ਮਿੰਕ ਬਰਾੜ
From Wikipedia, the free encyclopedia
Remove ads
ਮਿੰਕ ਬਰਾੜ (ਜਨਮ 4 ਨਵੰਬਰ 1980) ਇੱਕ ਜਰਮਨ-ਭਾਰਤੀ ਮਾਡਲ, ਅਭਿਨੇਤਰੀ ਅਤੇ ਨਿਰਮਾਤਾ ਹੈ। ਮਿੰਕ ਨੂੰ ਬਾਲੀਵੁੱਡ ਫਿਲਮਾਂ ਅਤੇ ਭਾਰਤੀ ਟੈਲੀਵਿਜ਼ਨ ਸ਼ੋਆਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ।[1][2]
Remove ads
ਸ਼ੁਰੂਆਤੀ ਸਾਲ
ਮਿੰਕ ਦਾ ਜਨਮ 4 ਨਵੰਬਰ[3] 1980 ਨੂੰ ਫ਼ਰਾਂਕਫ਼ੁਰਟ, ਜਰਮਨੀ[4][5] ਵਿੱਚ ਪੰਜਾਬੀ ਮਾਪਿਆਂ[6] ਦੇ ਘਰ ਹੋਇਆ ਸੀ, ਜੋ ਭਾਰਤ ਤੋਂ ਜਰਮਨੀ ਚਲੇ ਗਏ ਸੀ। ਆਪਣੇ ਨਾਮ ਬਾਰੇ ਮਿੰਕ ਕਹਿੰਦੀ ਹੈ, "ਇਹ ਇੱਕ ਬਹੁਤ ਹੀ ਵਿਲੱਖਣ ਨਾਮ ਹੈ, ਮਿੰਕ ਇੱਕ ਜਾਨਵਰ ਹੈ, ਜੋ ਕਿ ਪਾਣੀ ਨੂੰ ਅਤੇ ਆਜ਼ਾਦੀ ਪਿਆਰ ਕਰਦਾ ਹੈ, ਅਤੇ ਕੀਮਤੀ ਫਰ ਲਈ ਜਾਣਿਆ ਜਾਂਦਾ ਹੈ।"[7] ਉਸ ਦਾ ਪਾਲਣ ਪੋਸ਼ਣ ਜਰਮਨੀ ਵਿੱਚ ਹੋਇਆ। ਛੋਟੀ ਹੁੰਦੀ ਮਿੰਕ ਇੱਕ ਮੈਜਿਸਟਰੇਟ ਬਣਨਾ ਚਾਹੁੰਦੀ ਸੀ।[8] ਉਸ ਨੇ ਜਰਮਨੀ ਤੋਂ ਪੜ੍ਹਾਈ ਕੀਤੀ ਅਤੇ ਬੈਚਲਰ ਦੀ ਡਿਗਰੀ ਮੁਕੰਮਲ ਕੀਤੀ।
Remove ads
ਕੈਰੀਅਰ
ਸ਼ੁਰੂਆਤੀ ਕੈਰੀਅਰ
ਅਨੁਭਵੀ ਅਦਾਕਾਰ ਦੇਵ ਆਨੰਦ ਨੇ ਭਾਰਤੀ ਫਿਲਮ ਉਦਯੋਗ ਵਿੱਚ ਮਿੰਕ ਦੀ ਜਾਣ ਪਛਾਣ ਕਰਵਾਈ ਜਦੋਂ ਉਹ 13 ਸਾਲ ਦੀ ਸੀ।[9][10] ਭਾਰਤੀ ਫਿਲਮ ਉਦਯੋਗ ਵਿੱਚ ਉਸ ਦੀ ਸ਼ੁਰੂਆਤ ਦੇਵ ਆਨੰਦ ਦੀ ਹਿੰਦੀ ਫਿਲਮ ਪਿਆਰ ਕਾ ਤਰਾਨਾ, ਨਾਲ ਹੋਈ ਸੀ ਜਿਸਨੂੰ ਸਤੰਬਰ, 1993 ਵਿੱਚ ਰਿਲੀਜ਼ ਕੀਤਾ ਗਿਆ ਸੀ। ਫਿਰ ਉਸਨੇ ਜੰਗ (1996), ਸਾਤ ਰੰਗ ਕੇ ਸਪਨੇ (1998), ਯਮਰਾਜ (1998), 'ਹਮ ਆਪਕੇ ਦਿਲ ਮੇਂ ਰਹਤੇ ਹੈਂ (1999), ਗੰਗਾ ਕੀ ਕਸਮ (1999), ਜਵਾਲਾਮੁਖੀ (2000), ਅਜਨਬੀ (2001), ਜ਼ਹਰੀਲਾ (2001), ਪਿਤਾਹ (2002), ਚਲੋ ਇਸ਼ਕ ਲੜਾਏਂ (2002), ਬਾਰਡਰ ਹਿੰਦੁਸਤਾਨ ਕਾ (2003), ਅਤੇ ਊਪਸ (2003)[11] ਵਰਗੀਆਂ ਬਹੁਤ ਫਿਲਮਾਂ ਵਿੱਚ ਆਈ। ਉਸ ਨੇ ਕੁਝ ਖੇਤਰੀ ਦੱਖਣੀ ਭਾਰਤੀ ਫਿਲਮਾਂ[12][13] ਵੀ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਤੇਲਗੂ ਫਿਲਮ, ਪ੍ਰੇਮਤਾ ਰਾ (2001) ਵੀ ਸ਼ਾਮਲ ਹੈ।[14]
ਬ੍ਰੋ ਅਤੇ ਸੀਸ ਪ੍ਰੋਡਕਸ਼ਨ
2006 ਵਿੱਚ, ਮਿੰਕ ਇੱਕ ਨਿਰਮਾਤਾ ਵਜੋਂ ਕੰਮ ਕਰਨ ਲੱਗ ਪਈ ਅਤੇ ਉਸ ਨੇ ਆਪਣੇ ਭਰਾ ਪਨੂੰ ਬਰਾੜ ਨਾਲ ਬ੍ਰੋ ਅਤੇ ਸੀਸ ਪ੍ਰੋਡਕਸ਼ਨ ਨਾਮਕ ਇੱਕ ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ ਕੀਤੀ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਫ਼ਿਲਮਾਂ, ਸੀਰੀਅਲ ਜਾਂ ਇਵੈਂਟ ਮੈਨੇਜਮੈਂਟ, ਲਈ ਅਸੀਂ ਤਿਆਰ ਹਾਂ। ਬ੍ਰੋ ਅਤੇ ਸੀਸ ਪ੍ਰੋਡਕਸ਼ਨ ਇੱਕ ਪੂਰਾ ਮਨੋਰੰਜਨ ਘਰ ਹੋਣਗੇ।" ਉਨ੍ਹਾਂ ਦਾ ਪਹਿਲਾ ਵੱਡਾ ਕੰਮ ਫ਼ਿਲਮ ਕਠਪੁਤਲੀ ਸੀ, ਜੋ ਅਗਸਤ ਵਿੱਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਅਗਸਤ 2006 ਵਿੱਚ ਆਈ, ਜਿਸ ਵਿੱਚ ਮਿੰਕ ਨੇ ਮੁੱਖ ਭੂਮਿਕਾ ਨਿਭਾਈ।[15] ਫ਼ਿਲਮ ਹਾਲਾਂਕਿ, ਚੰਗਾ ਕਾਰੋਬਾਰ ਕਰਨ ਵਿੱਚ ਅਸਫਲ ਰਹੀ।[16] ਪ੍ਰੋਡਕਸ਼ਨ ਕੰਪਨੀ ਇਸ ਸਮੇਂ ਇੱਕ ਸਿਰਲੇਖ ਰਹਿਤ ਪ੍ਰੋਜੈਕਟ ਤਿਆਰ ਕਰ ਰਹੀ ਹੈ।
ਸੰਗੀਤ ਵੀਡੀਓ
ਫਰਵਰੀ 1999 ਵਿੱਚ, ਮਿੰਕ ਨੇ ਤਾਮਿਲ ਫ਼ਿਲਮ ਐਨ ਸਵਾਸਾ ਕਾਤਰੇ ਵਿੱਚ ਜੰਬਲਕਾ ਦੇ ਗਾਣੇ ਲਈ ਇੱਕ ਵਿਸ਼ੇਸ਼ ਡਾਂਸ ਪੇਸ਼ ਕੀਤਾ।[17] ਮਿੰਕ ਸੰਗੀਤ ਦੀ ਵੀਡੀਓ "ਲਾਲ ਗਾਰਾਰਾ" ਵਿੱਚ, ਫ਼ਿਲਮ ਅਤੇ ਐਲਬਮ ਬਾਦਲ ਤੋਂ ਦਿਖਾਈ ਦਿੱਤੀ, ਜੋ ਫਰਵਰੀ, 2000 ਵਿੱਚ ਜਾਰੀ ਕੀਤੀ ਗਈ ਸੀ।[18] ਅਗਸਤ 2008 ਵਿੱਚ, ਉਸ ਦੀ ਪ੍ਰੋਡਕਸ਼ਨ ਕੰਪਨੀ ਨੇ ਇੱਕ ਮਿਊਜ਼ਿਕ ਐਲਬਮ, ਘੁੰਘਟ ਮਿਕਸ ਜਾਰੀ ਕੀਤੀ, ਜਿਸ ਵਿੱਚ ਉਸ ਨੇ ਮਿਉਜ਼ਿਕ ਵੀਡੀਓ, "ਮੁਝਕੋ ਰਾਣਾਜੀ ਮਾਫ ਕਰਨਾ" ਵਿੱਚ ਕੰਮ ਕੀਤਾ।[19][20] ਇਹ ਮਿਊਜ਼ਿਕ ਐਲਬਮ ਬ੍ਰੋ ਅਤੇ ਸੀਸ ਪ੍ਰੋਡਕਸ਼ਨ ਦੀ ਫ਼ਿਲਮ ਕਠਪੁਤਲੀ ਤੋਂ ਬਾਅਦ ਦੀ ਦੂਜਾ ਵੱਡਾ ਕੰਮ ਸੀ। ਮਿੰਕ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਕਠਪੁਤਲੀ ਬਣਾਉਣ ਤੋਂ ਬਾਅਦ ਅਸੀਂ ਇੰਨੇ ਥੱਕ ਗਏ ਸੀ ਕਿ ਅਸੀਂ ਕੁਝ ਵਧੇਰੇ ਆਨੰਦਦਾਇਕ ਅਤੇ ਅਸਾਨ ਕੁਝ ਬਣਾਉਣਾ ਚਾਹੁੰਦੇ ਸੀ।"[21]
ਰਿਐਲਿਟੀ ਟੈਲੀਵਿਜਨ
ਉਸ ਨੇ ਟੀਵੀ ਚੈਨਲ ਕਲਰਜ਼ ਲਈ ਇੱਕ ਡਾਂਸ ਰਿਐਲਿਟੀ ਟੀ.ਵੀ. ਸ਼ੋਅ ਡਾਂਸਿੰਗ ਕੁਈਨ ਵਿੱਚ ਭਾਗ ਲਿਆ। ਇਹ ਸ਼ੋਅ ਦਸੰਬਰ 2008 ਵਿੱਚ ਪ੍ਰਸਾਰਤ ਹੋਇਆ ਸੀ।[22] ਮਾਰਚ 2009 ਵਿੱਚ, ਉਹ ਅਸਲ ਐਡਵੈਂਚਰ ਰਿਐਲਿਟੀ ਸ਼ੋਅ "ਸਰਕਾਰ ਕੀ ਦੁਨੀਆ" ਵਿੱਚ ਦਿਖਾਈ ਦਿੱਤੀ, ਜਿੱਥੋਂ ਉਸ ਨੂੰ ਜੂਨ 2009 ਵਿੱਚ 17ਵੇਂ ਹਫ਼ਤੇ ਵਿੱਚ ਖਤਮ ਕਰ ਦਿੱਤਾ ਗਿਆ।[ਹਵਾਲਾ ਲੋੜੀਂਦਾ]
ਫਰਵਰੀ 2011 ਵਿੱਚ, ਉਹ ਖੇਡਾਂ ਦੇ ਮਨੋਰੰਜਨ ਰਿਐਲਿਟੀ ਗੇਮ ਟੀ.ਵੀ. ਸ਼ੋਅ, ਜ਼ੋਰ ਕਾ ਝਟਕਾ - ਟੋਟਲ ਵਾਈਪਆਉਟ, ਈਮੇਜਿਨ ਟੀਵੀ 'ਤੇ ਦਿਖਾਈ ਦਿੱਤੀ ਜਿਸ ਦੀ ਮੇਜ਼ਬਾਨੀ ਸ਼ਾਹਰੁਖ ਖਾਨ ਨੇ ਕੀਤੀ ਸੀ। ਸ਼ੋਅ ਅਮਰੀਕੀ ਰਿਐਲਿਟੀ ਸ਼ੋਅ ਵਾਈਪਆਉਟ 'ਤੇ ਅਧਾਰਤ ਸੀ। ਉਸ ਨੇ ਆਈ.ਏ.ਐਨ.ਐਸ. ਨੂੰ ਦੱਸਿਆ, "ਮੇਰਾ ਭਾਰ ਛੇ ਕਿੱਲੋ ਘੱਟ ਗਿਆ ਜਦੋਂ ਮੈਂ ਜ਼ੋਰ ਕਾ ਝਟਕਾ ਦੀ ਸ਼ੂਟਿੰਗ ਕਰ ਰਹੀ ਸੀ। ਮੈਨੂੰ ਸੱਟ ਵੀ ਲੱਗੀ, ਪਰ ਮੈਂ ਆਪਣੇ ਪੱਧਰ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੁਕਾਬਲੇ ਵਿੱਚ ਸ਼ਾਮਲ ਹੋਵਾਂ।"[23] ਉਸ ਤੋਂ ਬਾਅਦ ਉਸ ਨੇ ਇੱਕ ਮਸ਼ਹੂਰ ਰਿਐਲਿਟੀ ਟੀਵੀ ਸ਼ੋਅ ਬਿਗ ਬੌਸ ਸੀਜ਼ਨ 6 ਵਿੱਚ ਹਿੱਸਾ ਲਿਆ, ਇੱਕ ਵਾਈਲਡ ਕਾਰਡ ਪ੍ਰਤੀਯੋਗੀ ਵਜੋਂ ਅਕਤੂਬਰ 2012 ਵਿੱਚ ਸ਼ੋਅ ਵਿੱਚ ਦਾਖਲ ਹੋਈ। ਉਸ ਨੇ ਪੀ.ਟੀ.ਆਈ. ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, "ਮੈਂ ਇੱਥੇ ਨਵਾਂ ਪਲੇਟਫਾਰਮ ਲੈਣ ਲਈ ਨਹੀਂ ਹਾਂ ਕਿਉਂਕਿ ਬਿੱਗ ਬੌਸ ਇੱਕ ਅਜਿਹਾ ਸ਼ੋਅ ਹੈ ਜੋ ਕਿਸੇ ਨੂੰ ਮਸ਼ਹੂਰ ਕਰ ਸਕਦਾ ਹੈ ਜਾਂ ਉਨ੍ਹਾਂ ਦੇ ਅਕਸ ਨੂੰ ਵਿਗਾੜ ਸਕਦਾ ਹੈ। ਮੈਂ ਹਮਲਾਵਰ ਜਾਂ ਪਾਗਲ ਵਿਅਕਤੀ ਵਜੋਂ ਸਾਹਮਣੇ ਆਉਣਾ ਨਹੀਂ ਚਾਹਾਂਗੀ।"[24] ਉਸ ਨੂੰ ਦਸੰਬਰ, 2012 ਵਿੱਚ ਬਿੱਗ ਬੌਸ ਦੇ ਘਰ ਤੋਂ ਵੋਟ ਦਿੱਤੀ ਗਈ ਸੀ। ਸ਼ੋਅ ਵਿੱਚ ਆਪਣੇ ਤਜ਼ਰਬੇ ਬਾਰੇ ਗੱਲ ਕਰਦਿਆਂ, ਉਸ ਨੇ ਬਾਹਰ ਆਉਣ ਤੋਂ ਬਾਅਦ ਟਾਈਮਜ਼ ਆਫ਼ ਇੰਡੀਆ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ, “ਇਹ ਪੂਰੇ ਜੀਵਨ ਲਈ ਇੱਕ ਤਜਰਬਾ ਸੀ, ਇਹ ਸਾਰੇ ਚੰਗੇ ਅਤੇ ਮਾੜੇ ਅਤੇ ਹਰ ਚੀਜ਼ ਦਾ ਮਿਸ਼ਰਣ ਜੋ ਕਿ ਬਾਹਰ ਵੀ ਨਹੀਂ ਆਉਂਦਾ।"[25]
Remove ads
ਨਿੱਜੀ ਜੀਵਨ
ਮਿੰਕ ਦਾ ਪਾਲਣ-ਪੋਸ਼ਣ ਰੂੜੀਵਾਦੀ ਅਤੇ ਸੁਰੱਖਿਆ ਵਾਲੇ ਮਾਹੌਲ ਵਿੱਚ ਹੋਇਆ ਸੀ, ਉਸ ਦੇ ਪਰਿਵਾਰ ਨੇ ਪੱਛਮੀ ਖੇਤਰਾਂ ਦੀ ਬਜਾਏ ਉਸਦੇ ਰਵਾਇਤੀ ਭਾਰਤੀ ਕਦਰਾਂ ਕੀਮਤਾਂ ਵਿੱਚ ਪੈਣ ਦੀ ਕੋਸ਼ਿਸ਼ ਕੀਤੀ।[26] ਉਸ ਦੇ ਪਰਿਵਾਰ ਵਿੱਚ ਉਸ ਦੀ ਮਾਂ ਅਤੇ ਭਰਾ ਪੁੰਨੂੰ ਬਰਾੜ ਹਨ ਜੋ ਉਸ ਤੋਂ ਤਿੰਨ ਸਾਲ ਵੱਡਾ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads