ਮੀਨੂ ਮਸਾਨੀ
From Wikipedia, the free encyclopedia
Remove ads
ਮੀਨੂ ਮਸਾਨੀ (ਮਿਨੋਚੇਰ ਰੁਸਤਮ ਮਸਾਨੀ; Minocheher Rustom Masani) (20 ਨਵੰਬਰ 1905 - 27 ਮਈ 1998), ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸੈਨਾਪਤੀ, ਰਾਜਨੇਤਾ, ਸੰਪਾਦਕ, ਲੇਖਕ ਅਤੇ ਸੰਸਦ ਸਨ। ਉਹ ਦੂਜੀ, ਤੀਸਰੀ ਅਤੇ ਚੌਥੀ ਲੋਕਸਭਾ ਲਈ ਰਾਜਕੋਟ ਤੋਂ ਸੰਸਦ ਚੁਣੇ ਗਏ। ਉਹ ਉਦਾਰਵਾਦੀ ਆਰਥਕ ਨੀਤੀ ਦੇ ਪੱਖੀ ਸਨ।[1] ਉਹਨਾਂ ਨੇ 1950 ਵਿੱਚ ਲੋਕਤੰਤਰਿਕ ਜਾਂਚ ਸੰਗਠਨ ਦੀ ਸਥਾਪਨਾ ਕੀਤੀ। ਇਸ ਸੰਗਠਨ ਵਲੋਂ 1952 ਵਿੱਚ ਉਦਾਰਵਾਦੀ ਵਿਚਾਰਧਾਰਾ ਲਈ ਮਾਸਿਕ ਪਤ੍ਰਿਕਾ ਫਰੀਡਮ ਫਸਰਟ ਦਾ ਪ੍ਰਕਾਸ਼ਨ ਕੀਤਾ ਗਿਆ। ਮਸਾਨੀ ਨੇ ਇਸ ਪਤ੍ਰਿਕਾ ਨੂੰ ਨੀਤੀਗਤ ਨਿਰਣਿਆਂ ਅਤੇ ਪਰਸੰਗਕ ਰਾਸ਼ਟਰੀ, ਸੰਸਾਰਿਕ ਮਜ਼ਮੂਨਾਂ ਬਾਰੇ ਗੂੜ ਵਿਸ਼ਲੇਸ਼ਣ ਪੇਸ਼ ਕਰਨ ਦਾ ਮਾਧਿਅਮ ਬਣਾਇਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads