ਮੋ ਯਾਨ
From Wikipedia, the free encyclopedia
Remove ads
ਮੋ ਯਾਨ (17 ਫਰਵਰੀ 1955)[1] ਚੀਨੀ ਲਿਖਾਰੀ ਅਤੇ ਨੋਬਲ ਇਨਾਮ ਜੇਤੂ ਹੈ। 2012 ਈ ਵਿੱਚ ਯਾਨ ਨੂੰ ਸਾਹਿਤ ਦਾ ਨੋਬਲ ਖਿਤਾਬ ਨਵਾਜ਼ਿਆ ਗਿਆ। ਇਸ ਨਾਲ ਯਾਨ ਚੀਨ ਦਾ ਨੋਬਲ ਇਨਾਮ ਜਿੱਤਣ ਵਾਲਾ ਪਹਿਲਾ ਸ਼ਖ਼ਸ ਬਣ ਗਿਆ। ਯਾਨ ਦੇ ਬਚਪਨ ਦਾ ਨਾਂ ਗੁਆਨ ਮੋਏ ਹੈ। ਨਾਵਲਾਂ ਤੋਂ ਇਲਾਵਾ ਯਾਨ ਨਿੱਕੀਆਂ ਕਹਾਣੀਆਂ ਅਤੇ ਲੇਖ ਵੀ ਲਿੱਖਦਾ ਹੈ। ਯਾਨ ਦੀਆਂ ਕਈ ਕਿਤਾਬਾਂ ਦਾ ਤਰਜੁਮਾ ਅੰਗਰੇਜ਼ੀ, ਫਰਾਂਸੀਸੀ, ਜਾਪਾਨੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ।[2] 2012 ਤੋਂ ਪਹਿਲਾਂ ਉਹ ਦੋ ਨਾਵਲਾਂ (ਜੋ ਫਿਲਮ ਰੈੱਡ ਸ਼ੋਰਗਮ ਦਾ ਆਧਾਰ ਬਣੇ) ਲਈ ਪੱਛਮੀ ਪਾਠਕਾਂ ਵਿੱਚ ਮੁੱਖ ਤੌਰ ਤੇ ਜਾਣਿਆ ਜਾਂਦਾ ਸੀ। ਉਹਦੀ ਮੌਲਿਕਤਾ 'ਐਂਦਰਜਾਲਿਕ ਯਥਾਰਥਵਾਦ' ਦੇ ਜ਼ਰੀਏ ਲੋਕ ਕਥਾਵਾਂ, ਇਤਹਾਸ ਅਤੇ ਸਮਕਾਲੀਨ ਨੂੰ ਵਿਲੀਨ ਕਰਨ ਵਿੱਚ ਹੈ ।
Remove ads
ਜ਼ਿੰਦਗੀ
ਮੋ ਯਾਨ ਦਾ ਜਨਮ 17 ਫ਼ਰਵਰੀ 1955 ਨੂੰ ਸੂਬਾ ਸ਼ੇਡੋਂਗ ਦੀ ਬਸਤੀ ਗਾਓਮੀ ਦੇ ਇੱਕ ਕਿਸਾਨ ਪਰਵਾਰ ਵਿੱਚ ਹੋਇਆ। ਉਹਨਾਂ ਸੱਭਿਆਚਾਰਕ ਕ੍ਰਾਂਤੀ (ਕਲਚਰ ਰੈਵੋਲੂਸ਼ਨ) ਦੇ ਦੌਰਾਨ ਇੱਕ ਤੇਲ ਦਾ ਉਤਪਾਦਨ ਕਾਰਖ਼ਾਨੇ ਵਿੱਚ ਕੰਮ ਕਰਨ ਲਈ ਸਕੂਲ ਛੱਡ ਦਿੱਤਾ। ਸੱਭਿਆਚਾਰਕ ਕ੍ਰਾਂਤੀ (ਕਲਚਰ ਰੈਵੋਲੂਸ਼ਨ) ਦੇ ਬਾਅਦ ਉਹ ਪੀਪਲਜ਼ ਲਿਬਰੇਸ਼ਨ ਆਰਮੀ ਵਿੱਚ ਸ਼ਾਮਲ ਹੋ ਗਏ ਅਤੇ ਲਿੱਖਣਾ ਸ਼ੁਰੂ ਕੀਤਾ। ਤਿੰਨ ਸਾਲ ਬਾਅਦ, 1979 ਵਿੱਚ, ਉਹ ਫ਼ੌਜ ਦੀ ਸੱਭਿਆਚਾਰਕ ਅਕਾਦਮੀ ਵਿੱਚ ਸਾਹਿਤ ਦੇ ਵਿਭਾਗ ਵਿੱਚ ਇੱਕ ਅਧਿਆਪਕ (ਟੀਚਰ) ਵਜੋਂ ਨਿਯੁਕਤ ਕਰ ਦਿੱਤੇ ਗਏ। 1991 ਵਿੱਚ ਉਹਨਾਂ ਬੀਜਿੰਗ ਨਾਰਮਲ ਯੂਨੀਵਰਸਿਟੀ ਤੋਂ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।
Remove ads
ਮਹੱਤਵਪੂਰਣ ਰਚਨਾਵਾਂ
- ਰੈੱਡ ਸ਼ੋਰਗਮ
- ਦ ਰਿਪਬਲਿਕ ਆਫ਼ ਵਾਇਨ
- ਲਾਇਫ ਐਂਡ ਡੈੱਥ ਆਰ ਵੇਰਿੰਗ ਮੀ ਆਊਟ
ਹਵਾਲੇ
Wikiwand - on
Seamless Wikipedia browsing. On steroids.
Remove ads