ਮਾਲਤੀ ਦੇਵੀ
ਭਾਰਤੀ ਸਿਆਸਤਦਾਨ ਅਤੇ ਸਮਾਜ ਸੇਵੀ From Wikipedia, the free encyclopedia
Remove ads
ਮਾਲਤੀ ਦੇਵੀ (5 ਅਗਸਤ 1968 - 6 ਸਤੰਬਰ 1999) ਇੱਕ ਸਿਆਸੀ ਅਤੇ ਸਮਾਜਿਕ ਵਰਕਰ ਸੀ ਅਤੇ ਰਾਸ਼ਟਰੀ ਜਨਤਾ ਦਲ ਦੀ ਟਿਕਟ 'ਤੇ ਭਾਰਤੀ ਰਾਜ ਬਿਹਾਰ ਵਿੱਚ ਨਵਾਦਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਸੀ।[1]
Remove ads
ਆਰੰਭਕ ਜੀਵਨ
ਮਾਲਤੀ ਦੇਵੀ ਦਾ ਜਨਮ 5 ਅਗਸਤ 1968 ਨੂੰ ਭਾਰਤ ਦੇ ਬਿਹਾਰ ਰਾਜ ਦੇ ਗਯਾ ਜ਼ਿਲ੍ਹੇ ਦੇ ਮੰਗਲਗੌਰੀ ਪਿੰਡ ਵਿਖੇ ਹੋਇਆ। 4 ਫਰਵਰੀ 1984 ਨੂੰ ਉਨ੍ਹਾਂ ਦਾ ਵਿਆਹ ਭੁਵਨੇਸ਼ਵਰ ਪ੍ਰਸਾਦ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੇਟੇ ਹਨ। ਉਸ ਨੇ 1980 ਵਿੱਚ ਆਪਣੀ ਸਕੂਲ ਦੀ ਪੜ੍ਹਾਈ ਛੱਡ ਦਿੱਤੀ ਸੀ।[1] [ <span title="The material near this tag is possibly inaccurate or nonfactual. (March 2014)">ਸ਼ੱਕੀ</span> ]
ਰਾਜਨੀਤੀ ਅਤੇ ਸਰਗਰਮੀ
ਉਸ ਨੇ ਕਿਸਾਨਾਂ ਦੀ ਲਹਿਰ ਦੀ ਅਗਵਾਈ ਕੀਤੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੀ ਮੈਂਬਰ ਸੀ।[1] ਉਸ ਨੇ ਔਰਤਾਂ ਲਈ,[1] ਭੂਮੀਹੀਣ ਕਿਸਾਨ ਅਤੇ ਮੱਧ ਅਤੇ ਦੱਖਣ ਬਿਹਾਰ ਵਿੱਚ ਆਦਿਵਾਸੀਆਂ ਲਈ ਵਕਾਲਤ ਕੀਤੀ। ਉਹ 1995 'ਚ ਸੀ ਪੀ ਆਈ (ਐਮਐਲ) ਛੱਡ ਗਈ। ਉਹ 1995 ਤੋਂ 1998 ਤੱਕ ਬਿਹਾਰ ਵਿਧਾਨ ਸਭਾ ਦੀ ਮੈਂਬਰ ਰਹੀ ਅਤੇ 1998 ਵਿੱਚ 12ਵੀਂ ਲੋਕ ਸਭਾ ਲਈ ਚੁਣੀ ਗਈ।
ਮੌਤ
6 ਸਤੰਬਰ 1999 ਨੂੰ ਆਪਣੇ ਦਿੱਲੀ ਵਾਲੇ ਨਿਵਾਸ ਸਥਾਨ ਵਿਖੇ ਦੇਵੀ ਦੀ ਮੌਤ ਹੋਈ ਸੀ। ਉਸ ਦੇ ਪਰਿਵਾਰ ਦੇ ਸੂਤਰਾਂ ਅਨੁਸਾਰ ਉਹ ਤਕਰੀਬਨ ਇੱਕ ਸਾਲ ਕੈਂਸਰ ਤੋਂ ਪੀੜਤ ਸੀ।[2]
ਹਵਾਲੇ
Wikiwand - on
Seamless Wikipedia browsing. On steroids.
Remove ads