ਮਹਿਮਾ ਮਕਵਾਨਾ

From Wikipedia, the free encyclopedia

ਮਹਿਮਾ ਮਕਵਾਨਾ
Remove ads

ਮਹਿਮਾ ਮਕਵਾਨਾ [1] (ਜਨਮ 5 ਅਗਸਤ 1999) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ, ਜੋ ਜ਼ੀ ਟੀਵੀ ਦੇ ਪ੍ਰੋਗਰਾਮ 'ਸਪਨੇ ਸੁਹਾਨੇ ਲੜਕਪਨ ਕੇ' ਵਿਚ ਰਚਨਾ ਕਬੀਰ ਤ੍ਰਿਪਾਠੀ[2], ਸਟਾਰ ਪਲੱਸ ਦੇ 'ਰਿਸ਼ਤੋਂ ਕਾ ਚੱਕਰਵਿਊ' ਵਿੱਚ ਅਨਾਮੀ ਬਲਦੇਵ ਸਿੰਘ, ਸਟਾਰ ਪਲੱਸ ਦੇ 'ਮਰੀਅਮ ਖਾਨ-ਰਿਪੋਰਟਿੰਗ ਲਾਇਵ' ਵਿੱਚ ਮਰੀਅਮ ਖਾਨ, ਕਲਰਜ਼ ਟੀਵੀ ਦੇ 'ਸ਼ੁਭਆਰੰਭ' ਵਿੱਚ ਰਾਣੀ ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ।

ਵਿਸ਼ੇਸ਼ ਤੱਥ ਮਹਿਮਾ ਮਕਵਾਨਾ, ਜਨਮ ...
Remove ads

ਜੀਵਨੀ

ਮਕਵਾਨਾ ਦੇ ਪਿਤਾ ਉਸਾਰੀ ਕਿਰਤੀ ਸੀ, ਜਿਸ ਦੀ ਮੌਤ ਹੋ ਗਈ, ਜਦੋਂ ਉਹ ਪੰਜ ਮਹੀਨਿਆਂ ਦੀ ਸੀ। ਉਸਨੂੰ ਅਤੇ ਉਸਦੇ ਵੱਡੇ ਭਰਾ ਦੀ ਪਰਵਰਿਸ਼ ਉਸਦੀ ਮਾਂ ਦੁਆਰਾ ਕੀਤੀ ਗਈ, ਜੋ ਇੱਕ ਸਾਬਕਾ ਸਮਾਜ ਸੇਵਕ ਹੈ ਅਤੇ ਹੁਣ ਮਕਵਾਨਾ ਦੀ ਮੈਨੇਜਰ ਵਜੋਂ ਕੰਮ ਸੰਭਾਲਦੀ ਹੈ। ਮਕਵਾਨਾ ਨੇ ਸਕੂਲੀ ਪੜ੍ਹਾਈ ਮੈਰੀ ਇਮੈਕਲੇਟ ਗਰਲਜ਼ ਹਾਈ ਸਕੂਲ ਤੋਂ ਕੀਤੀ। [3] ਉਸਨੇ 13 ਸਾਲ ਦੀ ਉਮਰ ਵਿੱਚ ਅਦਾਕਾਰੀ ਸ਼ੁਰੂ ਕੀਤੀ ਸੀ।

2019 ਵਿਚ ਉਹ ਮੁੰਬਈ ਦੇ ਠਾਕੁਰ ਕਾਲਜ ਆਫ਼ ਸਾਇੰਸ ਐਂਡ ਕਮਰਸ ਤੋਂ ਮਾਸ ਮੀਡੀਆ [4] ਵਿਚ ਬੀ.ਏ. ਕਰ ਰਹੀ ਹੈ।

Remove ads

ਕਰੀਅਰ

Thumb
2015 ਵਿੱਚ ਮਹਿਮਾ ਮਕਵਾਨਾ

ਟੈਲੀਵਿਜ਼ਨ

ਮਕਵਾਨਾ ਨੇ 10 ਸਾਲ ਦੀ ਉਮਰ ਵਿੱਚ ਅਦਾਕਾਰੀ ਲਈ ਆਡੀਸ਼ਨ ਦੇਣ ਦੀ ਸ਼ੁਰੂਆਤ ਕੀਤੀ ਅਤੇ ਕੁਝ ਵਿਗਿਆਪਨਾਂ ਵਿੱਚ ਦਿਖਾਈ ਦਿੱਤੀ। ਉਸ ਦੇ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਕਲਰਜ਼ ਟੀਵੀ ਦੇ 'ਮੋਹੇ ਰੰਗ ਦੇ' ਤੋਂ ਹੋਈ ਸੀ। ਸਾਲ 2009 ਵਿੱਚ ਉਸਨੇ ਕਲਰਜ਼ ਟੀਵੀ ਸ਼ੋਅ ਬਾਲਿਕਾ ਵਧੂ ਵਿੱਚ ਗੁਡੀਆ/ ਗੌਰੀ ਦੀ ਭੂਮਿਕਾ ਨਿਭਾਈ ਹੈ ਅਤੇ ਉਹ ਸੀ.ਆਈ.ਡੀ., ਆਹਟ, ਮਿਲੇ ਜਬ ਹਮ ਤੁਮ ਅਤੇ ਝਾਂਸੀ ਕੀ ਰਾਣੀ ਵਿੱਚ ਵੀ ਨਜ਼ਰ ਆਈ ਹੈ।

ਉਸਦੀ ਸਫ਼ਲਤਾ 2011 ਵਿੱਚ ਉਸ ਸਮੇਂ ਆਈ, ਜਦੋਂ ਉਸਨੇ ਇਮੇਜਿਨ ਟੀਵੀ ਦੇ ਸ਼ੋਅ 'ਸਵਾਰੇ ਸਬਕੇ ਸਪਨੇ...ਪ੍ਰੀਤੋ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਫਿਰ ਉਸ ਦੇ ਕਰੀਅਰ ਦਾ ਬਰੇਕਿੰਗ ਪੁਆਇੰਟ ਸੀ ਜਦੋਂ ਉਸਨੇ ਜ਼ੀ ਟੀਵੀ ਬਲਾਕਬਸਟਰ ਸੋਪ ਓਪੇਰਾ 'ਸਪਨੇ ਸੁਹਾਨੇ ਲੜਕਪਨ ਕੇ' ਵਿੱਚ ਮੁੱਖ ਭੂਮਿਕਾ ਨਿਭਾਈ। ਮਹਿਮਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਸਦੇ ਕਰੀਅਰ ਵਿੱਚ ਇਸ ਮੁਕਾਮ ਤੱਕ ਪਹੁੰਚਣਾ ਸੌਖਾ ਨਹੀਂ ਸੀ ਅਤੇ ਉਸਨੇ ਸਪਨੇ ਸੁਹਾਨੇ ਲੜਕਪਨ ਕੇ ਤੋਂ ਪਹਿਲਾਂ 500 ਤੋਂ ਵੱਧ ਆਡੀਸ਼ਨਾਂ ਵਿੱਚ ਭਾਗ ਲਿਆ ਸੀ।[5]

ਸਪਨੇ ਸੁਹਾਨੇ ਲੜਕਪਨ ਕੇ ਤੋਂ ਬਾਅਦ ਮਕਵਾਨਾ ਨੇ ਦਿਲ ਕੀ ਬਾਤੇਂ ਦਿਲ ਹੀ ਜਾਨ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਫਿਰ 'ਅਧੂਰੀ ਕਹਾਣੀ ਹਮਾਰੀ' ਵਿੱਚ ਦਿਖਾਈ ਦਿੱਤੀ। [6]

2015 ਵਿਚ ਉਹ ਜ਼ਿੰਗ ਦੇ ਯੂਥ ਸ਼ੋਅ 'ਪਿਆਰੇ ਤੁਨੇ ਕਆ ਕੀਆ' ਵਿਚ ਨਿਖਿਲ ਚੱਡਾ ਦੀ ਵਿਰੋਧੀ ਭੂਮਿਕਾ ਮੰਦਿਰਾ ਦੇ ਰੂਪ ਵਿਚ ਨਜ਼ਰ ਆਈ।

2017 ਵਿੱਚ ਉਸਨੇ ਸਟਾਰ ਪਲੱਸ ਦੇ ਸ਼ੋਅ 'ਰਿਸ਼ਤੋਂ ਕਾ ਚੱਕਰਵਿਊ' ਵਿੱਚ ਮੁੱਖ ਅਨਾਮੀ ਬਲਦੇਵ ਸਿੰਘ ਦੀ ਭੂਮਿਕਾ ਨਿਭਾਈ। [4]

2018 ਵਿਚ ਉਸਨੇ ਸਟਾਰ ਪਲੱਸ ਸ਼ੋਅ ਮਰੀਅਮ ਖਾਨ - ਰਿਪੋਰਟਿੰਗ ਲਾਈਵ ਵਿਚ ਵੀ ਮੁੱਖ ਭੂਮਿਕਾ ਨਿਭਾਈ ਹੈ।[7]

ਦਸੰਬਰ 2019 ਤੋਂ ਨਵੰਬਰ 2020 ਤੱਕ ਉਸਨੇ ਕਲਰਜ਼ ਟੀਵੀ ਦੇ ਸ਼ੁਭਆਰੰਭ ਵਿੱਚ ਰਾਣੀ ਦਵੇ ਰੇਸ਼ਮਈਆ ਦਾ ਕਿਰਦਾਰ ਨਿਭਾਇਆ ਹੈ।

ਫ਼ਿਲਮਾਂ

2017 ਵਿੱਚ ਉਸਨੇ ਫ਼ਿਲਮ ਵੈਂਕਟਾਪੁਰਮ ਨਾਲ ਆਪਣੇ ਤੇਲਗੂ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।

ਉਹ ਲਘੂ ਫ਼ਿਲਮ ਟੇਕ 2 ਵਿਚ ਨਤਾਸ਼ਾ ਦੇ ਰੂਪ ਵਿੱਚ ਨਜ਼ਰ ਆਈ ਹੈ, ਜਿਸਦਾ ਅਧਿਕਾਰਤ ਪ੍ਰੀਮੀਅਰ 27 ਸਤੰਬਰ 2019 ਨੂੰ ਹੋਇਆ ਸੀ। ਇਸਦੇ ਨਾਲ ਹੀ ਫ਼ਿਲਮ ਨੂੰ ਅਧਿਕਾਰਤ ਤੌਰ 'ਤੇ 10 ਵੇਂ ਜਾਗਰਣ ਫ਼ਿਲਮ ਫੈਸਟੀਵਲ 2019, 10 ਵੇਂ ਜ਼ੂਬਾ ਫ਼ਿਲਮ ਫੈਸਟੀਵਲ ਵਿੱਚ ਚੁਣਿਆ ਗਿਆ ਅਤੇ ਇਸ ਫ਼ਿਲਮ ਨੇ 'ਬੈਸਟ ਫੋਰੈਗਨ ਫ਼ਿਲਮ', ਰੀਅਲ ਟਾਈਮ ਫ਼ਿਲਮ ਫੈਸਟੀਵਲ, ਨਾਈਜੀਰੀਆ, 2020 ਅਤੇ 'ਬੈਸਟ ਫੈਸਟੀਵਲ ਥੀਮਡ ਫ਼ਿਲਮ' ਹਾਸਿਲ ਕੀਤੇ ਅਤੇ ਏਸ਼ੀਅਨ ਫ਼ਿਲਮ ਫੈਸਟੀਵਲ, ਲਾਸ ਏਂਜਲਸ, ਹਾਲੀਵੁੱਡ ਵਿਖੇ ਇਸਦਾ ਪ੍ਰੀਮੀਅਰ ਵੀ ਕੀਤਾ ਗਿਆ।

2019 ਵਿਚ, ਉਸਨੇ ਰੰਗਬਾਜ਼ ਸੀਜ਼ਨ 2 ਵਿਚ ਚੀਕੂ (19 ਸਾਲ ਦੀ ਉਮਰ) ਦੀ ਭੂਮਿਕਾ ਨਾਲ ਡਿਜੀਟਲ ਕਰੀਅਰ ਦੀ ਸ਼ੁਰੂਆਤ ਕੀਤੀ। 2020 ਵਿਚ ਉਹ ਇਕ ਹੋਰ ਵੈੱਬ ਸ਼ੋਅ ਫਲੇਸ਼ ਵਿਚ ਜ਼ੋਇਆ ਦੇ ਰੂਪ ਵਿਚ ਦਿਖਾਈ ਦਿੱਤੀ।

ਹੁਣ ਉਸਨੇ ਸਲਮਾਨ ਖਾਨ ਨਾਲ ਆਪਣੀ ਨਵੀਂ ਰਿਲੀਜ਼ ਹੋਣ ਵਾਲੀ ਫ਼ਿਲਮ 'ਅੰਤਿਮ: ਦ ਫਾਇਨਲ ਟਰੂਥ' ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

Remove ads

ਫ਼ਿਲਮੋਗ੍ਰਾਫੀ

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਨਾਮ ...

ਫ਼ਿਲਮਾਂ

ਹੋਰ ਜਾਣਕਾਰੀ ਸਾਲ, ਫ਼ਿਲਮ ...

ਵੈੱਬ ਲੜੀ

ਹੋਰ ਜਾਣਕਾਰੀ ਸਾਲ, ਸ਼ੋਅਜ ...

ਲਘੂ ਫ਼ਿਲਮਾਂ

ਹੋਰ ਜਾਣਕਾਰੀ ਸਾਲ, ਫ਼ਿਲਮ ...

ਸੰਗੀਤ ਵੀਡੀਓ

ਹੋਰ ਜਾਣਕਾਰੀ ਸਾਲ, ਸਿਰਲੇਖ ...

ਅਵਾਰਡ ਅਤੇ ਨਾਮਜ਼ਦਗੀ

ਹੋਰ ਜਾਣਕਾਰੀ ਸਾਲ, ਅਵਾਰਡ ...

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads