ਅਬਦੁਲ ਹਫੀਜ਼ ਮੁਹੰਮਦ ਬਰਕਤੁੱਲਾ
ਬ੍ਰਿਟਿਸ਼-ਵਿਰੋਧੀ ਕ੍ਰਾਂਤੀਕਾਰੀ From Wikipedia, the free encyclopedia
Remove ads
ਅਬਦੁਲ ਹਫੀਜ਼ ਮੁਹੰਮਦ ਬਰਕਤੁੱਲਾ', ਉਰਫ ਮੌਲਾਨਾ ਬਰਕਤੁੱਲਾ (ਅੰਦਾਜ਼ਨ 7 ਜੁਲਾਈ 1854– 20 ਸਤੰਬਰ1927) ਸਰਬ ਇਸਲਾਮ ਅੰਦੋਲਨ ਨਾਲ ਹਮਦਰਦੀ ਰੱਖਣ ਵਾਲਾ ਸਾਮਰਾਜ-ਵਿਰੋਧੀ ਕ੍ਰਾਂਤੀਕਾਰੀ ਸੀ।
ਆਜ਼ਾਦ ਭਾਰਤ ਦੀ ਸਰਕਾਰ
1915 ਵਿੱਚ ਤੁਰਕੀ ਅਤੇ ਜਰਮਨ ਦੀ ਸਹਾਇਤਾ ਨਾਲ ਅਫਗਾਨਿਸਤਾਨ ਵਿੱਚ ਅੰਗ੍ਰੇਜ਼ਾਂ ਦੇ ਵਿਰੁਧ ਚਲ ਰਹੀ ਗਦਰ ਲਹਿਰ ਵਿੱਚ ਭਾਗ ਲੈਣ ਲਈ ਮੌਲਾਨਾ ਬਰਕੁੱਤਲਾ ਅਮਰੀਕਾ ਤੋਂ ਅਫਗਾਨਿਸਤਾਨ (ਕਾਬਲ) ਵਿੱਚ ਪੁੱਜੇ। 1915 ਵਿੱਚ ਉਹਨਾਂ ਨੇ ਮੌਲਾਨਾ ਅਬੈਦਉੱਲਾ ਸਿੰਧ ਅਤੇ ਰਾਜਾ ਮਹਿੰਦਰ ਪਰਤਾਪ ਸਿੰਘ ਨਾਲ ਰਲ਼ ਕੇ ਪ੍ਰਵਾਸ ਵਿੱਚ ਭਾਰਤ ਦੀ ਪਹਿਲੀ ਆਰਜੀ ਸਰਕਾਰ ਦਾ ਐਲਾਨ ਕਰ ਦਿੱਤਾ। ਰਾਜਾ ਮਹਿੰਦਰ ਪਰਤਾਪ ਸਿੰਘ ਇਸ ਦੇ ਪਹਿਲੇ ਪ੍ਰਧਾਨ ਸਨ ਅਤੇ ਮੌਲਾਨਾ ਬਰਕਤੁੱਲਾ ਇਸ ਦੇ ਪਹਿਲੇ ਪ੍ਰਧਾਨ ਮੰਤਰੀ।[1]
ਜ਼ਿੰਦਗੀ
ਮੌਲਾਨਾ ਬਰਕਤੁੱਲਾ ਨੇ ਭੋਪਾਲ ਦੇ ਸੁਲੇਮਾਨੀਆ ਸਕੂਲ ਤੋਂ ਅਰਬੀ, ਫ਼ਾਰਸੀ ਦੀ ਮਿਡਲ ਅਤੇ ਉੱਚ ਸਿੱਖਿਆ ਪ੍ਰਾਪਤ ਕੀਤੀ। ਮੌਲਾਨਾ ਨੇ ਇਥੋਂ ਹਾਈ ਸਕੂਲ ਤੱਕ ਦੀ ਅੰਗਰੇਜ਼ੀ ਸਿੱਖਿਆ ਵੀ ਹਾਸਲ ਕੀਤੀ। ਸਿੱਖਿਆ ਦੇ ਦੌਰਾਨ ਹੀ ਉਸ ਨੂੰ ਉੱਚ ਸਿੱਖਿਅਤ ਅਨੁਭਵੀ ਮੌਲਵੀਆਂ, ਵਿਦਵਾਨਾਂ ਨੂੰ ਮਿਲਣ ਅਤੇ ਉਹਨਾਂ ਦੇ ਵਿਚਾਰਾਂ ਨੂੰ ਜਾਣਨੇ ਦਾ ਮੌਕਾ ਮਿਲਿਆ। ਸਿੱਖਿਆ ਖ਼ਤਮ ਕਰਨ ਦੇ ਬਾਅਦ ਉਹ ਉਸੇ ਸਕੂਲ ਵਿੱਚ ਅਧਿਆਪਕ ਨਿਯੁਕਤ ਹੋ ਗਿਆ। ਇਹੀ ਕੰਮ ਕਰਦੇ ਹੋਏ ਉਹ ਸ਼ੇਖ ਜਮਾਲੁੱਦੀਨ ਅਫਗਾਨੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ। ਸ਼ੇਖ ਸਾਹਿਬ ਸਾਰੀ ਦੁਨੀਆ ਦੇ ਮੁਸਲਮਾਨਾਂ ਵਿੱਚ ਏਕਤਾ ਅਤੇ ਭਾਈਚਾਰੇ ਲਈ ਦੁਨੀਆ ਦਾ ਦੌਰਾ ਕਰ ਰਹੇ ਸਨ। ਮੌਲਵੀ ਬਰਕਤੁੱਲਾ ਦੇ ਮਾਪਿਆਂ ਦੀ ਇਸ ਦੌਰਾਨ ਮੌਤ ਹੋ ਗਈ। ਇਕਲੌਤੀ ਭੈਣ ਦਾ ਵਿਆਹ ਹੋ ਚੁੱਕਾ ਸੀ। ਹੁਣ ਮੌਲਾਨਾ ਪਰਵਾਰ ਵਿੱਚ ਇੱਕਦਮ ਇਕੱਲੇ ਰਹਿ ਗਿਆ। ਉਸ ਨੇ ਭੋਪਾਲ ਛੱਡ ਦਿੱਤਾ ਅਤੇ ਬੰਬਈ ਚਲਿਆ ਗਿਆ। ਉਹ ਪਹਿਲਾਂ ਖੰਡਾਲਾ ਅਤੇ ਫਿਰ ਬੰਬਈ ਵਿੱਚ ਟਿਊਸ਼ਨ ਪੜ੍ਹਾਉਣ ਦੇ ਨਾਲ ਆਪਣੀ ਅੰਗਰੇਜ਼ੀ ਦੀ ਪੜ੍ਹਾਈ ਵੀ ਜਾਰੀ ਰੱਖੀ। 4 ਸਾਲ ਵਿੱਚ ਉਸ ਨੇ ਅੰਗਰੇਜ਼ੀ ਦੀ ਉੱਚ ਸਿੱਖਿਆ ਹਾਸਲ ਕਰ ਲਈ ਅਤੇ 1887 ਵਿੱਚ ਉਹ ਅਗਲੇਰੀ ਪੜ੍ਹਾਈ ਲਈ ਇੰਗਲੈਂਡ ਚਲੇ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads