ਮੈਰਾਥਨ ਦੌੜ

From Wikipedia, the free encyclopedia

ਮੈਰਾਥਨ ਦੌੜ
Remove ads

'ਮੈਰਾਥਨ ਦੌੜ' ਅਥਲੈਟਿਕਸ ਦਾ ਇੱਕ ਅਨਿੱਖੜਵਾਂ ਅੰਗ ਹੈ। ਅਥਲੈਟਿਕਸ ਦੀਆਂ ਸਭ ਦੌੜਾਂ ਵਿੱਚੋਂ ਇਸ ਦੌੜ ਦਾ ਪੈਂਡਾ ਸਭ ਤੋਂ ਜ਼ਿਆਦਾ ਹੈ। ਮੈਰਾਥਨ ਦੌੜ ਦੀ ਲੰਬਾਈ 42.195 ਕਿਲੋਮੀਟਰ ਜਾਂ 26 ਮੀਲ 385 ਗਜ਼ ਹੈ।[1]

Thumb
ਲੁਕ-ਉਲਿਵਰ ਮਰਸੋਨ ਦੀ ਪੀਡੀਪਾਈਡਸ ਦੀ ਮੈਰਾਥਨ ਦੌੜ ਨੂੰ ਦਰਸਾਉਂਦੀ ਚਿੱਤਰ

ਇਤਿਹਾਸ

ਮੈਰਾਥਨ ਦੌੜ ਦੇ ਇਤਿਹਾਸ ਦਾ ਸਬੰਧ ਪੁਰਾਤਨ ਯੂਨਾਨ ਨਾਲ ਹੈ। ਸੰਨ 500 ਬੀ.ਸੀ. ਦੇ ਨੇੜੇ-ਤੇੜੇ ਦੀ ਗੱਲ ਹੈ ਕਿ ਯੂਨਾਨ ਉਸ ਸਮੇਂ ਛੋਟੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਇਹ ਰਿਆਸਤਾਂ ਆਪਸ ਵਿੱਚ ਲੜਾਈ ਝਗੜੇ ਕਰਨ ਵਿੱਚ ਰੁੱਝੀਆਂ ਰਹਿੰਦੀਆਂ ਸਨ। ਉਸ ਸਮੇਂ ਸੰਨ 400 ਬੀ.ਸੀ. ਦੇ ਅਗਸਤ ਜਾਂ ਸਤੰਬਰ ਮਹੀਨੇ ਦੋ ਰਿਆਸਤਾਂ ਵਿਚਕਾਰ ਲੜਾਈ ਹੋਈ। ਇਹ ਲੜਾਈ ਏਥਨਜ਼ ਅਤੇ ਪਰਸੀਅਨ ਰਿਆਸਤ ਵਿਚਕਾਰ ਮੈਰਾਥਨ ਨਗਰ ਵਿਖੇ ਹੋਈ, ਜਿਸ ਵਿੱਚ ਏਥਨਜ਼ ਰਿਆਸਤ ਦੇ ਸੈਨਿਕ ਜੈਤੂ ਰਹੇ। ਉਸ ਸਮੇਂ ਏਥਨਜ਼ ਦਾ ਇੱਕ ਦੂਤ ਜਾਂ ਡਾਕੀਆ ਜਿਸ ਦਾ ਨਾਂ ਸੀ ਪੀਡੀਪਾਈਡਸ ਇਸ ਲੜਾਈ ਦੀ ਹਰ ਖ਼ਬਰ ਦੇਣ ਵਾਸਤੇ ਉੱਥੇ ਮੌਜੂਦ ਸੀ। ਜਦੋਂ ਏਥਨਜ਼ ਨੇ ਇਹ ਲੜਾਈ ਜਿੱਤੀ ਤਾਂ ਉਹ ਉੱਥੋਂ ਏਥਨਜ਼ ਵਾਸੀਆਂ ਨੂੰ ਜਿੱਤ ਦੀ ਖ਼ਬਰ ਸੁਣਾਉਣ ਲਈ ਦੌੜ ਪਿਆ। ਉਹ ਲਗਾਤਾਰ ਬਿਨਾਂ ਰੁਕੇ ਦੌੜਿਆ ਅਤੇ ਏਥਨਜ਼ ਪਹੁੰਚ ਗਿਆ। ਉਸ ਨੇ ਏਥਨਜ਼ ਪਹੁੰਚ ਕੇ ਉੱਥੋਂ ਦੇ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਅਸੀਂ ਜਿੱਤ ਗਏ ਹਾਂ। ਸੁਨੇਹਾ ਦਿੰਦੇ ਸਾਰ ਹੀ ਉਹ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਜਿੰਨਾ ਪੈਂਡਾ ਉਹ ਦੌੜ ਕੇ ਆਇਆ, ਉਸ ਦੀ ਮਿਣਤੀ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਕੁੱਲ 42.195 ਕਿਲੋਮੀਟਰ ਹੈ। ਇਸ ਤੋਂ ਬਾਅਦ ਵਿੱਚ ਇਸ ਦੌੜ ਦੀ ਸ਼ੁਰੂਆਤ ਹੋਈ ਅਤੇ ਇਸ ਦੌੜ ਦਾ ਨਾਂ ਮੈਰਾਥਨ ਰੱਖਿਆ ਗਿਆ ਕਿਉਂਕਿ ਜਿਸ ਨਗਰ ਵਿੱਚ ਲੜਾਈ ਹੋਈ ਸੀ, ਉਸ ਦਾ ਨਾਂ ਮੈਰਾਥਨ ਸੀ। ਅਸਲ ਵਿੱਚ ਇਹ ਦੌੜ ਏਥਨਜ਼ ਦੇ ਦੂਤ ਪੀਡੀਪਾਈਡਸ ਨੂੰ ਇੱਕ ਸ਼ਰਧਾਂਜਲੀ ਹੈ। ਆਧੁਨਿਕ ਸਮੇਂ ਵਿੱਚ ਵੀ ਮੈਰਾਥਨ ਦੌੜ ਦੀ ਲੰਬਾਈ 42.195 ਕਿਲੋਮੀਟਰ ਹੈ।

Remove ads

ਓਲੰਪਿਕ ਖੇਡਾਂ

ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਯੂਨਾਨ ਦੇ ਸ਼ਹਿਰ ਏਥਨਜ਼ ਵਿਖੇ 1896 ਨੂੰ ਹੋਈਆਂ। ਇਨ੍ਹਾਂ ਖੇਡਾਂ ਵਿੱਚ ਵੀ ਇਸ ਦੌੜ ਨੂੰ ਸ਼ਾਮਲ ਕੀਤਾ ਗਿਆ ਅਤੇ ਇਨ੍ਹਾਂ ਓਲੰਪਿਕ ਖੇਡਾਂ ਵਿੱਚ ਇਸ ਦੌੜ ਦੀ ਲੰਬਾਈ 40 ਕਿਲੋਮੀਟਰ ਸੀ।

Thumb
1896 ਦੀ ਓਲੰਪਿਕ ਮੈਰਾਥਨ
ਹੋਰ ਜਾਣਕਾਰੀ ਸਾਲ, ਦੂਰੀ (ਕਿਮੀ) ...
Remove ads

ਰਿਕਾਰਡ

ਅੱਜ-ਕੱਲ੍ਹ ਇਸ ਦੌੜ ਦਾ ਮਰਦ ਵਰਗ ਦਾ ਵਿਸ਼ਵ ਰਿਕਾਰਡ ਕੀਨੀਆ ਦੇ ਦੌੜਾਕ ਪੈਟਰਿਕ ਮਕਾਊ ਦੇ ਨਾਂ ਹੈ, ਜਿਸ ਨੇ 25 ਸਤੰਬਰ 2011 ਨੂੰ ਇਹ ਦੌੜ 2 ਘੰਟੇ 3 ਮਿੰਟ ਵਿੱਚ ਪੂਰੀ ਕੀਤੀ।[2][3] ਮਹਿਲਾ ਵਰਗ ਦਾ ਵਿਸ਼ਵ ਰਿਕਾਰਡ ਇੰਗਲੈਂਡ ਦੀ ਪਾਉਲਾ ਰੈੱਡਕਲਿਫ਼ ਨੇ 13 ਅਪਰੈਲ 2003 ਨੂੰ ਇਹ ਦੌੜ 2 ਘੰਟੇ 15 ਮਿੰਟ ਵਿੱਚ ਪੂਰੀ ਕਰ ਕੇ ਆਪਣੇ ਨਾਂ ਕੀਤਾ। ਏਸ਼ੀਆ ਮਹਾਂਦੀਪ ਦਾ ਮਰਦ ਵਰਗ ਦਾ ਰਿਕਾਰਡ ਜਪਾਨੀ ਦੌੜਾਕ ਤੋਸ਼ੀਨਰੀ ਤਕਾਓਕਾ ਦੇ ਨਾਂ ਹੈ, ਜਿਸ ਨੇ 13 ਅਕਤੂਬਰ 2002 ਨੂੰ ਇਹ ਦੌੜ 2 ਘੰਟੇ 6 ਮਿੰਟ ਵਿੱਚ ਪੂਰੀ ਕੀਤੀ। ਮਹਿਲਾ ਵਰਗ ਦਾ ਏਸ਼ੀਆ ਦਾ ਰਿਕਾਰਡ ਵੀ ਜਪਾਨ ਦੀ ਮਿਜੂਕੀ ਨੋਗੁੱਚੀ ਨੇ 25 ਸਤੰਬਰ 2005 ਨੂੰ ਇਹ ਦੌੜ 2 ਘੰਟੇ 19 ਮਿੰਟ ਵਿੱਚ ਪੂਰੀ ਕਰ ਕੇ ਆਪਣੇ ਨਾਂ ਕੀਤਾ।

Thumb
ਕੈਥਰੀਨ ਨਡਰਬਾ ਜੋ 2001 ਤੋਂ 2002. ਤੱਕ ਤੇਜ਼ ਮੈਰਾਥਨ ਦੌੜਾਕ ਰਹੀ
ਹੋਰ ਜਾਣਕਾਰੀ ਸਮਾਂ, ਖਿਡਾਰੀ ਦਾ ਨਾਂ ...
ਹੋਰ ਜਾਣਕਾਰੀ ਸਮਾਂ, ਖਿਡਾਰੀ ਦਾ ਨਾਂ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads