ਮ੍ਰਿਣਾਲ ਗੋਰੇ

From Wikipedia, the free encyclopedia

Remove ads

ਮ੍ਰਿਣਾਲ ਗੋਰੇ (ਸੀ. 24 ਜੂਨ 1928 17 ਜੁਲਾਈ 2012) ਭਾਰਤ ਦੀ ਇਕ ਸੀਨੀਅਰ ਸਮਾਜਵਾਦੀ ਨੇਤਾ ਸੀ ਅਤੇ ਉਹ ਭਾਰਤ ਦੀ ਸੰਸਦ ਮੈਂਬਰ ਸੀ। ਉਸ ਦੀ ਮੌਤ 17 ਜੁਲਾਈ, 2012 ਨੂੰ 84 ਸਾਲ ਦੀ ਉਮਰ ਵਿਚ ਹੋਈ। ਉਸ ਦੀ ਮੌਤ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਹੋਰ ਬਹੁਤ ਸਾਰੇ ਭਾਰਤੀਆਂ ਨੇ ਸੋਗ ਅਦਾ ਕੀਤਾ ਸੀ।[1][2]

ਮ੍ਰਿਣਾਲ ਗੋਰੇ ਦਾ ਜਨਮ ਇੱਕ ਮਰਾਠੀ ਸੀਐਚਪੀ ਪਰਿਵਾਰ ਵਿਚ ਮ੍ਰਿਣਾਲ ਮੋਹੀਲੇ ਵਿਖੇ ਹੋਇਆ ਸੀ। ਉਹ ਇਕ ਮੈਡੀਕਲ ਵਿਦਿਆਰਥੀ ਸੀ। ਆਪਣੀ ਸਕੂਲੀ ਪੜ੍ਹਾਈ ਦੇ ਅੰਤ ਵਿਚ ਉਹ ਰਾਸ਼ਟਰ ਸੇਵਾ ਦਲ ਦੇ ਨਾਲ ਸੰਪਰਕ ਵਿਚ ਆਈ। ਉਹ ਸਮਾਜਵਾਦੀ ਪਾਰਟੀ 'ਚ ਸ਼ਾਮਿਲ ਹੋਈ। ਉਸ ਦੀ ਪ੍ਰੇਰਣਾ ਸਨੇ ਗੁਰੂ ਜੀ ਅਤੇ ਆਰ.ਐਸ.ਡੀ. ਸੀ ਜਿਸ ਨੇ ਉਸ ਦੇ ਕੇਸ਼ਵ ਗੋਰੇ ਵਰਗੇ ਤਾਕਤਵਰ ਨੇਤਾਵਾਂ ਨਾਲ ਸੰਪਰਕ ਕਰਵਾਏ ਸੀ, ਜੋ ਇਕ ਮਰਾਠੀ ਬ੍ਰਾਹਮਣ ਸੀ। ਬਾਅਦ 'ਚ ਉਸ ਨੇ ਅਤੇ ਕੇਸ਼ਵ ਗੋਰੇ ਨੇ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦੀ ਇਕ ਧੀ ਸੀ। ਜਦੋਂ ਮ੍ਰਿਣਾਲ 30 ਸਾਲ ਦੀ ਸੀ ਤਾਂ ਕੇਸ਼ਵ ਦੀ ਮੌਤ ਹੋ ਗਈ, ਉਸ ਸਮੇਂ ਉਨ੍ਹਾਂ ਦੀ ਧੀ ਸਿਰਫ 5 ਸਾਲ ਦੀ ਸੀ।[3][4][5]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads