ਮੰਡੇਰ

ਮਾਨਸਾ ਜ਼ਿਲ੍ਹੇ ਦਾ ਪਿੰਡ From Wikipedia, the free encyclopedia

Remove ads

ਮੰਡੇਰ, ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] ੨੦੧੧ ਵਿੱਚ ਮੰਡੇਰ ਦੀ ਅਬਾਦੀ ੧੯੦੦ ਸੀ।[2] ਇਸ ਦਾ ਖੇਤਰਫ਼ਲ ੪.੯੫ ਕਿ. ਮੀ. ਵਰਗ ਹੈ। ਜਾਖਲ ਅਤੇ ਬੁਢਲਾਡਾ ਸੜਕ ਤੋ ਇਸ ਪਿੰਡ ਦੀ ਦੂਰੀ ਲਗਪਗ ੭ ਕਿਲੋਮੀਟਰ ਹੈ। ਇਸਨੂੰ ਪਿੰਡ ਬਰੇਟਾ ਅਤੇ ਕੁਲਰੀਆਂ ਸੜਕ ਲੱਗਦੀ ਹੈ।

ਵਿਸ਼ੇਸ਼ ਤੱਥ ਮੰਡੇਰ, ਸਮਾਂ ਖੇਤਰ ...

ਇਤਿਹਾਸ

ਇਹ ਪਿੰਡ ਮੰਡੇਰ ਗੋਤ ਦੇ ਵਿਅਕਤੀ ਨੇ ਅੱਜ ਤੋ ਲਗਪਗ ੩੦੦ ਸਾਲ ਪਹਿਲਾਂ ਵਸਾਇਆ ਸੀ। ਬਾਅਦ ਵਿੱਚ ਹੌਲੀ ਹੌਲੀ ਇਸ ਪਿੰਡ ਦੀ ਤਰੱਕੀ ਹੋਈ ਕਿਉੰਕਿ ਇਹ ਪਿੰਡ ੧੯੭੦ ਵਿੱਚ ਆਧੁਨਿਕ ਸਕੀਮ ਦੇ ਅਧੀਨ ਆ ਗਿਆ ਸੀ। ਇਸ ਪਿੰਡ ਦੀ ਇਤਿਹਾਸਕ ਗੱਲ ਇਹ ਵੀ ਹੈ ਕਿ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਨੇ ਇੱਥੇ ਗੁਰੂਦੁਆਰਾ ਸਾਹਿਬ ਬਣਵਾਇਆ ਅਤੇ ਇਸ ਗੁਰੂਦੁਆਰੇ ਦੀ ਸਾਂਭ-ਸੰਭਾਲ ਸੰਤ ਰਾਮ ਸਿੰਘ ਜੀ ਨੇ ਕੀਤੀ। ਸੰਤ ਰਾਮ ਸਿੰਘ ਜੀ ਇਸ ਗੁਰੂਘਰ ਦੀ ਸੇਵਾ ਲਗਭਗ ੫੦ ਸਾਲ ਤੱਕ ਕਰਦੇ ਰਹੇ ਜਿਸ ਕਾਰਨ ਪਿੰਡ ਵਾਲੇ ਲੋਕ ਉਹਨਾਂ ਦੀ ਬਰਸੀ ਹਰ ਸਾਲ ਮਨਾਉੰਦੇ ਹਨ। ਕਿਸੇ ਸਮੇੰ ਬਰੇਟਾ ਵਿੱਚ ਪਸ਼ੂਆਂ ਦਾ ਮੇਲਾ ਲੱਗਦਾ ਹੁੰਦਾ ਸੀ ਅਤੇ ਮੇਲੇ ਵੱਲ ਜਾਂਦੇ ਲੋਕ ਮੰਡੇਰ ਪਿੰਡ ਦੇ ਇਸ ਗੁਰੂਦੁਆਰੇ ਵਿੱਚ ਲੰਗਰ ਛੱਕਦੇ ਹੁੰਦੇ ਸੀ।

Mudar ਵੰਸ ਪੂਰੇ ਭਾਰਤ ਚ ਫੈਲਿਆ ਹਿਆ ਹੈ। ਜਿਥੋਂ ਤਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫੈਲਿਆ ਹੋਇਆ ਸੀ[3]

Remove ads

ਸਿੱਖਿਆ ਸੰਸਥਾਂਵਾਂ

ਇਸ ਪਿੰਡ ਵਿੱਚ ਦੋ ਪ੍ਰਾਈਵੇਟ ਸਕੂਲ ਹਨ। ਇੱਕ ਸੰਤ ਬਾਬਾ ਅਤਰ ਸਿੰਘ ਪਬਲਿਕ ਸਕੂਲ ਹੈ ਅਤੇ ਦੂਜਾ ਅਕਾਲ ਅਕੈਡਮੀ ਮੰਡੇਰ ਸਕੂਲ ਹੈ ਜੋ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਾਲਿਆਂ ਵੱਲੋੰ ਚਲਾਇਆ ਜਾ ਰਿਹਾ ਹੈ। ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਮੌਜੂਦ ਹੈ।

ਹੋਰ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads