ਮਾਰਕੋ ਪੋਲੋ

From Wikipedia, the free encyclopedia

ਮਾਰਕੋ ਪੋਲੋ
Remove ads

ਮਾਰਕੋ ਪੋਲੋ (/ˈmɑːrk ˈpl/ ( ਸੁਣੋ); ਇਤਾਲਵੀ ਉਚਾਰਨ: [ˈmarko ˈpɔːlo]; 15 ਸਤੰਬਰ 1254  8–9 ਜਨਵਰੀ 1324)[1] ਇੱਕ ਇਤਾਲਵੀ ਵਪਾਰੀ ਅਤੇ ਯਾਤਰੀ ਸੀ।[2][3] ਇਸ ਦੀਆਂ ਯਾਤਰਾਵਾਂ ਮਾਰਕੋ ਪੋਲੋ ਦੀਆਂ ਯਾਤਰਾਵਾਂ ਨਾਂ ਦੀ ਇੱਕ ਕਿਤਾਬ ਵਿੱਚ ਦਰਜ ਹਨ ਜਿਸ ਨਾਲ ਮੱਧ ਏਸ਼ੀਆ ਅਤੇ ਚੀਨ ਬਾਰੇ ਯੂਰਪੀ ਲੋਕਾਂ ਨੂੰ ਮੁੱਢਲੀ ਜਾਣਕਾਰੀ ਮਿਲੀ।

ਵਿਸ਼ੇਸ਼ ਤੱਥ ਮਾਰਕੋ ਪੋਲੋ, ਜਨਮ ...

ਇਸਨੇ ਵਪਾਰ ਦਾ ਕੰਮ ਦਾ ਆਪਣੇ ਪਿਤਾ ਅਤੇ ਪਿਤਾ ਦੇ ਭਰਾ ਤੋਂ ਸਿੱਖਿਆ ਜੋ ਆਪਣੀ ਏਸ਼ੀਆ ਦੀ ਯਾਤਰਾ ਦੌਰਾਨ ਕੁਬਲਾ ਖ਼ਾਨ ਨੂੰ ਮਿਲੇ। 1269 ਵਿੱਚ ਉਹ ਮਾਰਕੋ ਨੂੰ ਮਿਲਣ ਵੈਨਿਸ ਵਾਪਿਸ ਆਏ। ਉਹ ਤਿੰਨੇ ਏਸ਼ੀਆ ਦੇ ਲੰਮੇ ਸਫ਼ਰ ਲਈ ਨਿਕਲੇ ਅਤੇ 24 ਸਾਲ ਬਾਅਦ ਉਸ ਸਮੇਂ ਵੈਨਿਸ ਵਾਪਿਸ ਆਏ ਜਦੋਂ ਵੈਨਿਸ ਦੀ ਜਨੋਆ ਨਾਲ ਲੜਾਈ ਚਲ ਰਹੀ ਸੀ। ਮਾਰਕੋ ਨੂੰ ਫੜ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਅਤੇ ਉਸ ਦੌਰਾਨ ਇਸਨੇ ਆਪਣੇ ਜੇਲ੍ਹ ਦੇ ਇੱਕ ਸਾਥੀ ਨੂੰ ਬੋਲ ਕੇ ਆਪਣੀਆਂ ਕਹਾਣੀਆਂ ਲਿਖਵਾਈਆਂ। ਮਾਰਕੋ 1299 ਵਿੱਚ ਜੇਲ੍ਹ ਤੋਂ ਬਾਹਰ ਆਇਆ ਜਿਸ ਤੋਂ ਬਾਅਦ ਉਹ ਇੱਕ ਧਨੀ ਵਪਾਰੀ ਬਣਿਆ ਅਤੇ ਫਿਰ ਮਾਰਕੋ ਨੇ ਵਿਆਹ ਕਰਵਾਇਆ ਤੇ ਉਸ ਦੇ ਤਿੰਨ ਬੱਚੇ ਹੋਏ। ਮਾਰਕੋ ਦੀ ਮੌਤ 1324 ਵਿੱਚ ਹੋਈ ਅਤੇ ਇਸ ਦੀ ਲਾਸ਼ ਨੂੰ ਵੈਨਿਸ ਦੇ ਸਾਨ ਲੋਰੇਨਸੋ ਗਿਰਜਾਘਰ ਵਿੱਚ ਦਫ਼ਨਾਇਆ ਗਿਆ।

ਮਾਰਕੋ ਤੋਂ ਇਲਾਵਾ ਹੋਰ ਵੀ ਕਈ ਯੂਰਪੀ ਲੋਕਾਂ ਨੇ ਚੀਨ ਦੀ ਯਾਤਰਾ ਕੀਤੀ ਪਰ ਇਹ ਪਹਿਲਾ ਯੂਰਪੀ ਸੀ ਜਿਸਦੇ ਅਨੁਭਵਾਂ ਦਾ ਬਿਰਤਾਂਤ ਮਿਲਦਾ ਹੈ। ਮਾਰਕੋ ਦੀ ਕਿਤਾਬ ਨੇ ਕ੍ਰਿਸਟੋਫਰ ਕੋਲੰਬਸ[4] ਅਤੇ ਹੋਰ ਕਈ ਯਾਤਰੀਆਂ ਨੂੰ ਪ੍ਰਭਾਵਿਤ ਕੀਤਾ। ਮਾਰਕੋ ਦੀਆਂ ਰਚਨਾਵਾਂ ਨੇ ਸਾਹਿਤ ਅਤੇ ਯੂਰਪੀ ਨਕਸ਼ਾਨਵੀਸੀ ਉੱਤੇ ਵੀ ਪ੍ਰਭਾਵ ਪਾਇਆ।

Remove ads

ਜੀਵਨ

ਮਾਰਕੋ ਪੋਲੋ ਦਾ ਜਨਮ 15-16 ਸਤੰਬਰ,1254 ਨੂੰ ਵੈਨਿਸ[5] ਵਿੱਖੇ ਹੋਇਆ। ਮਾਰਕੋ ਦਾ ਪਿਤਾ,ਨਿਕੋਲੋ ਪੋਲੋ, ਨੇ ਵਪਾਰ ਕਰਨਾ ਸ਼ੁਰੂ ਕੀਤਾ ਅਤੇ ਧਨ ਤੇ ਸ਼ੋਹਰਤ ਖੱਟੀ। ਨਿਕੋਲੋ ਅਤੇ ਉਸ ਦੇ ਭਰਾ ਨੇ ਮਾਰਕੋ ਦੇ ਜਨਮ ਤੋਂ ਪਹਿਲਾਂ ਸਮੁੰਦਰੀ ਯਾਤਰਾ ਰਾਹੀਂ ਵਪਾਰ ਕਰਨਾ ਸ਼ੁਰੂ ਕੀਤਾ। 1262 ਵਿੱਚ ਨਿਕੋਲੋ ਅਤੇ ਉਸ ਦਾ ਭਰਾ ਕਾਨਸਟੈੰਟੀਨੋਪਲ ਆ ਕੇ ਵਸ ਗਏ ਜੋ ਉਸ ਸਮੇਂ ਲਾਤੀਨ ਸਾਮਰਾਜ ਦੀ ਰਾਜਧਾਨੀ ਸੀ। ਮਾਰਕੋ ਪੋਲੋ ਦੀਆਂ ਯਾਤਰਾਵਾਂ ਕਿਤਾਬ ਵਿੱਚ ਵੀ ਉਹਨਾਂ ਦੇ ਏਸ਼ੀਆ ਦੀ ਯਾਤਰਾ ਦੌਰਾਨ ਕੁਬਲਾ ਖ਼ਾਨ,ਜੋ ਇੱਕ ਮੰਗੋਲ ਬਾਦਸ਼ਾਹ ਸੀ, ਨੂੰ ਮਿਲਣ ਦਾ ਵਰਣਨ ਹੈ। ਉਹਨਾਂ ਨੇ ਸਮੇਂ ਸਿਰ ਹੀ ਕਾਨਸਟੈੰਟੀਨੋਪਲ ਨੂੰ ਛਡਣ ਦਾ ਫੈਸਲਾ ਕੀਤਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads