ਮੀਰਾਜੀ
From Wikipedia, the free encyclopedia
Remove ads
ਮੀਰਾਜੀ (ਉਰਦੂ: میراجی) (ਜਨਮ 25 ਮਈ 1912 – ਮੌਤ 3 ਨਵੰਬਰ 1949) ਮਸ਼ਹੂਰ ਉਰਦੂ ਸ਼ਾਇਰ ਸੀ।[1]
ਮੁੱਢਲਾ ਜੀਵਨ
ਮੀਰਾਜੀ ਦਾ ਅਸਲ ਨਾਮ ਮੁਹੰਮਦ ਸਨਾਉਲ੍ਹਾ ਸੀ। ਉਸ ਦਾ ਜਨਮ ਇੱਕ ਕਸ਼ਮੀਰੀ ਪਰਵਾਰ[2] ਦੇ ਮੁਣਸ਼ੀ ਮੁਹੰਮਦ ਮਹਿਤਾਬਉੱਦੀਨ ਦੇ ਘਰ 25 ਮਈ 1912 ਨੂੰ ਲਾਹੌਰ ਵਿੱਚ ਹੋਇਆ ਸੀ।
ਪਹਿਲਾਂ ਉਹ ਸਾਸਰੀ ਤਖ਼ੱਲਸ ਹੇਠ ਸ਼ਾਇਰੀ ਕਰਦਾ ਸੀ। ਲੇਕਿਨ ਇੱਕ ਬੰਗਾਲੀ ਲੜਕੀ ਮੀਰਾ ਸੇਨ ਨਾਲ ਇੱਕਤਰਫ਼ਾ ਇਸ਼ਕ ਵਿੱਚ ਗ੍ਰਿਫ਼ਤਾਰ ਹੋਣ ਦੇ ਬਾਅਦ ਉਸਨੇ ਮੀਰਾਜੀ ਤਖ਼ੱਲਸ ਇਖ਼ਤਿਆਰ ਕਰ ਲਿਆ।[3] ਇਸ਼ਕ ਵਿੱਚ ਉਹ ਦੀਵਾਨਾ ਹੋ ਗਿਆ ਅਤੇ ਉਸ ਦਾ ਹੁਲੀਆ ਅਤੇ ਹਰਕਤਾਂ ਅਜੀਬ ਹੋ ਗਈਆਂ। ਲੰਬੇ ਲੰਬੇ ਬਾਲ, ਬੜੀਆਂ ਬੜੀਆਂ ਮੁੱਛਾਂ, ਗਲ ਵਿੱਚ ਮਾਲ਼ਾ, ਸ਼ੇਰਵਾਨੀ ਫਟੀ ਹੋਈ, ਉੱਪਰ ਥੱਲੇ ਤਿੰਨ ਪਤਲੂਨਾਂ, ਉੱਪਰ ਵਾਲੀ ਜਦ ਮੈਲ਼ੀ ਹੋ ਗਈ ਤਾਂ ਨੀਚੇ ਵਾਲੀ ਉੱਪਰ ਅਤੇ ਉੱਪਰ ਵਾਲੀ ਨੀਚੇ ਬਦਲ ਲੈਣਾ। ਸ਼ੇਰਵਾਨੀ ਦੀਆਂ ਦੋਨੋਂ ਜੇਬਾਂ ਵਿੱਚ ਬਹੁਤ ਕੁਛ ਹੁੰਦਾ। ਕਾਗ਼ਜ਼ਾਂ ਦਾ ਪੁਲੰਦਾ ਬਗ਼ਲ ਵਿੱਚ ਦਬੋਚੀ ਬੜੀ ਸੜਕ ਤੇ ਫਿਰਦਾ ਅਤੇ ਚਲਦੇ ਹੋਏ ਹਮੇਸ਼ਾ ਨੱਕ ਦੀ ਸੇਧ ਦੇਖਤਾ ਸੀ। ਉਹ ਆਪਣੇ ਘਰ ਆਪਣੇ ਮੁਹੱਲੇ ਅਤੇ ਆਪਣੀ ਸੁਸਾਇਟੀ ਦੇ ਮਾਹੌਲ ਨੂੰ ਦੇਖ ਦੇਖ ਕੁੜਦਾ ਸੀ ਅਤੇ ਉਸ ਨੇ ਅਹਿਦ ਕਰ ਰੱਖਿਆ ਸੀ ਕਿ ਉਹ ਆਪਣੇ ਲਈ ਸ਼ਿਅਰ ਕਹੇਗਾ। ਸਿਰਫ਼ 38 ਸਾਲ ਕੀ ਉਮਰ ਵਿੱਚ 3 ਨਵੰਬਰ 1949 ਨੂੰ ਉਸ ਦੀ ਮੌਤ ਹੋ ਗਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads