ਮੀਂਹ

From Wikipedia, the free encyclopedia

ਮੀਂਹ
Remove ads

ਮੀਂਹ (ਜਾਂ ਵਰਖਾ ਜਾਂ ਬਾਰਸ਼/ਬਰਸਾਤ) ਬੂੰਦਾਂ ਦੇ ਰੂਪ ਵਿੱਚ ਉਹ ਤਰਲ ਪਾਣੀ ਹੁੰਦਾ ਹੈ ਜੋ ਬੱਦਲਾਂ ਦੇ ਸੰਘਣੇ ਹੋਣ ਤੋਂ ਬਾਅਦ ਧਰਤੀ ਉੱਤੇ ਡਿੱਗਦਾ ਹੈ ਭਾਵ ਇਹ ਧਰਤੀ ਦੀ ਖਿੱਚ ਨਾਲ਼ ਹੇਠਾਂ ਆਉਣ ਜੋਗਾ ਭਾਰੀ ਹੋ ਜਾਂਦਾ ਹੈ। ਇਹ ਪਾਣੀ ਚੱਕਰ ਦਾ ਇੱਕ ਮੁੱਖ ਅੰਗ ਹੈ ਅਤੇ ਧਰਤੀ ਉੱਤੇ ਤਾਜ਼ੇ ਪਾਣੀ ਨੂੰ ਲਿਆਉਣ ਲਈ ਜ਼ੁੰਮੇਵਾਰ ਹੁੰਦਾ ਹੈ। ਭਾਰਤ ਦੇ ਸਮੁੰਦਰੀ ਖੇਤਰਾਂ ਵਿੱਚ ਤਾਂ ਲਗਪਗ ਸਾਰਾ ਸਾਲ ਹੀ ਮੀਂਹ ਪੈਂਦਾ ਹੈ ਪਰ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਮੀਂਹ ਜੁਲਾਈ ਅਗਸਤ ਦੇ ਮਹੀਨੇ ਪੈਂਦਾ ਹੈ ਕਿਉਂਕਿ ਇਹ ਮੀਂਹ ਮਾਨਸੂਨ ਪੌਣਾਂ ਦੇ ਆਉਣ ਕਾਰਨ ਪੈਂਦਾ ਹੈ।

Thumb
ਵਰਖਾ
Remove ads

ਮੀਂਹ ਤੋਂ ਬਾਅਦ ਸੁਗੰਧ

Thumb
ਮੀਂਹ ਪੈਂਦੇ ਵਿਚ ਰੁੱਖ

ਆਮ ਤੌਰ ’ਤੇ ਇਹ ਗਰਮੀਆਂ ਦੇ ਮੌਸਮ ਵਿੱਚ ਮੀਂਹ ਪੈਣ ਸਮੇਂ ਜਾਂ ਕੁਝ ਸਮੇਂ ਬਾਅਦ ਹਵਾ ਵਿੱਚੋਂ ਹਲਕੀ ਜਿਹੀ ਸੁਗੰਧ ਆਉਂਦੀ ਹੈ। ਹੇਠ ਲਿਖੇ ਕਾਰਨ ਹਨ:-

  • ਬੱਦਲਾਂ ਵਿੱਚ ਅਸਮਾਨੀ ਬਿਜਲੀ ਦਾ ਵਿਸਰਜਨ ਜਾਂ ਬਿਜਲੀ ਦੇ ਚਮਕਣ ਸਮੇਂ ਹਵਾ ਵਿਚਲੇ ਆਕਸੀਜਨ ਦੇ ਅਣੂ ਦੋ ਪ੍ਰਮਾਣੂਆਂ ਵਿੱਚ ਟੁੱਟ ਜਾਂਦੇ ਹਨ। ਆਕਸੀਜਨ ਦਾ ਪ੍ਰਮਾਣੂ ਆਕਸੀਜਨ ਦੇ ਅਣੂ ਨਾਲ ਜੁੜ ਕੇ ਓਜ਼ੋਨ ਬਣਾਉਂਦਾ ਹੈ। ਓਜ਼ੋਨ ਗੈਸ ਦੀ ਖ਼ਾਸ ਗੰਧ ਹੁੰਦੀ ਹੈ।
  • ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਧਰਤੀ ’ਤੇ ਮਿੱਟੀ ਵਿੱਚ ਬਹੁਤ ਸਾਰੇ ਬੈਕਟੀਰੀਆ ਰਹਿੰਦੇ ਹਨ। ਗਰਮ ਵਾਤਾਵਰਨ ਵਿੱਚ ਐਕਟਿਨੋ ਬੈਕਟੀਰੀਆ ਕਾਰਬਨਿਕ ਪਦਾਰਥਾਂ ਦਾ ਅਪਘਟਨ ਕਰਦੇ ਹਨ ਜਾਂ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਜਿਸ ਕਾਰਨ ਖ਼ਾਸ ਰਸਾਇਣ ਪੈਦਾ ਹੁੰਦਾ ਹੈ। ਇਸ ਰਸਾਇਣ ਦਾ ਨਾਂ ਕੀਊਸਮਿਨ ਹੈ। ਇਹ ਰਸਾਇਣ ਉੱਡਣਸ਼ੀਲ ਹੈ। ਇਸ ਗੈਸੀ ਪਦਾਰਥ ਦੀ ਖ਼ਾਸ ਸੁਗੰਧ ਹੁੰਦੀ ਹੈ। ਆਮ ਤੌਰ ’ਤੇ ਮੀਂਹ ਪੈਣ ਤੋਂ ਬਾਅਦ ਕੀਊਸਮਿਨ ਰਸਾਇਣ ਦੇ ਕਾਰਨ ਹਵਾ ਵਿੱਚੋਂ ਮਿੱਠੀ ਜਿਹੀ ਸੁਗੰਧ ਆਉਂਦੀ ਹੈ।
  • ਕੁਝ ਪੌਦੇ ਖ਼ੁਸ਼ਕ ਸਮੇਂ ਵਿੱਚ ਤੇਲ ਪੈਦਾ ਕਰਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਇਹ ਤੇਲ ਹਵਾ ਵਿੱਚ ਰਲ ਜਾਂਦੇ ਹਨ। ਇਨ੍ਹਾਂ ਤੇਲਾਂ ਦੀ ਆਪਣੀ ਖ਼ਾਸ ਸੁਗੰਧ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਮੀਂਹ ਪੈਣ ਤੋਂ ਬਾਅਦ ਹਲਕੀ ਜਿਹੀ ਮਿੱਠੀ ਸਗੰਧ ਆਉਂਦੀ ਹੈ। .
Remove ads

a

Loading related searches...

Wikiwand - on

Seamless Wikipedia browsing. On steroids.

Remove ads