ਮੀਰ ਗੁਲ ਖ਼ਾਨ ਨਸੀਰ
From Wikipedia, the free encyclopedia
Remove ads
ਮੀਰ ਗੁਲ ਖ਼ਾਨ ਨਸੀਰ (Urdu: میر گل خان نصیر), ਬਲੋਚਿਸਤਾਨ ਦੀ ਇੱਕ ਹਰ ਦਿਲਅਜ਼ੀਜ਼ ਸ਼ਖ਼ਸੀਅਤ ਸਨ। ਆਪ ਨੂੰ ਮੁਲਕ ਦੇ ਕਵੀ ਦਾ ਖ਼ਿਤਾਬ ਦਿੱਤਾ ਗਿਆ ਸੀ। ਆਪ ਇੱਕ ਮਕਬੂਲ ਸਿਆਸਤਦਾਨ, ਇੱਕ ਕੌਮ ਪ੍ਰਸਤ ਸ਼ਾਇਰ, ਇੱਕ ਇਤਿਹਾਸਕਾਰ ਅਤੇ ਪੱਤਰਕਾਰ ਦੀ ਹੈਸੀਅਤ ਨਾਲ ਪਹਿਚਾਣੇ ਜਾਂਦੇ ਸਨ। 6 ਦਸੰਬਰ 1983 ਨੂੰ ਮਿਡ ਈਸਟ ਹਸਪਤਾਲ ਕਰਾਚੀ ਵਿੱਚ ਕੈਂਸਰ ਨਾਲ ਉਹਨਾਂ ਦੀ ਮੌਤ ਹੋ ਗਈ।
Remove ads
ਪਰਿਵਾਰ
ਉਸਦੇ ਪਿਤਾ ਦਾ ਨਾਮ ਹਬੀਬ ਖਾਨ ਸੀ। ਗੁਲ ਖ਼ਾਨ ਦੀ ਮਾਂ "ਬੀਬੀ ਹੂਰਾਂ" ਬੋਲਜ਼ਾਈ ਬਾਦੀਨੀ ਦੀ ਰਖਸ਼ਾਨੀ ਸ਼ਾਖਾ ਨਾਲ ਸਬੰਧਤ ਸੀ।
ਸਿੱਖਿਆ
ਗੁਲ ਖਾਨ ਨਾਸਿਰ ਨੇ ਆਪਣੇ ਪਿੰਡ ਵਿੱਚ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ। [ਹਵਾਲਾ ਲੋੜੀਂਦਾ] ਅਗਲੇਰੀ ਪੜ੍ਹਾਈ ਲਈ ਉਸ ਨੂੰ ਕੋਇਟਾ ਭੇਜਿਆ ਗਿਆ ਜਿੱਥੇ ਉਸ ਨੂੰ ਸਰਕਾਰੀ ਸੈਂਡੇਮੈਨ ਹਾਈ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ। [ਹਵਾਲਾ ਲੋੜੀਂਦਾ] ਬਾਅਦ ਵਿੱਚ ਇਸਲਾਮੀਆ ਕਾਲਜ ਲਾਹੌਰ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਉਹ ਲਹੌਰ ਚਲਾ ਗਿਆ। [ਹਵਾਲਾ ਲੋੜੀਂਦਾ]
Wikiwand - on
Seamless Wikipedia browsing. On steroids.
Remove ads