ਮਿਸ ਪੂਜਾ
ਭਾਰਤੀ ਗਾਇਕਾ From Wikipedia, the free encyclopedia
Remove ads
ਮਿੱਸ ਪੂਜਾ ਪੰਜਾਬੀ ਭਾਸ਼ਾ ਦੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਸ਼ਖ਼ਸੀਅਤ ਪੱਖੋਂ ਵੀ ਬਹੁਤ ਪ੍ਰਸਿੱਧ ਹੈ।
ਮਿਸ ਪੂਜਾ ਦਾ ਜਨਮ 4 ਦਸੰਬਰ, 1979 ‘ਚ ਰਾਜਪੁਰਾ ਵਿਖੇ ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ। ਉਹਨਾਂ ਦਾ ਅਸਲ ਨਾਂ ਗੁਰਿੰਦਰ ਕੌਰ ਕੈਂਥ ਹੈ। ਉਹਨਾਂ ਦੇ ਘਰ ਦਾ ਨਾਂ ਪੂਜਾ ਹੋਣ ਕਰ ਕੇ ਉਹਨਾਂ ਨੇ ਆਪਣਾ ਪ੍ਰੋਫੈਸ਼ਨਲ ਨਾਂ ਵੀ ਪੂਜਾ ਰੱਖਣਾ ਪਸੰਦ ਕੀਤਾ।[1]
Remove ads
ਨਿੱਜੀ ਜੀਵਨ
ਮਿਸ ਪੂਜਾ ਦਾ ਜਨਮ ਇੰਦਰਪਾਲ ਕੈਂਥ ਅਤੇ ਸਰੋਜ ਦੇਵੀ, ਰਾਜਪੁਰਾ, ਪੰਜਾਬ ਵਿੱਚ ਇੱਕ ਪਰਿਵਾਰ ਵਿੱਚ ਹੋਇਆ ਸੀ।[2]
ਉਸ ਨੇ ਪੰਜਾਬੀ ਯੂਨੀਵਰਸਿਟੀ ਤੋਂ ਵੋਕਲ ਅਤੇ ਇੰਸਟਰੂਮੈਂਟਲ ਸਕਿੱਲ ਵਿੱਚ ਬੀ.ਏ. ਕੀਤੀ। ਉਸ ਨੇ ਪੀ.ਜੀ.ਜੀ.ਸੀ.ਜੀ. ਚੰਡੀਗੜ੍ਹ ਤੋਂ ਸੰਗੀਤ ਵਿੱਚ ਐਮ.ਏ[3] ਅਤੇ ਫਿਰ ਸੰਗੀਤ ਵਿੱਚ ਬੀ.ਐੱਡ. ਕੀਤੀ। ਪੂਜਾ ਨੇ ਪਟੇਲ ਪਬਲਿਕ ਸਕੂਲ, ਰਾਜਪੁਰਾ ਵਿੱਚ ਇੱਕ ਸੰਗੀਤ ਅਧਿਆਪਕ ਵਜੋਂ ਵੀ ਕੰਮ ਕੀਤਾ।
ਮਿਸ ਪੂਜਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਈ ਅਤੇ ਹੁਸ਼ਿਆਰਪੁਰ ਲੋਕ ਸਭਾ ਰਾਖਵੇਂ ਹਲਕੇ ਲਈ ਪੇਸ਼ ਕੀਤੀ ਗਈ।[4]
31 ਅਕਤੂਬਰ, 2021 ਨੂੰ ਉਸ ਦੇ ਸੋਸ਼ਲ ਮੀਡੀਆ 'ਤੇ ਹੈਰਾਨੀਜਨਕ ਤੌਰ 'ਤੇ ਘੋਸ਼ਣਾ ਕੀਤੀ ਗਈ ਸੀ ਕਿ ਉਸ ਦਾ ਆਪਣੇ ਨਿਰਮਾਤਾ ਪਤੀ ਰੋਮੀ ਟਾਹਲੀ ਨਾਲ ਇੱਕ ਬੇਟਾ ਹੈ ਜਿਸ ਦਾ ਨਾਮ ਅਲਾਪ ਸਿੰਘ ਟਾਹਲੀ ਹੈ ਜਿਸ ਨਾਲ ਉਸ ਨੇ 2010 ਵਿੱਚ ਵਿਆਹ ਕੀਤਾ ਸੀ।
Remove ads
ਗਾਇਕੀ ਦਾ ਸਫ਼ਰ
ਛੋਟੀ ਉਮਰ ਵਿੱਚ ਹੀ ਉਸ ਨੂੰ ਗਾਉਣ ਦਾ ਸ਼ੌਕ ਲੱਗ ਪਿਆ ਤੇ ਉਹਨਾਂ ਦੇ ਪਰਿਵਾਰ ਉਹਨਾਂ ਦਾ ਪੂਰਾ ਸਾਥ ਦਿੱਤਾ। ਆਪ ਨੇ ਸੰਗੀਤ ਵਿੱਚ ਪੋਸਟ-ਗਰੈਜੂਏਸ਼ਨ ਤੇ ਬੀ.ਐੱਡ. ਪਾਸ ਕੀਤੀ। ਆਪ ਨੇ ਰਾਜਪੁਰਾ ‘ਚ ਬੱਚਿਆਂ ਨੂੰ ਸੰਗੀਤ ਸਿੱਖਿਆ ਦਿੱਤੀ। ਉਸ ਨੇ ਪਹਿਲੀ ਵਾਰ ਜਨਵਰੀ 2006 ‘ਚ ਸੰਗੀਤ ਡਾਇਰੈਕਟਰ ਲਾਲ ਕਮਲ ਨਾਲ ਕੰਮ ਕੀਤਾ ਤੇ ‘ਰੋਮਾਂਟਿਕ ਜੱਟ’ ਪਹਿਲੀ ਐਲਬਮ ਆਈ। ਐਲਬਮ ‘ਜਾਨ ਤੋਂ ਪਿਆਰੀ’ ਨੂੰ ਸਭ ਤੋਂ ਵਧੀਆ ਅੰਤਰਰਾਸ਼ਟਰੀ ਐਲਬਮ ਦਾ ਖ਼ਿਤਾਬ ਵੀ ਮਿਲਿਆ। ਉਹ 2000 ਤੋਂ ਵੱਧ ਦੋਗਾਣੇ ਗਾ ਚੁੱਕੀ ਹੈ ਤੇ 350 ਤੋਂ ਵੱਧ ਕੈਸੇਟਾਂ ਕੱਢ ਚੁੱਕੀ ਹੈ। ਉਸ ਦੇ ਗਾਣੇ ‘ਪਾਣੀ ਹੋਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ’ ਨੇ ਉਸ ਨੂੰ ਰਾਤੋ-ਰਾਤ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।
Remove ads
ਡਿਸਕੋਗ੍ਰਾਫੀ
ਹਵਾਲੇ
Wikiwand - on
Seamless Wikipedia browsing. On steroids.
Remove ads