ਮੂਸਾ
From Wikipedia, the free encyclopedia
Remove ads
ਮੂਸਾ (/ˈmoʊzɪz, -zɪs/;[1] ਇਬਰਾਨੀ: מֹשֶׁה, ਆਧੁਨਿਕ Moshe Tiberian Mōšéh ISO 259-3 Moše; ਸੀਰੀਆਕ: ܡܘܫܐ Moushe; Arabic: موسى Mūsā; ਯੂਨਾਨੀ: Mωϋσῆς [Mōÿsēs] Error: {{Transliteration}}: unrecognized language / script code: gr (help)ਸਾਰੇ ਇਬਰਾਹਿਮੀ ਧਰਮਾਂ ਵਿੱਚ ਇੱਕ ਪ੍ਰਮੁੱਖ ਨਬੀ (ਰੱਬੀ ਸੰਦੇਸ਼ਵਾਹਕ) ਮੰਨੇ ਜਾਂਦੇ ਹਨ।[2] ਖਾਸ ਤੌਰ ਉੱਤੇ ਉਹ ਯਹੂਦੀ ਧਰਮ ਦੇ ਸੰਸਥਾਪਕ ਮੰਨੇ ਜਾਂਦੇ ਹਨ। ਬਾਈਬਲ ਵਿੱਚ ਹਜਰਤ ਮੂਸਾ ਦੀ ਕਹਾਣੀ ਦਿੱਤੀ ਗਈ ਹੈ, ਜਿਸਦੇ ਮੁਤਾਬਕ ਮਿਸਰ ਦੇ ਫ਼ਿਰਔਨ ਦੇ ਜਮਾਨੇ ਵਿੱਚ ਜਨਮੇ ਮੂਸਾ ਯਹੂਦੀ ਮਾਤਾ-ਪਿਤਾ ਦੀ ਔਲਾਦ ਸਨ ਅਤੇ ਮੌਤ ਦੇ ਡਰੋਂ ਉਸ ਨੂੰ ਉਸ ਦੀ ਮਾਂ ਨੇ ਨੀਲ ਨਦੀ ਵਿੱਚ ਰੋੜ੍ਹ ਦਿੱਤਾ। ਉਸ ਨੂੰ ਫਿਰ ਫ਼ਿਰਔਨ ਦੀ ਪਤਨੀ ਨੇ ਪਾਲਿਆ ਅਤੇ ਮੂਸਾ ਇੱਕ ਮਿਸਰੀ ਰਾਜਕੁਮਾਰ ਬਣਿਆ। ਬਾਅਦ ਵਿੱਚ ਮੂਸਾ ਨੂੰ ਪਤਾ ਚੱਲਿਆ ਕਿ ਉਹ ਯਹੂਦੀ ਹੈ ਅਤੇ ਉਨ੍ਹਾਂ ਦਾ ਯਹੂਦੀ ਰਾਸ਼ਟਰ (ਜਿਸ ਨੂੰ ਫ਼ਿਰਔਨ ਨੇ ਗ਼ੁਲਾਮ ਬਣਾ ਲਿਆ ਸੀ) ਜ਼ੁਲਮ ਸਹਿ ਰਿਹਾ ਹੈ। ਮੂਸਾ ਦਾ ਤੂਰ ਪਹਾੜ ਉੱਤੇ ਰੱਬ ਨਾਲ ਟਾਕਰਾ ਹੋਇਆ ਅਤੇ ਰੱਬ ਦੀ ਮਦਦ ਨਾਲ ਉਸ ਨੇ ਫ਼ਿਰਔਨ ਨੂੰ ਹਰਾਕੇ ਯਹੂਦੀਆਂ ਨੂੰ ਆਜਾਦ ਕਰਾਇਆ ਅਤੇ ਮਿਸਰ ਤੋਂ ਇੱਕ ਨਵੀਂ ਭੂਮੀ ਇਸਰਾਈਲ ਪਹੁੰਚਾਇਆ। ਇਸ ਦੇ ਬਾਅਦ ਮੂਸਾ ਨੇ ਇਸਰਾਈਲ ਨੂੰ ਰੱਬ ਦੁਆਰਾ ਮਿਲੇ ਦਸ ਆਦੇਸ਼ ਦਿੱਤੇ ਜੋ ਅੱਜ ਵੀ ਯਹੂਦੀ ਧਰਮ ਦਾ ਪ੍ਰਮੁੱਖ ਥੰਮ੍ਹ ਹਨ। ਮੂਸਾ ਨੂੰ ਯਹੂਦੀ ਧਰਮ ਵਿੱਚ ਸਭ ਤੋਂ ਪ੍ਰਮੁੱਖ ਪੈਗੰਬਰ ਮੰਨਿਆ ਜਾਂਦਾ ਹੈ।[2][3] ਇਸਨੂੰ ਈਸਾਈ ਧਰਮ, ਇਸਲਾਮ ਬਹਾਈ ਧਰਮ ਅਤੇ ਹੋਰ ਕਈ ਧਰਮਾਂ ਵਿੱਚ ਵੀ ਇੱਕ ਮਹੱਤਵਪੂਰਨ ਪੈਗੰਬਰ ਮੰਨਿਆ ਜਾਂਦਾ ਹੈ।
Remove ads
ਨਾਮ
ਬਾਈਬਲ ਵਿੱਚ ਮੌਜੂਦ ਬਿਰਤਾਂਤ ਦੇ ਅਨੁਸਾਰ ਮੂਸਾ ਦੇ ਨਾਮ ਦੀ ਲੋਕ ਨਿਰੁਕਤੀ ਕੀਤੀ ਮਿਲਦੀ ਹੈ।[4][5] ਮੰਨਿਆ ਜਾਂਦਾ ਹੈ ਕਿ ਇਹ ਨਾਮ ਉਸਨੂੰ ਇੱਕ ਫ਼ਿਰਔਨ ਦੀ ਬੇਟੀ ਤੋਂ ਮਿਲਿਆ। ਉਹ ਉਸਦਾ ਮੁੰਡਾ ਬਣ ਗਿਆ ਅਤੇ ਉਸਨੇ ਇਸ ਮੁੰਡੇ ਦਾ ਨਾਮ ਮੂਸਾ(ਮੋਸ਼ੇ) ਰੱਖ ਦਿੱਤਾ, ਇਹ ਕਹਿੰਦੇ ਹੋਏ ਕਿ,"ਮੈਂ ਇਸਨੂੰ ਪਾਣੀ ਵਿੱਚ ਬਾਹਰ ਕੱਢਿਆ(ਮੇਸ਼ੀਤਿਹੂ)।"[6][7] ਇਹ ਵਿਖਿਆ ਕਿਰਿਆਵੀ ਸ਼ਬਦ "ਮਾਸ਼ਾਹ" ਦੇ ਨਾਲ ਜੁੜੀ ਹੋਈ ਹੈ ਜਿਸਦਾ ਅਰਥ ਹੈ "ਬਾਹਰ ਕੱਢਣਾ" ਅਤੇ ਇਸ ਨਾਲ ਫ਼ਿਰਔਨ ਦੀ ਬੇਟੀ ਦੀ ਸ਼ਬਦਾਂ ਉੱਤੇ ਪੱਕੜ ਬਾਰੇ ਪਤਾ ਲੱਗਦਾ ਹੈ।[7][8]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads