ਮੋਰ
ਪੰਛੀ From Wikipedia, the free encyclopedia
Remove ads
ਮੋਰ ਇੱਕ ਪੰਛੀ ਹੈ। ਇਸ ਦਾ ਮੂਲਸਥਾਨ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਹੈ। ਇਹ ਜਿਆਦਾਤਰ ਖੁੱਲੇ ਵਣਾਂ ਵਿੱਚ ਜੰਗਲੀ ਪੰਛੀਆਂ ਦੀ ਤਰ੍ਹਾਂ ਰਹਿੰਦੇ ਹਨ। ਨੀਲਾ ਮੋਰ ਭਾਰਤ ਅਤੇ ਸ਼ਿਰੀਲੰਕਾ ਦਾ ਰਾਸ਼ਟਰੀ ਪੰਛੀ ਹੈ। ਨਰ ਦੀ ਇੱਕ ਖ਼ੂਬਸੂਰਤ ਅਤੇ ਰੰਗ - ਬਿਰੰਗੀ ਖੰਭਾਂ ਨਾਲ ਬਣੀ ਪੂਛ ਹੁੰਦੀ ਹੈ, ਜਿਸ ਨੂੰ ਉਹ ਖੋਲਕੇ ਪ੍ਰੇਮ ਪ੍ਰਗਟਾ ਲਈ ਨੱਚਦਾ ਹੈ, ਵਿਸ਼ੇਸ਼ ਰੁਪ ਵਲੋਂ ਬਸੰਤ ਅਤੇ ਮੀਂਹ ਦੇ ਮੌਸਮ ਵਿੱਚ। ਮੋਰ ਦੀ ਮਾਦਾ ਨੂੰ ਮੋਰਨੀ ਕਹਿੰਦੇ ਹਨ।

Remove ads
ਜਾਣ ਪਛਾਣ
ਮੋਰ ਇੱਕ ਸੁੰਦਰ ਆਕਰਸ਼ਕ ਅਤੇ ਸ਼ਾਨਾਮੱਤਾ ਪੰਛੀ ਹੈ। ਵਰਖਾ ਦੀ ਰੁੱਤ ਵਿੱਚ ਸੰਘਣੇ ਬੱਦਲ ਛਾਉਣ ਉੱਤੇ ਜਦੋਂ ਇਹ ਪੰਛੀ ਆਪਣੇ ਪੰਖ ਫੈਲਾ ਕੇ ਨੱਚਦਾ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਸਨੇ ਕੋਈ ਹੀਰਿਆਂ ਜੜੀ ਸ਼ਾਹੀ ਪੁਸ਼ਾਕ ਪਹਿਨ ਲਈ ਹੋਵੇ। ਇਸ ਦੇ ਇਸੇ ਰੂਪ ਕਾਰਨ ਹੀ ਇਸਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਦੇ ਸਿਰ ਉੱਪਰ ਤਾਜ ਵਰਗੀ ਮਹਿਸੂਸ ਹੋਣ ਵਾਲੀ ਕਲਗੀ, ਇਸ ਦੇ ਪੰਛੀਆਂ ਦਾ ਰਾਜਾ ਹੋਣ ਬਾਰੇ ਭਾਰਤੀ ਲੋਕਾਂ ਦੀ ਅਨੁਭੁਤੀ (perception) ਦੀ ਪੁਸ਼ਟੀ ਕਰਦੀ ਜਾਪਦੀ ਹੈ। ਮੋਰ ਦੀ ਇਸ ਵਿਲੱਖਣ ਸੁੰਦਰਤਾ ਕਾਰਨ ਹੀ ਭਾਰਤ ਸਰਕਾਰ ਨੇ 26 ਜਨਵਰੀ 1963 ਨੂੰ ਇਸਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ। ਭਾਰਤ ਦਾ ਰਾਸ਼ਟਰੀ ਪੰਛੀ ਹੋਣ ਦੇ ਨਾਲ ਨਾਲ ਇਹ ਭਾਰਤ ਦੇ ਗੁਆਂਢੀ ਦੇਸ਼ ਮਯਾਂਮਾਰ (Berma) ਦਾ ਇਤਿਹਾਸਕ ਚਿੰਨ੍ਹ ਵੀ ਹੈ। 'ਫੇਸਿਆਨਿਡਾਈ' ਪਰਿਵਾਰ ਦੇ ਜੀਅ (Member) ਮੋਰ ਦਾ ਵਿਗਿਆਨਿਕ ਨਾਮ 'ਪਾਵੋ ਕ੍ਰਿਸਟੇਟਸ' ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਨੂੰ 'ਬਲੂ ਪਿਫਾਉਲ' ਭਾਵ ਪੀਕਾਕ (Peacock) ਕਹਿੰਦੇ ਹਨ। ਸੰਸਕ੍ਰਿਤ ਭਾਸ਼ਾ ਵਿੱਚ ਇਸਨੂੰ 'ਮਯੂਰ' ਦੇ ਨਾਮ ਨਾਲ ਜਾਣੀਆਂ ਜਾਂਦਾ ਹੈ।
Remove ads
ਵਰਤਾਉ
ਮੋਰ ਇੱਕ ਜੰਗਲੀ ਪੰਛੀ ਹੈ ਜਿਹੜਾ ਆਪਣਾ ਆਲ੍ਹਣਾ ਤਾਂ ਜ਼ਮੀਨ ਉੱਤੇ ਹੀ ਬਨਾਉਂਦਾ ਹੈ ਪਰ ਉਸ ਬਾਰੇ ਵਿਚਿੱਤਰ ਤਥ ਇਹ ਹੈ ਕਿ ਉਹ ਟਿਕਾਣਾ ਜਾਂ ਆਰਾਮ ਰੁੱਖਾਂ ਉੱਤੇ ਹੀ ਕਰਦਾ ਹੈ। ਇਹ ਇੱਕ ਸਥਲੀ ਅਤੇ ਚੋਗਾ ਦੇਣ ਵਾਲਾ ਜੀਵ ਹੈ। ਆਮ ਧਾਰਨਾ ਅਨੁਸਾਰ ਮੋਰ ਇੱਕ ਤੋਂ ਵੱਧ ਜੋੜੇ ਬਣਾਉਣ ਵਾਲਾ ਜੀਵ ਹੈ ਜਿਸ ਕਰ ਕੇ ਵਿਗਿਆਨੀ ਇਸਨੂੰ ਬਹੁ- ਵਿਵਾਹਿਤ (Polygamous) ਸ਼੍ਰੇਣੀ ਦੇ ਅੰਤਰਗਤ ਰਖਦੇ ਹਨ। ਭਾਵੇਂ ਕਿ ਦਖਣ ਪੂਰਬੀ ਏਸ਼ੀਆ ਵਿਸ਼ੇਸ਼ ਤੌਰ ਤੇ ਜਾਵਾ ਦੇ ਹਰੇ ਪੰਖਾਂ ਵਾਲੇ ਮੋਰ ਅਸਲ ਵਿੱਚ ਇੱਕ ਪਤਨੀਵਰਤਾ (Monogamous) ਜੀਵ ਹੀ ਹਨ। ਇਹ ਭਾਰਤੀ ਨੀਲੇ ਪੰਖਾਂ ਵਾਲੇ ਮੋਰਾਂ ਦੇ ਕਰੀਬੀ ਰਿਸ਼ਤੇਦਾਰ ਵੀ ਹਨ।
Remove ads
ਪ੍ਰਜਣਨ
ਪ੍ਰਜਣਨ ਦੇ ਮੌਸਮ ਵਿੱਚ ਮੋਰ ਆਪਣੇ ਖੰਭਾਂ ਨੂੰ ਉੱਪਰ ਚੁੱਕ ਕੇ ਪੱਖੇ ਦੀ ਬਣਤਰ ਬਣਾ ਲੈਂਦਾ ਹੈ ਅਤੇ ਖੰਭਾ ਨੂੰ ਹਿਲਾਉਂਦਾ ਹੈ। ਜਿਸ ਨੂੰ ਪੈਲ ਪਾਉਣਾ ਕਹਿੰਦੇ ਹਨ। ਪੈਲ ਪਾਉਣ ਸਮੇਂ ਖੰਭਾਂ ਤੋਂ ਇਨਫਰਾਸੋਨਿਕ ਤਰੰਗਾਂ ਜਾਂ ਆਵਾਜ਼ਾਂ ਨੂੰ ਸੁਣ ਕੇ ਦੂਰ ਅਤੇ ਨੇੜੇ ਤੋਂ ਮੋਰਨੀਆਂ, ਮੋਰ ਕੋਲ ਆ ਜਾਂਦੀਆਂ ਹਨ। ਮੋਰਨੀ ਇੱਕ ਮੋਰ ਤੋਂ ਦੂਜੇ ਮੋਰ ਕੋਲ ਜਾਂਦੀ ਹੈ ਤਾਂ ਕਿ ਉਹ ਇਸ ਗੱਲ ਦਾ ਅਨੁਮਾਨ ਲਗਾ ਸਕੇ ਕਿ ਕਿਹੜਾ ਮੋਰ ਮਿਲਾਪ ਲਈ ਜ਼ਿਆਦਾ ਯੋਗ ਹੈ। ਮੋਰਨੀ ਜਿਸ ਮੋਰ ਦੇ ਖੰਭ ਜ਼ਿਆਦਾ ਲੰਬੇ ਅਤੇ ਖੰਭਾਂ ਵਿੱਚ ਅੱਖਾਂ ਦੀ ਗਿਣਤੀ ਜ਼ਿਆਦਾ ਹੋਵੇ, ਉਸ ਮੋਰ ਨੂੰ ਮਿਲਾਪ ਲਈ ਸਾਥੀ ਚੁਣ ਲੈਂਦੀ ਹੈ।
ਖੁਰਾਕ ਸੰਬੰਧੀ ਆਦਤਾਂ
ਮੋਰ ਆਪਣੇ ਭੋਜਨ ਦੇ ਮਸਲੇ ਵਿੱਚ ਸਰਬ- ਆਹਾਰੀ (Omnivorous) ਸੁਭਾਉ ਦੇ ਧਾਰਨੀ ਹਨ। ਇਹ ਪੌਦਿਆਂ ਦੇ ਆਮ ਤੌਰ ਤੇ ਸਾਰੇ ਭਾਗ: ਫੁੱਲਾਂ ਦੀਆਂ ਪੰਖੜੀਆਂ, ਬੀਜਾਂ ਦੇ ਸਿਰੇ, ਕੀੜੇ ਮਕੌੜੇ, ਖੰਡ ਆਕਾਰੀ ਜੀਵਾਂ (arthropods) ਰੀਂਗਣ ਵਾਲੇ ਜੀਵਾਂ (reptiles) ਅਤੇ ਜਲਥਲੀ ਜੀਵਾਂ ਆਦਿ ਸਾਰਾ ਕੁਝ ਖਾ ਲੇਂਦੇ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads