ਮੁੰਬਈ

ਮਹਾਰਾਸ਼ਟਰ ਰਾਜ ਦਾ ਜ਼ਿਲਾ From Wikipedia, the free encyclopedia

ਮੁੰਬਈ
Remove ads

ਮੁੰਬਈ (1995 ਤੱਕ ਬੰਬਈ) ਭਾਰਤ ਦੇ ਮਹਾਂਰਾਸ਼ਟਰ ਸੂਬੇ ਦੀ ਰਾਜਧਾਨੀ ਹੈ ਅਤੇ ਇਹ ਭਾਰਤ ਦਾ ਦੂਸਰਾ ਵੱਡਾ ਮਹਾਂਨਗਰ ਹੈ। ਭਾਰਤ ਦੇ ਪੱਛਮੀ ਤੱਟ ਉੱਤੇ ਸਥਿਤ ਹੈ। ਇਸ ਦੀ ਜਨਸੰਖਿਆ ਲਗਭਗ 6 ਕਰੋੜ 60 ਲੱਖ ਹੈ। ਇਹ ਭਾਰਤ ਦਾ ਸਭ ਤੋਂ ਜਿਆਦਾ ਆਬਾਦੀ ਵਾਲਾ ਸ਼ਹਿਰ ਹੈ। ਇਸ ਦਾ ਗਠਨ ਲਾਵਾ ਨਿਰਮਿਤ ਸੱਤ ਛੋਟੇ-ਛੋਟੇ ਦੀਪਾਂ ਦੁਆਰਾ ਹੋਇਆ ਹੈ ਅਤੇ ਇਹ ਪੁਲਾਂ ਦੁਆਰਾ ਪ੍ਰਮੁੱਖ ਧਰਤੀ-ਖੰਡ ਦੇ ਨਾਲ ਜੁੜਿਆ ਹੋਇਆ ਹੈ। ਮੁੰਬਈ ਬੰਦਰਗਾਹ ਭਾਰਤ ਦਾ ਸਭ ਤੋਂ ਵੱਡੀ ਸਮੁੰਦਰੀ ਬੰਦਰਗਾਹ ਹੈ। ਮੁੰਬਈ ਦਾ ਸਮੁੰਦਰੀ ਕਿਨਾਰਾ ਕਟਿਆ-ਫੱਟਿਆ ਹੈ ਜਿਸਦੇ ਕਾਰਨ ਇਸ ਦਾ ਬੰਦਰਗਾਹ ਸੁਭਾਵਕ ਅਤੇ ਸੁਰੱਖਿਅਤ ਹੈ। ਯੂਰਪ, ਅਮਰੀਕਾ, ਅਫਰੀਕਾ ਆਦਿ ਪੱਛਮੀ ਦੇਸ਼ਾਂ ਨਾਲ ਜਲਮਾਰਗ ਜਾਂ ਵਾਯੂ ਮਾਰਗ ਰਾਹੀਂ ਆਉਣ ਵਾਲੇ ਜਹਾਜ ਅਤੇ ਯਾਤਰੀ ਸਭ ਤੋਂ ਪਹਿਲਾਂ ਮੁੰਬਈ ਹੀ ਆਉਂਦੇ ਰਹੇ ਹਨ ਇਸ ਲਈ ਮੁੰਬਈ ਨੂੰ ਭਾਰਤ ਦਾ ਪ੍ਰਵੇਸ਼ਦਵਾਰ ਕਿਹਾ ਜਾਂਦਾ ਹੈ।[1]

ਵਿਸ਼ੇਸ਼ ਤੱਥ ਮੁੰਬਈ ਮੁੰਬਈਬੰਬਈ, ਸਰਕਾਰ ...
Thumb
ਮੁੰਬਈ, 1890
Remove ads

ਅੰਕੜੇ

ਮੁੰਬਈ ਭਾਰਤ ਦਾ ਵੱਡਾ ਕਾਰੋਬਾਰੀ ਕੇਂਦਰ ਹੈ। ਜਿਸਦੀ ਭਾਰਤ ਦੇ ਸਕਲ ਘਰੇਲੂ ਉਤਪਾਦ ਵਿੱਚ 5 % ਦੀ ਭਾਗੀਦਾਰੀ ਹੈ। ਇਹ ਪੂਰੇ ਭਾਰਤ ਦੇ ਉਦਯੋਗਕ ਉਤਪਾਦ ਦਾ 25%,ਸਮੁੰਦਰੀ ਵਪਾਰ ਦਾ 40%, ਅਤੇ ਭਾਰਤੀ ਅਰਥ ਵਿਵਸਥਾ ਦੇ ਪੂੰਜੀ ਲੈਣ ਦੇਣ ਦਾ 70% ਹਿੱਸੇਦਾਰ ਹੈ। ਮੁੰਬਈ ਸੰਸਾਰ ਦੇ ਸਰਵ ਉੱਚ ਦਸ ਕਾਰੋਬਾਰੀ ਕੇਂਦਰਾਂ ਵਿੱਚੋਂ ਇੱਕ ਹੈ। ਭਾਰਤ ਦੇ ਸਾਰੇ ਬੈਂਕ ਅਤੇ ਕਾਰੋਬਾਰੀ ਦਫਤਰਾਂ ਦੇ ਮੁੱਖ ਦਫਤਰ ਅਤੇ ਕਈ ਮਹੱਤਵਪੂਰਣ ਆਰਥਕ ਸੰਸਥਾਨ ਜਿਵੇਂ ਭਾਰਤੀ ਰਿਜਰਵ ਬੈਂਕ, ਬੰਬਈ ਸਟਾਕ ਐਕਸਚੇਂਜ, ਨੈਸ਼ਨਲ ਸਟਆਕ ਐਕਸਚੇਂਜ ਅਤੇ ਅਨੇਕ ਭਾਰਤੀ ਕੰਪਨੀਆਂ ਅਤੇ ਕਾਰਪੋਰੇਟ ਦੇ ਮੁੱਖ ਦਫਤਰ ਅਤੇ ਬਹੁਰਾਸ਼ਟਰੀ ਕੰਪਨੀਆਂ ਮੁੰਬਈ ਵਿੱਚ ਸਥਾਪਿਤ ਹਨ। ਇਸ ਲਈ ਇਸਨੂੰ ਭਾਰਤ ਦੀ ਆਰਥਿਕ ਰਾਜਧਾਨੀ ਵੀ ਕਹਿੰਦੇ ਹਨ। ਨਗਰ ਵਿੱਚ ਭਾਰਤ ਦਾ ਹਿੰਦੀ ਫ਼ਿਲਮ ਅਤੇ ਦੂਰਦਰਸ਼ਨ ਉਦਯੋਗ ਵੀ ਹੈ, ਜੋ ਬਾਲੀਵੁਡ ਨਾਮ ਤੋਂ ਪ੍ਰਸਿੱਧ ਹੈ। ਮੁੰਬਈ ਦੀ ਪੇਸ਼ਾਵਰਾਨਾ ਅਪੋਰਟਿਉਨਿਟੀ, ਅਤੇ ਉੱਚ ਜੀਵਨ ਪੱਧਰ ਪੂਰੇ ਹਿੰਦੁਸਤਾਨ ਭਰ ਦੇ ਲੋਕਾਂ ਨੂੰ ਆਕਰਸ਼ਤ ਕਰਦੀ ਹੈ, ਜਿਸਦੇ ਕਾਰਨ ਇਹ ਨਗਰ ਵੱਖ ਵੱਖ ਸਮਾਜਾਂ ਅਤੇ ਸੰਸਕ੍ਰਿਤੀਆਂ ਦਾ ਮਿਸ਼ਰਣ ਬਣ ਗਿਆ ਹੈ। ਮੁੰਬਈ ਪੱਤਣ ਭਾਰਤ ਦੇ ਲਗਭਗ ਅੱਧੇ ਸਮੁੰਦਰੀ ਮਾਲ ਦੀ ਆਵਾਜਾਹੀ ਕਰਦਾ ਹੈ।

ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ ਪੁਰਤਗਾਲੀਆਂ ਨੂੰ ਹਰਾ ਕੇ ਬੰਬਈ ਉੱਤੇ ਕਬਜ਼ਾ ਕਰ ਲਿਆ। ਪੁਰਤਗਾਲੀਆਂ ਵੇਲੇ ਇਸ ਦਾ ਨਾਂ ਬੌਂਮਬੇਈਅਨ, ਬੌਂਬੇਈ, ਬੌਂਮਬੇਮ ਵੀ ਚਲਦਾ ਰਿਹਾ ਸੀ। 1507 ਵਿੱਚ ਵਸੇ 20,694 ਕਿਲੋਮੀਟਰ ਰਕਬੇ ਵਾਲੇ ਇਸ ਸ਼ਹਿਰ ਦੀ ਇਸ ਵਕਤ ਆਬਾਦੀ ਇੱਕ ਕਰੋੜ 84 ਲੱਖ ਤੋਂ ਵੀ ਵੱਧ ਹੈ ਅਤੇ ਇਹ ਭਾਰਤ ਦਾ ਸਭ ਤੋਂ ਵੱਡਾ ਨਗਰ ਹੈ। ਨਵੰਬਰ, 1995 ਤੋਂ ਇਸ ਦਾ ਸਰਕਾਰੀ ਨਾਂ ਮੁੰਬਈ ਹੈ ਪਰ ਬਹੁਤੇ ਲੋਕ ਅਜੇ ਵੀ ਇਸ ਨੂੰ ਬੰਬਈ ਹੀ ਲਿਖਦੇ ਤੇ ਬੋਲਦੇ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads