ਮਾਸਟਰ ਮਦਨ

ਭਾਰਤੀ ਗ਼ਜ਼ਲ ਅਤੇ ਗੀਤ ਗਾਇਕ From Wikipedia, the free encyclopedia

Remove ads

ਮਾਸਟਰ ਮਦਨ (28 ਦਸੰਬਰ 1927 - 5 ਜੂਨ 1942) ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦਾ ਇੱਕ ਪ੍ਰਤਿਭਾਸ਼ੀਲ ਗ਼ਜ਼ਲ ਅਤੇ ਗੀਤ ਗਾਇਕ ਸੀ। ਮਾਸਟਰ ਮਦਨ ਦੇ ਬਾਰੇ ਵਿੱਚ ਬਹੁਤ ਘੱਟ ਲੋਕ ਜਾਣਦੇ ਹਨ। ਮਾਸਟਰ ਮਦਨ ਇੱਕ ਅਜਿਹਾ ਕਲਾਕਾਰ ਸੀ ਜੋ 1930 ਦੇ ਦਹਾਕੇ ਵਿੱਚ ਇੱਕ ਕਿਸ਼ੋਰ ਦੇ ਰੂਪ ਵਿੱਚ ਪ੍ਰਸਿੱਧੀ ਪ੍ਰਾਪਤ ਕਰਕੇ ਸਿਰਫ 15 ਸਾਲ ਦੀ ਉਮਰ ਵਿੱਚ 1940 ਦੇ ਦਹਾਕੇ ਵਿੱਚ ਹੀ ਸਵਰਗਵਾਸ ਹੋ ਗਿਆ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਸਟਰ ਮਦਨ ਨੂੰ ਆਕਾਸ਼ਵਾਣੀ ਅਤੇ ਅਨੇਕ ਰਿਆਸਤਾਂ ਦੇ ਦਰਬਾਰ ਵਿੱਚ ਗਾਉਣ ਲਈ ਬਹੁਤ ਉੱਚੀ ਰਕਮ ਦਿੱਤੀ ਜਾਂਦੀ ਸੀ। ਮਾਸਟਰ ਮਦਨ ਉਸ ਸਮੇਂ ਦੇ ਪ੍ਰਸਿੱਧ ਗਾਇਕ ਕੁੰਦਨ ਲਾਲ ਸਹਿਗਲ ਦੇ ਬਹੁਤ ਕਰੀਬ ਸਨ ਜਿਸ ਦਾ ਕਾਰਨ ਦੋਨਾਂ ਦਾ ਹੀ ਜਲੰਧਰ ਦਾ ਨਿਵਾਸੀ ਹੋਣਾ ਸੀ।

ਵਿਸ਼ੇਸ਼ ਤੱਥ ਮਾਸਟਰ ਮਦਨ, ਜਨਮ ...
ਮਾਸਟਰ ਮਦਨ - ਯੂੰ ਨ ਰਹ-ਰਹ ਕਰ ਹਮੇਂ ਤਰਸਾਇਯੇ
Remove ads

ਜੀਵਨ

ਜਨਮ

ਮਾਸਟਰ ਮਦਨ ਦਾ ਜਨਮ 28 ਦਸੰਬਰ 1927 ਵਿੱਚ ਖਾਨਖਾਨਾ,ਪੰਜਾਬ ਦੇ ਜਲੰਧਰ ਜਿਲ੍ਹੇ ਦਾ ਇੱਕ ਪਿੰਡ, ਹੁਣ 'ਨਵਾਂਸ਼ਹਿਰ' ਵਿੱਚ ਹੋਇਆ।

ਗਾਇਕੀ

ਮਾਸਟਰ ਮਦਨ ਨੇ 3 ਸਾਲ ਦੀ ਨਾਜ਼ੁਕ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ। ਮਾਸਟਰ ਮਦਨ ਨੇ ਪਹਿਲੀ ਵਾਰ ਸਰਵਜਨਿਕ ਤੌਰ 'ਤੇ ਧਰਮਪੁਰ ਦੇ ਹਸਪਤਾਲ ਦੁਆਰਾ ਆਯੋਜਿਤ ਰੈਲੀ ਵਿੱਚ ਗਾਇਆ ਸੀ। ਜਦੋਂ ਉਨ੍ਹਾਂ ਦੀ ਉਮਰ ਸਿਰਫ ਸਾਢੇ ਤਿੰਨ ਸਾਲ ਸੀ। ਮਾਸਟਰ ਮਦਨ ਨੂੰ ਸੁਣ ਕੇ ਸਰੋਤੇ ਦਰਸ਼ਕ ਮੰਤਰਮੁਗਧ ਹੋ ਗਏ। ਉਨ੍ਹਾਂ ਨੂੰ ਉਸ ਸਮੇਂ ਕਈ ਗੋਲਡ ਮੈਡਲ ਮਿਲੇ ਅਤੇ ਉਸਦੇ ਬਾਅਦ ਵੀ ਮਿਲਦੇ ਰਹੇ। ਉਸ ਦੇ ਬਾਅਦ ਮਾਸਟਰ ਮਦਨ ਅਤੇ ਉਨ੍ਹਾਂ ਦੇ ਵੱਡੇ ਭਰਾ ਨੇ ਪੂਰੇ ਭਾਰਤ ਦਾ ਦੌਰਾ ਕੀਤਾ ਅਤੇ ਕਈ ਰਿਆਸਤਾਂ ਦੇ ਸ਼ਾਸਕਾਂ ਤੋਂ ਕਈ ਇਨਾਮ ਜਿੱਤੇ। ਮਾਸਟਰ ਮਦਨ ਨੇ ਜਲੰਧਰ ਸ਼ਹਿਰ ਦੇ ਪ੍ਰਸਿੱਧ ਹਰਵੱਲਭ ਮੇਲੇ ਵਿੱਚ ਗਾਇਆ ਸੀ ਅਤੇ ਉਸ ਦੇ ਬਾਅਦ ਸ਼ਿਮਲੇ ਵਿੱਚ ਵੀ ਗਾਇਆ ਸੀ। ਸ਼ਿਮਲਾ ਵਿੱਚ ਕਈ ਅਤੇ ਉਲੇਖਣੀ ਗਾਇਕ ਵੀ ਆਏ ਸਨ ਲੇਕਿਨ ਹਜਾਰਾਂ ਲੋਕ ਕੇਵਲ ਮਾਸਟਰ ਮਦਨ ਨੂੰ ਹੀ ਸੁਣਨ ਲਈ ਵਿਆਕੁਲ ਸਨ। ਉਸ ਨੇ ਆਪਣੇ ਛੋਟੇ ਜੇਹੇ ਜੀਵਨ ਵਿੱਚ 8 ਗਾਣੇ ਰਿਕਾਰਡ ਕਰਵਾਏ ਅਤੇ ਇਹ ਸਾਰੇ ਅੱਜ ਆਮ ਹੀ ਉਪਲਬਧ ਹਨ।

ਮੌਤ

ਮਾਸਟਰ ਮਦਨ ਦੀ ਮੌਤ 5 ਜੂਨ 1942 ਵਿੱਚ ਹੋਈ। ਉਸ ਦੀ ਮੌਤ ਦੇ ਕਾਰਨ ਬਾਰੇ ਬਹੁਤ ਸਾਰੀਆਂ ਅਫਵਾਹਾਂ ਪ੍ਰਚੱਲਿਤ ਹਨ।

Remove ads

ਗੀਤ

ਮਾਸਟਰ ਮਦਨ ਦੇ 8 ਰਿਕਾਰਡ ਕੀਤੇ ਗੀਤਾਂ ਦੀ ਸੂਚੀ :-

  • ਯੂੰ ਨ ਰਹ-ਰਹ ਕਰ ਹਮੇਂ ਤਰਸਾਇਯੇ- ਗ਼ਜ਼ਲ[1]
  • ਹੈਰਤ ਸੇ ਤਕ ਰਹਾ ਹੈ- ਗ਼ਜ਼ਲ
  • ਗੋਰੀ ਗੋਰੀ ਬਈਯਾੰ- ਭਜਨ
  • ਮੋਰੀ ਬਿਨਤੀ ਮਾਨੋ ਕਾਨ੍ਹਾ ਰੇ- ਭਜਨ
  • ਮਨ ਕੀ ਮਨ ਹੀ ਮਾਹਿ ਰਹੀ- ਸ਼ਬਦ ਗੁਰਬਾਣੀ
  • ਚੇਤਨਾ ਹੈ ਤਉ ਚੇਤ ਲੈ -ਸ਼ਬਦ ਗੁਰਬਾਣੀ
  • ਬਾਗਾਂ ਵਿਚ..- ਪੰਜਾਬੀ ਗੀਤ
  • ਰਾਵੀ ਦੇ ਪਰਲੇ ਕੰਢੇ ਵੇ ਮਿਤਰਾ- ਪੰਜਾਬੀ ਗੀਤ[2]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads