ਮੰਡਵੀ
From Wikipedia, the free encyclopedia
Remove ads
ਮੰਡਵੀ ਪਿੰਡ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਅੰਦਾਣਾ ਦਾ ਇੱਕ ਪਿੰਡ ਹੈ। ਇਹ ਸੰਗਰੂਰ ਤੋਂ ਦੱਖਣ ਵੱਲ 59 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 149 ਕਿ.ਮੀ ਦੀ ਦੂਰੀ ਤੇ ਹੈ। ਪਿੰਡ ਦਾ ਪਿੰਨ ਕੋਡ 148027 ਹੈ ਅਤੇ ਡਾਕ ਦਾ ਮੁੱਖ ਦਫ਼ਤਰ ਪੱਕੀ ਖਨੌਰੀ ਹੈ। ਇੱਥੋਂ ਦੀ ਸਥਾਨਕ ਭਾਸ਼ਾ ਪੰਜਾਬੀ ਹੈ।
Remove ads
ਨੇੜੇ ਦੇ ਪਿੰਡ
ਰਾਮਗੜ੍ਹ ਗੁੱਜਰਾਂ (3 ਕਿਲੋਮੀਟਰ), ਅੰਦਾਣਾ (6 ਕਿਲੋਮੀਟਰ), ਬੁਸ਼ਹਿਰਾ (5 ਕਿਲੋਮੀਟਰ), ਠਸਕਾ (5 ਕਿਲੋਮੀਟਰ), ਮਹਾਂ ਸਿੰਘ ਵਾਲਾ ਉਰਫ਼ ਗੋਬਿੰਦਪੁਰਾ (6 ਕਿਲੋਮੀਟਰ) ਇਸਦੇ ਨੇੜਲੇ ਪਿੰਡ ਹਨ।
ਨੇੜੇ ਦੇ ਸ਼ਹਿਰ
ਟੋਹਾਣਾ, ਖਨੌਰੀ, ਪਾਤੜਾਂ, ਨਰਵਾਣਾ, ਸੁਨਾਮ ਇਸਦੇ ਨੇੜੇ ਦੇ ਸ਼ਹਿਰ ਹਨ। ਇਹ ਪਿੰਡ ਸੰਗਰੂਰ ਜ਼ਿਲ੍ਹੇ ਅਤੇ ਫਤਿਹਾਬਾਦ ਜ਼ਿਲ੍ਹੇ ਦੀ ਸਰਹੱਦ ਵਿੱਚ ਹੈ। ਫਤਿਹਾਬਾਦ ਜ਼ਿਲ੍ਹਾ ਟੋਹਾਣਾ ਇਸ ਸਥਾਨ ਦੇ ਪੱਛਮ ਵੱਲ ਹੈ। ਇਹ ਦੂਜੇ ਜ਼ਿਲ੍ਹੇ ਪਟਿਆਲਾ ਦੀ ਹੱਦ ਵਿੱਚ ਵੀ ਹੈ। ਇਹ ਹਰਿਆਣਾ ਰਾਜ ਦੀ ਸਰਹੱਦ ਦੇ ਨੇੜੇ ਹੈ। ਮੰਡਵੀ ਉੱਤਰ ਵੱਲ ਪਾਤੜਾਂ ਤਹਿਸੀਲ, ਪੱਛਮ ਵੱਲ ਲਹਿਰਾਗਾਗਾ ਤਹਿਸੀਲ, ਪੱਛਮ ਵੱਲ ਟੋਹਾਣਾ ਤਹਿਸੀਲ, ਦੱਖਣ ਵੱਲ ਨਰਵਾਣਾ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਆਬਾਦੀ
2011 ਦੀ ਮਰਦਮਸ਼ੁਮਾਰੀ ਅਨੁਸਾਰ ਪਿੰਡ ਦੀ ਕੁੱਲ ਆਬਾਦੀ 6105 ਹੈ ਅਤੇ ਘਰਾਂ ਦੀ ਗਿਣਤੀ 1123 ਹੈ। ਔਰਤਾਂ ਦੀ ਆਬਾਦੀ 47.5% ਹੈ। ਪਿੰਡ ਦੀ ਸਾਖਰਤਾ ਦਰ 55.1% ਹੈ ਅਤੇ ਔਰਤਾਂ ਦੀ ਸਾਖਰਤਾ ਦਰ 23.4% ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads