਾਬੀ ਗੀਤਾਂ ਦੇ ਤਵੇ ਭਰੇ ਹਨ ਜੋ 1947 ਤੋਂ ਪਹਿਲਾਂ ਦੇ ਹਨ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads