ਮੈਕਸ ਗੇਰਸਨ
From Wikipedia, the free encyclopedia
Remove ads
ਮੈਕਸ ਗੇਰਸਨ (18 ਅਕਤੂਬਰ 1881 – 8 ਮਾਰਚ 1959) ਜਰਮਨ ਵਿੱਚ ਜਨਮੇ ਅਮਰੀਕੀ ਡਾਕਟਰ ਸਨ ਜਿਹਨਾਂ ਨੇ ਕੈਂਸਰ ਦੇ ਇਲਾਜ ਲਈ ਭੋਜਨ ਆਧਾਰਿਤ ਗੇਰਸਨ ਥੈਰੇਪੀ ਵਿਕਸਿਤ ਕੀਤੀ। ਗੇਰਸਨ ਨੇ ਆਪਣੀ ਵਿਧੀ ਦਾ ਵੇਰਵਾ ਕੈਂਸਰ ਦਾ ਇਲਾਜ: 50 ਕੇਸਾਂ ਦੇ ਰਿਜਲਟ (A Cancer Therapy: Results of 50 Cases) ਨਾਮ ਦੀ ਪੁਸਤਕ ਵਿੱਚ ਦਿੱਤਾ ਹੈ। ਪਰ ਰਾਸ਼ਟਰੀ ਕੈਂਸਰ ਸੰਸਥਾ ਨੇ ਉਸ ਦੇ ਦਾਅਵਿਆਂ ਨੂੰ ਬੇਬੁਨਿਆਦ ਕਰਾਰ ਦੇ ਦਿੱਤਾ ਸੀ।[1] ਇਸ ਥੈਰੇਪੀ ਨੂੰ ਅਵਿਗਿਆਨਿਕ ਅਤੇ ਖਤਰਨਾਕ ਕਿਹਾ ਗਿਆ।[2]
ਗੇਰਸਨ ਥੇਰੇਪੀ
ਸ਼ੁਰੂ ਵਿੱਚ ਗੇਰਸਨ ਨੇ ਇਸ ਥੈਰੇਪੀ ਦੀ ਵਰਤੋਂ ਮਾਈਗਰੇਨ ਅਤੇ ਤਪਦਿਕ ਲਈ ਸ਼ੁਰੂ ਕੀਤੀ ਸੀ। 1928 ਵਿੱਚ ਉਸ ਨੇ ਕੈਂਸਰ ਦੇ ਰੋਗ ਦੇ ਇਲਾਜ ਲਈ ਇਸ ਦਾ ਪ੍ਰਯੋਗ ਕੀਤਾ।[3] ਗੇਰਸਨ ਥੇਰੇਪੀ ਵਿਕਲਪੀ ਦਵਾ-ਦਾਰੂ ਦਾ ਇੱਕ ਰੂਪ ਹੈ। ਗੇਰਸਨ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਵਿਧੀ ਕੈਂਸਰ ਦੇ ਰੋਗ ਲਈ ਬਹੁਤ ਲਾਭਦਾਇਕ ਹੈ ਅਤੇ ਇਸ ਦੇ ਇਲਾਵਾ ਸ਼ੂਗਰ ਅਤੇ ਦਮਾ ਅਤੇ ਤੰਤੂ ਵਿਕਾਰ ਦੇ ਹੋਰ ਗੰਭੀਰ ਲਾਇਲਾਜ ਰੋਗਾਂ ਦਾ ਵੀ ਇਲਾਜ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads