ਮੋਰਨੀ (ਪਿੰਡ)

ਭਾਰਤ ਦਾ ਇੱਕ ਪਿੰਡ From Wikipedia, the free encyclopedia

Remove ads

ਮੋਰਨੀ ਹਰਿਆਣਾ ਦੇ ਭਾਰਤੀ ਰਾਜ ਦੇ ਪੰਚਕੂਲਾ ਜ਼ਿਲ੍ਹੇ ਵਿਚ ਮੋਰਨੀ ਹਿਲਜ ਵਿੱਚ ਇੱਕ ਪਿੰਡ ਅਤੇ  ਸੈਲਾਨੀ ਸਥਾਨ ਹੈ. ਇਹ ਚੰਡੀਗੜ੍ਹ ਤੋਂ ਲਗਪਗ 45 ਕਿਲੋਮੀਟਰ (28 ਮੀਲ), ਪੰਚਕੂਲਾ ਸ਼ਹਿਰ ਤੋਂ 35 ਕਿਲੋਮੀਟਰ ਦੂਰੀ ਤੇ ਸਥਿਤ ਹੈ ਅਤੇ ਇਹ ਹਿਮਾਲਿਆਈ ਝਲਕਾਂ, ਜੀਵ ਜੰਤੂਆਂ, ਅਤੇ ਝੀਲਾਂ ਲਈ ਜਾਣਿਆ ਜਾਂਦਾ ਹੈ.[1] ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮੋਰਨੀ ਦਾ ਨਾਮ, ਇੱਕ ਰਾਣੀ ਦੇ ਨਾਮ ਤੋਂ ਪਿਆ ਜਿਸਨੇ  ਇਕ ਸਮੇਂ ਇਸ  ਖੇਤਰ ਤੇ ਰਾਜ ਕੀਤਾ.

ਜੁਲਾਈ

Thumb
Sign board showing the altitude of Morni Hills

ਮੋਰਨੀ ਹਿਲਜ ਹਿਮਾਲਿਆ ਦੋ ਸਮਾਂਤਰ ਲੜੀਆਂ ਵਿੱਚ ਚੱਲ ਰਹੀ ਸ਼ਿਵਾਲਿਕ ਰੇਂਜ ਦੀਆਂ ਸਾਖਾਵਾਂ ਹਨ. ਮੋਰਨੀ ਪਿੰਡ ਸਮੁੰਦਰ ਤਲ ਤੋਂ 1220 ਮੀਟਰ (4000 ਫੁੱਟ) ਉੱਪਰ ਪਹਾੜੀ ਤੇ ਵੱਸਿਆ ਹੈ. ਪਹਾੜੀਆਂ ਉਤੇ ਦੋ ਝੀਲਾਂ ਹਨ, ਵੱਡੀ ਦੀ ਲੰਬਾਈ ਲਗਪਗ 550 ਮੀਟਰ (1,800 ਫੁੱਟ) ਅਤੇ ਚੌੜਾਈ 460 ਮੀਟਰ (1,510 ਫੁੱਟ) ਹੈ ਅਤੇ ਛੋਟੀ ਦੋਨਾਂ ਪਾਸਿਆਂ ਨੂੰ  ਲਗਪਗ 365 ਮੀਟਰ (1,198 ਫੁੱਟ) ਹੈ. ਇੱਕ ਪਹਾੜੀ ਦੋਨਾਂ ਝੀਲਾਂ ਨੂੰ ਵੰਡਦੀ ਹੈ, ਪਰ ਦੋਨਾਂ ਨੂੰ ਲਿੰਕ ਕਰਨ ਇੱਕ ਗੁਪਤ ਚੈਨਲ ਹੋਣ ਦੀ ਥਿਊਰੀ ਪ੍ਰਚਲਤ ਹੈ ਜਿਸ ਕਾਰਨ ਦੋਨਾਂ ਦੇ ਪਾਣੀਆਂ ਦਾ ਪੱਧਰ ਆਮ ਕਰਕੇ ਉਹੀ ਹੀ ਰਹਿੰਦਾ ਹੈ. ਮੋਰਨੀ ਦੇ ਸਥਾਨਕ ਲੋਕ ਝੀਲਾਂ ਨੂੰ ਪਵਿੱਤਰ ਸਮਝਦੇ ਹਨ.

Remove ads

Overview

Thumb
Haryana Tourism's Hotel Mountain Quail

ਗੈਲਰੀ

ਇਹ ਵੀ ਵੇਖੋ 

  • ਮੋਹਾਲੀ

ਹਵਾਲੇ

ਬਾਹਰੀ ਲਿੰਕ 

Loading related searches...

Wikiwand - on

Seamless Wikipedia browsing. On steroids.

Remove ads