ਮਾਰਕ ਵਾਲਬਰਗ

ਅਮਰੀਕੀ ਫ਼ਿਲਮ ਅਦਾਕਾਰ, ਪ੍ਰੋਡਿਊਸਰ From Wikipedia, the free encyclopedia

ਮਾਰਕ ਵਾਲਬਰਗ
Remove ads

ਮਾਰਕ ਵਾਲਬਰਗ (ਜਨਮ 5 ਜੂਨ 1971) ਇੱਕ ਅਮਰੀਕੀ ਅਦਾਕਾਰ, ਪ੍ਰੋਡਿਊਸਰ, ਮਾਡਲ ਅਤੇ ਸਾਬਕਾ ਰੈਪਰ ਹਨ।[1] 1991 ਵਿੱਚ ਬੈਂਡ ਮਾਰਕੀ ਮਾਰਕ ਅਤੇ ਦ ਫ਼ੰਕੀ ਬੰਚ ਲਈ ਆਪਣੇ ਪਲੇਠੇ ਕੰਮ ਲਈ ਮਸ਼ਹੂਰ ਇਹ ਆਪਣੇ ਸ਼ੁਰੂਆਤੀ ਵਰ੍ਹਿਆਂ ਵਿੱਚ ਮਾਰਕੀ ਮਾਰਕ ਦੇ ਨਾਮ ਨਾਲ਼ ਜਾਣੇ ਜਾਂਦੇ ਸਨ। ਇਸ ਤੋਂ ਬਾਅਦ ਉਹ ਅਦਾਕਾਰੀ ਵੱਲ ਆਏ ਅਤੇ ਹੁਣ ਬੂਗੀ ਨਾਈਟਸ (1997), ਥ੍ਰੀ ਕਿੰਗਜ਼ (1999), ਦ ਪਰਫ਼ੈਕਟ ਸਟੌਰਮ (2000), ਪਲੈਨਿਟ ਆਫ਼ ਦ ਏਪਸ (2001), ਰੌਕ ਸਟਾਰ (2001), ਦ ਇਟਾਲੀਅਨ ਜਾਬ (2003), ਦ ਡਿਪਾਰਟਡ (2006), ਜਿੰਨ੍ਹਾਂ ਲਈ ਇਹਨਾਂ ਨੂੰ ਬਿਹਤਰੀਨ ਸਹਾਇਕ ਅਦਾਕਾਰ ਅਕਾਦਮੀ ਇਨਾਮ ਲਈ ਨਾਮਜ਼ਦਗੀ ਮਿਲੀ, ਦ ਅਦਰ ਗਾਇਜ਼ (2010), ਦ ਫ਼ਾਈਟਰ (2010), ਟੈੱਡ (2012), ਲੋਨ ਸਰਵਾਇਵਰ (2013), ਪੇਨ & ਗੇਨ (2013) ਅਤੇ ਟ੍ਰਾਂਸਫ਼ਾਰਮਰਜ਼: ਏਜ ਆਫ਼ ਐਕਸਟਿੰਗਸ਼ਨ (2014) ਫ਼ਿਲਮਾਂ ਵਿੱਚ ਆਪਣੇ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਇਹ ਟੀਵੀ ਚੈਨਲ ਐੱਚ.ਬੀ.ਓ. ਦੇ ਤਿੰਨ ਲੜੀਵਾਰਾਂ: ਐਨਟੂਰੇਜ, ਬੋਰਡਵਾਕ ਐਮਪਾਇਰ ਅਤੇ ਹਾਓ ਟੂ ਮੇਕ ਇਟ ਇਨ ਅਮੈਰਿਕਾ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਰਹੇ।

ਵਿਸ਼ੇਸ਼ ਤੱਥ ਮਾਰਕ ਵਾਲਬਰਗ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads