ਮਾਹਵਾਰੀ

From Wikipedia, the free encyclopedia

ਮਾਹਵਾਰੀ
Remove ads

ਮਾਹਵਾਰੀ ਜਾਂ ਮਾਸਕ ਧਰਮ ਔਰਤ ਦੀ ਬੱਚੇਦਾਨੀ ਦੇ ਅੰਦਰਲੀ ਲਾਈਨਿੰਗ ਤੋਂ ਲਹੂ ਅਤੇ ਮਿਊਕੋਸਲ ਟਿਸ਼ੂ ਦਾ ਯੋਨੀ ਦੁਆਰਾ ਨਿਯਮਤ ਨਿਕਾਸ ਹੈ।[1] 80% ਦੇ ਲਗਪਗ ਔਰਤਾਂ ਮਾਹਵਾਰੀ ਤੋਂ ਪਹਿਲਾਂ ਕੁਝ ਲੱਛਣ ਹੋਣ ਦੀ ਖ਼ਬਰ ਦਿੰਦੀਆਂ ਹਨ।[2]

Thumb
Figure showing the progression of the menstrual cycle and the different hormones contributing to it.

ਜਿਸ ਵਕਤ ਔਰਤ ਦੇ ਸਰੀਰ ਅੰਦਰ ਇੱਕ ਅੰਡਾ ਵਿਕਸਣ ਲਗਦਾ ਹੈ, ਬੱਚੇਦਾਨੀ ਦੇ ਅੰਦਰਲੇ ਪਾਸੇ ਮੋਟੀ ਅਤੇ ਨਰਮ ਤਵਚਾ ਦੀ ਲਾਈਨਿੰਗ ਵੀ ਬਣਨ ਲਗਦੀ ਹੈ। ਅੰਡਾ ਵਿਕਸਤ ਹੋਣ ਮਗਰੋਂ ਗਰਭ ਨਲੀਆਂ ਵੱਲ ਆ ਜਾਂਦਾ ਹੈ ਅਤੇ ਸਪਰਮ ਨਾਲ ਸੰਯੋਗ ਦੀ ਉਡੀਕ ਕਰਦਾ ਹੈ। ਜੇਕਰ ਦੋਨਾਂ ਦਾ ਸੰਗਮ ਨਾ ਹੋ ਸਕੇ ਤਾਂ ਅੰਡਾ ਖੁਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਕੁ ਹਫਤਿਆਂ ਅੰਦਰ ਬੱਚੇਦਾਨੀ ਅੰਦਰਲੀ ਲਾਈਨਿੰਗ ਅਤੇ ਅੰਡਾ ਮਾਸ ਅਤੇ ਖੂਨ ਦੇ ਟੁਕੜਿਆਂ ਦੇ ਰੂਪ ਵਿੱਚ ਯੋਨੀ ਰਾਹੀਂ ਬਾਹਰ ਆ ਜਾਂਦੇ ਹਨ।[1] ਫਿਰ ਇੱਕ ਹੋਰ ਅੰਡਾ ਦੂਜੇ ਅੰਡਕੋਸ਼ ਵਿੱਚ ਵਿਕਸਤ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਅਮਲ 9-10 ਸਾਲ ਦੀ ਉਮਰ ਤੋਂ ਲਗਾਤਾਰ 50 - 60 ਸਾਲ ਦੀ ਉਮਰ ਤੱਕ ਚੱਲਦਾ ਰਹਿੰਦਾ ਹੈ। ਲਹੂ ਦਾ ਵਹਾਅ 2 ਤੋਂ 7 ਦਿਨਾਂ ਤੱਕ ਰਹਿੰਦਾ ਹੈ। ਮਾਹਵਾਰੀ ਪ੍ਰਕਿਰਿਆ 45 ਤੋਂ 55 ਸਾਲ ਤੱਕ ਦੀ ਉਮਰ ਵਿੱਚ ਬੰਦ ਹੋ ਜਾਂਦੀ ਹੈ ਜਿਸ ਨੂੰ ਮੀਨੋਪਾਜ਼ ਕਿਹਾ ਜਾਂਦਾ ਹੈ। ਇਹ ਗਰਭ ਦੌਰਾਨ ਵੀ ਬੰਦ ਹੋ ਜਾਂਦੀ ਹੈ।[3]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads