ਮਾਇਆ
From Wikipedia, the free encyclopedia
Remove ads
ਅਦਵੈਤ ਵੇਦਾਂਤ ਵਿੱਚ ਨਿਰਗੁਣ ਬ੍ਰਹਮ ਨੂੰ ਹੀ ਸੰਸਾਰ ਦਾ ਸਿਰਜਣਹਾਰ ਜਾਂ ਕਰਤਾਰ ਆਖਿਆ ਜਾਂਦਾ ਹੈ।ਮਾਇਆ ਨਾਲ ਰਲ ਇਹੀ ਬ੍ਰਹਮ ਪ੍ਰਪੰਚ ਦਾ ਰੂਪ ਬਣ ਜਾਂਦਾ ਹੈ।ਅਦਵੈਤਵਾਦ ਵਿੱਚ ਮਾਇਆ ਸ਼ਬਦ ਕਈ ਅਰਥਾਂ ਵਿੱਚ ਆਇਆ ਹੈ,ਜਿਵੇਂ ਭਰਮ,ਸੰਸਾਰ ਦੀ ਕਾਰਣ-ਸ਼ਕਤੀ ਆਦਿ।
ਵੇਦ
ਰਿਗਵੇਦ ਤੇ ਯਜੁਰਵੇਦ ਵਿੱਚ ਮਾਇਆ ਇੰਦਰ ਦੀਆਂ ਸ਼ਕਤੀਆਂ ਦੀ ਪ੍ਰਤੀਕ ਹੈ।ਉਪਨਿਸ਼ਦਾਂ ਵਿੱਚ ਮਾਇਆ ਬ੍ਰਹਮ ਦੀ ਸਹਿਯੋਗੀ ਸ਼ਕਤੀ ਮੰਨੀ ਗਈ ਹੈ। ਸਧਾਰਨ ਤੌਰ 'ਤੇ ਮਾਇਆ ਨੂੰ ਭਰਮ ਤੇ ਅਗਿਆਨ ਦਾ ਹੀ ਸਮਾਨਾਰਥੀ ਮੰਨਿਆ ਜਾਂਦਾ ਹੈ।ਇਸ ਦਿਸਦੇ ਸੰਸਾਰ ਨੂੰ ਮਿਥਿਆ ਜਾਂ ਮਾਇਆ ਰੂਪ ਆਖਿਆ ਜਾਂਦਾ ਹੈ। "ਕਬੀਰ ਸਾਹਿਬ ਨਿਰਗੁਣ ਸੰਤ ਸਨ ਤੇ ਅਦਵੈਤਵਾਦ ਤੋਂ ਬਹੁਤ ਪ੍ਰਭਾਵਿਤ ਸਨ, ਇਸ ਲਈ ਉਹਨਾਂ ਵਿੱਚ ਮਾਇਆ ਦਾ ਸੰਕਲਪ ਅਦਵੈਤ ਸਿਧਾਂਤ ਅਨੁਸਾਰ ਹੀ ਚਲਦਾ ਹੈ।ਇਸ ਪ੍ਰਭਾਵ ਥਲੇ ਉਹ ਮਾਇਆ ਨੂੰ ਬ੍ਰਹਮਫਾਸ,ਮਹਾਂ ਠਗਣੀ,ਡਾਇਣ ਆਦਿ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ।" ਵਿਦਿਆ-ਮਾਇਆ ਭਗਤ ਨੂੰ ਵੈਰਾਗਵਾਨ ਬਣਾਉਂਦੀ ਹੈ ਪਰ ਅਵਿਦਿਆ- ਮਾਇਆ ਉਸਨੂੰ ਸੰਸਾਰਮੁਖੀ ਬਣਾ ਦਿੰਦੀ ਹੈ।
Remove ads
ਮਾਇਆ ਦੇ ਭੇਦ
ਵੈਸ਼ਨਵ ਭਗਤੀ ਕਾਵਿ ਵਿੱਚ ਇਸ ਦੇ ਤਿੰਨ ਭੇਦ ਹਨ:-
- ਅੰਤਰੰਗ ਸ਼ਕਤੀ
- ਬਹਿਰੰਗ ਸ਼ਕਤੀ
- ਮੂਲ ਸ਼ਕਤੀ
ਗੁਰਬਾਣੀ ਅਨੁਸਾਰ ਮਾਇਆ ਸ਼ਬਦ ਕਈ ਅਰਥਾਂ ਵਿੱਚ ਆਇਆ ਹੈ। ਮਾਇਆ ਦਾ ਇੱਕ ਅਰਥ ਮਾਂ ਹੈ:-
- ਆਪ ਪਿਤਾ ਆਪ ਮਾਇਆ।। (ਮ.ਪ)
ਦੂਜੇ ਅਰਥ ਛਲਾਵਾ,ਛਲ,ਧੋਖਾ,ਕਪਟ ਹਨ:- </poem>
- ਇਹ ਤਨੁ ਮਾਇਆ ਪਾਹਿਆ ਪਿਆਰੇ,ਲੀਤੜਾ ਲਬਿ ਰੰਗਾਏ।। (ਗੁਰੂ ਗ੍ਰੰਥ ਸਾਹਿਬ ਅੰਗ 721)
</poem> ਗੁਰਬਾਣੀ ਵਿੱਚ ਮਾਇਆ ਦਾ ਇੱਕ ਅਰਥ ਹੋਰ ਹੈ:- ਜਗਤ ਦੀ ਸਿਰਜਣਾ ਕਰਨ ਵਾਲੀ ਆਦਿ-ਸ਼ਕਤੀ। ਜਿਸ ਨੇ ਤਿੰਨ ਗੁਣਾ ਸਤ,ਰਜ,ਤਮ ਨੂੰ ਜਨਮ ਦਿੱਤਾ[1]:
- ਮਾਇਆ ਮਾਈ ਤ੍ਰੈ ਗੁਣ ਪੁਰਸੂਤਿ ਜਮਾਇਆ।।(ਗੁਰੂ ਗ੍ਰੰਥ ਸਾਹਿਬ ਅੰਗ 1066)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads