ਮੁਰਜਿਮ ਦਸੂਹੀ
From Wikipedia, the free encyclopedia
Remove ads
ਹਰਬੰਸ ਲਾਲ ਮੁਜਰਿਮ ਦਸੂਹੀ 20ਵੀਂ ਸਦੀ ਦੇ ਉਰਦੂ ਅਤੇ ਮਾਂ ਬੋਲੀ ਪੰਜਾਬੀ ਦੇ ਸੱਚੇ-ਸੁੱਚੇ ਸਪੂਤ ਦਾ ਜਨਮ 5 ਫਰਵਰੀ 1909 ਨੂੰ ਦਸੂਹਾ ਵਿਖੇ ਹੋਇਆ। ਉਹ ਵਿਸ਼ਾਲ ਸਭਾਵਾਂ ਵਿੱਚ ਆਯੋਜਿਤ ਕਵੀ ਦਰਬਾਰਾਂ ਦੀ ਸ਼ੋਭਾ ਬਣੇ। ਉਹਨਾਂ ਦੀ ਕਵਿਤਾ ‘ਇਨਸਾਨੀਅਤ’ ਦਾ ਲਾਹੌਰ ਰੇਡੀਓ ਸਟੇਸ਼ਨ ਤੋਂ ਤਿੰਨ ਵਾਰ ਪ੍ਰਸਾਰਨ ਹੋਇਆ। ਸਾਲਾਂ ਤਕ ਉਹਨਾਂ ਦੀਆਂ ਗ਼ਜ਼ਲਾਂ ਪੰਜਾਬੀ ਅਤੇ ਉਰਦੂ ਅਖ਼ਬਾਰਾਂ ਦੀ ਸ਼ਾਨ ਰਹੀਆਂ ਅਤੇ ਰੇਡੀਓ ਸਟੇਸ਼ਨ, ਜਲੰਧਰ ਤੋਂ ਉਹਨਾਂ ਦੀਆਂ ਕਵਿਤਾਵਾਂ ਦਾ ਪ੍ਰਸਾਰਨ ਹੁੰਦਾ ਰਿਹਾ। ਉਹਨਾਂ ਦੀ ਆਵਾਜ਼ ਵਿੱਚ ਇੱਕ ਜਾਦੂ ਸੀ, ਜੋ ਵੱਡੇ ਜਲਸਿਆਂ ਅਤੇ ਕਵੀ ਦਰਬਾਰਾਂ ਵਿੱਚ ਜੁੜੇ ਇਕੱਠ ਨੂੰ ਟੁੰਬ ਲੈਂਦੀ ਸੀ।
ਮੁਜਰਿਮ ਦਸੂਹੀ ਦੀਆਂ ਚੋਣਵੀਆਂ ਗ਼ਜ਼ਲਾਂ ਨੂੰ ਇਕੱਠੀਆਂ ਕਰ ਕੇ ਉਹਨਾਂ ਦੇ ਪਰਿਵਾਰ ਵੱਲੋਂ ਪੰਜਾਬੀ ਗ਼ਜ਼ਲ ਸੰਗ੍ਰਹਿ ਦਰਪਨ (1986) ਦਾ ਵਿਮੋਚਨ ਭਾਸ਼ਾ ਵਿਭਾਗ ਪੰਜਾਬ ਦੇ ਤਤਕਾਲੀ ਡਾਇਰੈਕਟਰ ਸ੍ਰੀ ਗੋਇਲ ਵੱਲੋਂ ਮੁਜਰਿਮ ਸਾਹਿਬ ਦੀ ਯਾਦ ਵਿੱਚ ਕਰਵਾਏ ਗਏ ਰਾਜ ਪੱਧਰੀ ਕਵੀ ਦਰਬਾਰ ਵਿੱਚ ਕੀਤਾ ਗਿਆ ਸੀ। ਉਹਨਾਂ ਦੀ ਯਾਦ ਵਿੱਚ ਆਰੀਆ ਸਮਾਜ ਦਸੂਹਾ ਵੱਲੋਂ ਲਾਇਬਰੇਰੀ ਦਾ ਨਿਰਮਾਣ ਕਰਵਾਇਆ ਗਿਆ। 16 ਜਨਵਰੀ 1985 ਨੂੰ ਊਰਦੂ ਅਤੇ ਪੰਜਾਬੀ ਦਾ ਇਹ ਸ਼ਾਇਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads