ਮੀਰ ਤਨਹਾ ਯੂਸਫ਼ੀ

ਪਾਕਿਸਤਾਨੀ ਲੇਖਕ From Wikipedia, the free encyclopedia

ਮੀਰ ਤਨਹਾ ਯੂਸਫ਼ੀ
Remove ads

ਮੀਰ ਤਨਹਾ ਯੂਸਫ਼ੀ (ਜਨਮ ਸਮੇਂ ਨਾਮ: ਮੁਹੰਮਦ ਸਾਲੇਹ 1 ਜਨਵਰੀ 1955 - 26 ਅਗਸਤ 2019) ਪਾਕਿਸਤਾਨੀ ਪੰਜਾਬੀ ਅਤੇ ਉਰਦੂ ਕਵੀ ਅਤੇ ਗਲਪਕਾਰ ਸੀ।

ਵਿਸ਼ੇਸ਼ ਤੱਥ ਮੁਹੰਮਦ ਸਾਲੇਹ محمد صالح, ਜਨਮ ...

ਸਾਹਿਤਕ ਜੀਵਨ

ਮੀਰ ਤਨਹਾ ਯੂਸਫੀ ਨੇ ਆਪਣਾ ਸਾਹਿਤਕ ਜੀਵਨ ਉਰਦੂ ਕਵੀ ਵਜੋਂ ਸ਼ੁਰੂ ਕੀਤਾ। ਆਪਣੇ ਵਿਦਿਆਰਥੀ ਜੀਵਨ ਦੇ ਸਮੇਂ 1972 ਤੋਂ ਉਸਨੇ ਕਵਿਤਾਵਾਂ ਗਜ਼ਲਾਂ ਛਪਾਉਣੀਆਂ ਸ਼ੁਰੂ ਕਰ ਦਿੱਤੀਆ ਸਨ।

ਉਰਦੂ ਵਿੱਚ

1986 ਤੋਂ ਬਾਅਦ ਉਹ ਹੇਠਲੈ ਉਰਦੂ ਰਸਾਲਿਆਂ ਨੂੰ ਨਿਰਵਿਘਨ ਕਵਿਤਾਵਾ, ਗਜ਼ਲਾਂ ਅਤੇ ਨਿੱਕੀਆਂ ਕਹਾਣੀਆਂ ਭੇਜਦੇ ਰਹੇ:

  • ਫ਼ਨੂਨ (ਲਾਹੌਰ), ਦੇਰ ਅਹਿਮਦ ਨਦੀਮ ਕਾਸਮੀ ਦੁਆਰਾ ਸੰਪਾਦਿਤ
  • ਤਖ਼ਲੀਕ (ਲਾਹੌਰ), ਅਜ਼ਹਰ ਜਾਵੇਦ ਦੁਆਰਾ ਸੰਪਾਦਿਤ
  • ਮੋਆਸਿਰ (ਲਾਹੌਰ), ਅਤਾ ਉਲ ਹੱਕ ਕਾਸਮੀ ਦੁਆਰਾ ਸੰਪਾਦਿਤ
  • ਅਦਬੀਅਤ (ਪਾਕਿਸਤਾਨ ਅਕੈਡਮੀ ਆਫ਼ ਲੈਟਰਜ਼ ਦਾ 'ਤਿਮਾਹੀ ਰਸਾਲਾ), ਅਤੇ
  • ਕਿਤਾਬ (ਪਾਕਿਸਤਾਨ ਬੁੱਕ ਫਾਊਡੇਸ਼ਨ ਦਾ ਸਾਹਿਤ ਰਸਾਲਾ)।

ਉਰਦੂ ਸ਼ਾਇਰੀ

ਉਸ ਦਾ ਪਹਿਲਾ ਉਰਦੂ ਸ਼ਾਇਰੀ ਸੰਗ੍ਰਹਿ "ਲੁਕਨਾਤ" 1996 ਵਿੱਚ ਪ੍ਰਕਾਸ਼ਿਤ ਹੋਇਆ ਸੀ। ਦੂਜਾ ਉਰਦੂ ਸ਼ਾਇਰੀ ਸੰਗ੍ਰਹਿ ਛਪਣ ਲਈ ਤਿਆਰ ਹੈ। ਇਸ ਵਿਚਲੀਆਂ ਬਹੁਤੀਆਂ ਰਚਨਾਵਾਂ ਪਹਿਲਾਂ ਹੀ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ।

Remove ads

ਪੰਜਾਬੀ ਰਚਨਾਵਾਂ

  • ਸੂਰਜ ਉੱਗਣ ਤਾਈਂ (ਕਹਾਣੀ ਸੰਗ੍ਰਹਿ, 1996)
  • ਤ੍ਰੇਹ (ਨਾਵਲ,1998)
  • ਇਕ ਸਮੁੰਦਰ ਪਾਰ (ਨਾਵਲ, 2000)
  • ਖਿਦੂ (ਨਾਵਲ, 2002)
  • ਕਾਲਾ ਚਾਨਣ (ਨਾਵਲ, 2005)[1]
  • ਤੇ ਫੇਰ (ਨਾਵਲ, 2006)
  • ਅੰਨ੍ਹਾ ਖੂਹ (ਨਾਵਲ, 2008)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads