ਮੈਕਮੋਹਨ ਰੇਖਾ

From Wikipedia, the free encyclopedia

ਮੈਕਮੋਹਨ ਰੇਖਾ
Remove ads

ਮੈਕਮੋਹਨ ਰੇਖਾ ਬਰਤਾਨੀਆ ਅਤੇ ਤਿੱਬਤ ਵਿਚਲੇ 1914 ਦੇ ਸ਼ਿਮਲਾ ਸਮਝੌਤੇ ਦੌਰਾਨ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਖਿੱਚੀ ਗਈ ਸਰਹੱਦੀ ਰੇਖਾ ਹੈ। ਅਜੋਕੀ ਸਥਿਤੀ ਵਿੱਚ ਇਹ ਭਾਰਤ ਅਤੇ ਚੀਨ ਨੂੰ ਨਿਖੇੜਦੀ ਹੈ। ਚੀਨੀ ਸਰਕਾਰ ਇਸ ਸਮਝੌਤੇ ਦੇ ਜਾਇਜ਼ ਹੋਣ ਉੱਤੇ ਸਵਾਲ ਖੜ੍ਹੇ ਕਰਦੀ ਰਹੀ ਹੈ।

Thumb
ਮੈਕਮੋਹਨ ਰੇਖਾ ਪੂਰਬੀ-ਹਿਮਾਲਾ ਖੇਤਰ ਦੇ ਚੀਨ-ਅਧਿਕ੍ਰਿਤ ਅਤੇ ਭਾਰਤ-ਅਧਿਕ੍ਰਿਤ ਖੇਤਰਾਂ ਦੀ ਸਰਹੱਦ ਦਰਸਾਉਂਦੀ ਹੈ। ਇਹੀ ਸਰਹੱਦ ੧੯੬੨ ਦੀ ਭਾਰਤ-ਚੀਨ ਜੰਗ ਦਾ ਕੇਂਦਰ ਅਤੇ ਕਾਰਨ ਸੀ। ਇਹ ਖੇਤਰ ਬਹੁਤ ਜ਼ਿਆਦਾ ਉਚਾਈ ਉੱਤੇ ਹੈ, ਜੋ ਨਕਸ਼ੇ ਵਿੱਚ ਲਾਲ ਰੰਗ ਨਾਲ ਦਰਸਾਇਆ ਗਿਆ ਹੈ।
Remove ads

ਪਿਛੋਕੜ

ਮੈਕਮੋਹਨ ਰੇਖਾ ਭਾਰਤ ਅਤੇ ਤਿੱਬਤ ਦੀ ਸਰਹੱਦ ਹੈ। ਇਹ ਸੰਨ 1914 ਵਿੱਚ ਭਾਰਤ ਦੀ ਉਸ ਸਮੇਂ ਦੀ ਬਰਤਾਨਵੀ ਸਰਕਾਰ ਅਤੇ ਤਿੱਬਤ ਵਿਚਲੇ ਸ਼ਿਮਲਾ ਸਮੱਝੌਤੇ ਦੇ ਤਹਿਤ ਹੋਂਦ ਵਿੱਚ ਆਈ ਸੀ। 1914 ਤੋਂ ਬਾਅਦ ਕਈ ਸਾਲਾਂ ਤੱਕ ਇਸ ਸਰਹੱਦ ਦੀ ਹੋਂਦ ਕਈ ਹੋਰ ਵਿਵਾਦਾਂ ਕਰਕੇ ਠੰਢੇ ਬਸਤੇ ਵਿੱਚ ਪੈ ਗਈ ਸੀ, ਪਰ 1935 ਵਿੱਚ ਓਲਫ ਕੈਰੋ ਨਾਮੀ ਇੱਕ ਅੰਗ੍ਰੇਜ਼ ਪ੍ਰਬੰਧਕੀ ਅਧਿਕਾਰੀ ਨੇ ਉਦੋਂ ਦੀ ਅੰਗ੍ਰੇਜ਼ ਸਰਕਾਰ ਨੂੰ ਇਸਨੂੰ ਆਧਿਕਾਰਿਕ ਤੌਰ ਉੱਤੇ ਲਾਗੂ ਕਰਨ ਲਈ ਬੇਨਤੀ ਕੀਤੀ। 1937 ਵਿੱਚ ਸਰਵੇ ਆਫ ਇੰਡਿਆ ਦੇ ਇੱਕ ਨਕਸ਼ੇ ਵਿੱਚ ਮੈਕਮੋਨ ਰੇਖਾ ਨੂੰ ਆਧਿਕਾਰਿਕ ਭਾਰਤੀ ਸਰਹੱਦ ਦੇ ਰੂਪ ਵਿੱਚ ਵਖਾਇਆ ਗਿਆ ਸੀ।

Thumb
ਹੈਨਰੀ ਮੈਕਮੋਹਨ
Thumb
ਇੰਪੀਰੀਅਲ ਗੈਜ਼ਟ ਆਫ਼ ਇੰਡਿਆ , ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, ੧੯੦੯ ਦਾ ਇੱਕ ਨਕਸ਼ਾ ਉੱਤੇ ਸੱਜੇ ਪਾਸੇ ਪੂਰਬੀ ਭਾਗ ਦੀ ਬਾਹਰਲਈ ਰੇਖਾ ਵਿਖਾਉਂਦਾ ਹੈ
Remove ads
Loading related searches...

Wikiwand - on

Seamless Wikipedia browsing. On steroids.

Remove ads