ਮੰਤਕੀ ਅਨੁਮਾਨ
From Wikipedia, the free encyclopedia
Remove ads
ਮੰਤਕੀ ਅਨੁਮਾਨ (Inferences) ਤਰਕ-ਪ੍ਰਕਿਰਿਆ ਵਿਚ ਕਦਮ ਹਨ, ਮੂਲ ਥਾਪਨਾਵਾਂ ਤੋਂ ਸਿੱਟਿਆਂ ਤੱਕ ਜਾਣਾ। ਚਾਰਲਸ ਸੈਂਡਰਜ਼ ਪੀਅਰਸ ਨੇ ਇੰਫਰੈਂਸ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ: ਨਿਗਮਨ, ਆਗਮਨ, ਅਤੇ ਅਬਡਕਸ਼ਨ। ਨਿਗਮਨ ਉਸ ਅਨੁਮਾਨ ਨੂੰ ਕਹਿੰਦੇ ਹਨ ਜੋ ਸਚ ਮੰਨ ਲਏ ਗਏ ਅਧਾਰਾਂ ਤੋਂ ਮੰਤਕ ਵਿੱਚ ਅਧਿਐਨ ਕੀਤੇ ਜਾਂਦੇ ਪ੍ਰਮਾਣਿਕ ਨਿਯਮਾਂ ਨਾਲ ਮੰਤਕੀ ਸਿੱਟੇ ਤੇ ਪੁੱਜੇ। ਅਬਡਕਸ਼ਨ ਹੈ, ਅਨੁਮਾਨ ਦੀ ਬਿਹਤਰੀਨ ਵਿਆਖਿਆ।
ਮਨੁੱਖੀ ਅਨੁਮਾਨ (ਭਾਵ ਮਨੁੱਖ ਕਿਵੇਂ ਸਿੱਟੇ ਕੱਢਦੇ ਹਨ) ਰਵਾਇਤੀ ਤੌਰ ਤੇ ਬੋਧਿਕ ਮਨੋਵਿਗਿਆਨ ਦੇ ਖੇਤਰ ਵਿਚ ਪੜ੍ਹਿਆ ਜਾਂਦਾ ਰਿਹਾ ਹੈ; ਆਰਟੀਫੀਸੀਅਲ ਇੰਟੈਲੀਜੈਂਸ ਖੋਜਕਾਰ ਮਨੁੱਖੀ ਅਨੁਮਾਨਾਂ ਦਾ ਅਨੁਸਰਣ ਕਰਨ ਲਈ ਸਵੈਚਾਲਤ ਅਨੁਮਾਨ ਪ੍ਰਣਾਲੀ ਦਾ ਵਿਕਾਸ ਕਰਦੇ ਹਨ।
ਅੰਕੜਾ-ਵਿਗਿਆਨਕ ਅਨੁਮਾਨ ਅਨਿਸ਼ਚਿਤਾ ਦੀ ਹਾਜ਼ਰੀ ਵਿਚ ਸਿੱਟੇ ਕੱਢਣ ਲਈ ਗਣਿਤ ਦੀ ਵਰਤੋਂ ਕਰਦਾ ਹੈ। ਇਹ ਇੱਕ ਵਿਸ਼ੇਸ਼ ਕੇਸ ਦੇ ਰੂਪ ਵਿੱਚ ਅਨਿਸ਼ਚਿਤਤਾ ਦੀ ਅਣਹੋਂਦ ਦੇ ਨਾਲ, ਨਿਰਣਾਇਕ ਤਰਕ ਨੂੰ ਆਮ ਬਣਾਉਂਦਾ ਹੈ। ਅੰਕੜਾਮੂਲਕ ਅਨੁਮਾਨ ਗਿਣਨਾਤਮਕ ਜਾਂ ਗੁਣਨਆਤਮਕ (ਕੈਟੇਗੋਰੀਕਲ) ਡੈਟਾ ਦਾ ਇਸਤੇਮਾਲ ਕਰਦਾ ਹੈ ਜੋ ਤੁੱਕਾ-ਮੂਲਕ ਭਿੰਨਤਾਵਾਂ ਦੇ ਅਧੀਨ ਹੋ ਸਕਦਾ ਹੈ।
Remove ads
ਪਰਿਭਾਸ਼ਾ
ਅਜਿਹੀ ਪ੍ਰਕਿਰਿਆ ਜਿਸ ਰਾਹੀਂ ਇਕ ਅਨੇਕ ਨਿਰੀਖਣਾਂ ਤੋਂ ਸਿੱਟਾ ਕੱਢਿਆ ਜਾਂਦਾ ਹੈ, ਉਸ ਨੂੰ ਆਗਮਨ ਤਰਕ ਕਿਹਾ ਜਾਂਦਾ ਹੈ. ਸਿੱਟਾ ਸਹੀ ਜਾਂ ਗਲਤ ਹੋ ਸਕਦਾ ਹੈ, ਜਾਂ ਕੁਝ ਹੱਦ ਤਕ ਸ਼ੁੱਧਤਾ ਦੇ ਅੰਦਰ ਜਾਂ ਕੁਝ ਖਾਸ ਹਾਲਤਾਂ ਵਿਚ ਸਹੀ ਹੋ ਸਕਦਾ ਹੈ। ਅਨੇਕ ਨਿਰੀਖਣਾਂ ਤੋਂ ਅਨੁਮਾਨਿਤ ਸਿੱਟੇ ਅਤਿਰਿਕਤ ਅਨੁਮਾਨਾਂ ਰਾਹੀਂ ਪਰਖੇ ਜਾ ਸਕਦੇ ਹਨ।
ਇਸ ਪਰਿਭਾਸ਼ਾ ਵਿਵਾਦਮਈ ਹੈ (ਇਸ ਦੀ ਸਪੱਸ਼ਟਤਾ ਦੀ ਘਾਟ ਦੇ ਕਾਰਨ। . ਹਵਾਲਾ: ਆਕਸਫੋਰਡ ਅੰਗਰੇਜ਼ੀ ਕੋਸ਼: "ਆਗਮਨ ... 3. ਤਰਕ, ਖਾਸ ਮੌਕਿਆਂ ਤੋਂ ਇੱਕ ਜਨਰਲ ਕਾਨੂੰਨ ਦਾ ਅਨੁਮਾਨ।" [ਸਪਸ਼ਟੀਕਰਨ ਲੋੜੀਂਦਾ]) ਦਿੱਤੀ ਪਰਿਭਾਸ਼ਾ ਇਸ ਲਈ ਸਿਰਫ ਉਦੋਂ ਲਾਗੂ ਹੁੰਦੀ ਹੈ, ਜਦ ਕਿ "ਸਿੱਟਾ" ਜਨਰਲ ਹੋਵੇ।
ਮੰਤਕੀ ਅਨੁਮਾਨ ਦੀਆਂ ਦੋ ਸੰਭਵ ਪਰਿਭਾਸ਼ਾਵਾਂ ਹਨ:
- ਸਬੂਤ ਅਤੇ ਤਰਕ ਦੇ ਆਧਾਰ ਤੇ ਕਢਿਆ ਸਿੱਟਾ।
- ਅਜਿਹੇ ਸਿੱਟੇ ਤੇ ਪਹੁੰਚਣ ਦੀ ਪ੍ਰਕਿਰਿਆ।
Remove ads
ਮਿਸਾਲਾਂ
ਪਰਿਭਾਸ਼ਾ ਲਈ ਦਾਹਰਨ #1
ਪੁਰਾਤਨ ਯੂਨਾਨੀ ਫ਼ਿਲਾਸਫ਼ਰਾਂ ਪੁਰਾਤਨ ਯੂਨਾਨੀ ਫ਼ਿਲਾਸਫ਼ਰਾਂ ਨੇ ਬਹੁਤ ਸਾਰੇ ਸਿਲੇਜਿਜਮਾਂ ਨੂੰ ਪਰਿਭਾਸ਼ਿਤ ਕੀਤਾ ਹੈ, ਤਿੰਨ ਹਿੱਸਿਆਂ ਵਾਲਾ ਅਨੁਮਾਨ ਜਿਸ ਨੂੰ ਵਧੇਰੇ ਜਟਿਲ ਦਲੀਲਬਾਜ਼ੀ ਲਈ ਨਿਰਮਾਣਕਾਰੀ ਬਲਾਕਾਂ ਵਜੋਂ ਵਰਤੇ ਜਾ ਸਕਦੇ ਹਨ। ਅਸੀਂ ਇੱਕ ਮਸ਼ਹੂਰ ਉਦਾਹਰਣ ਨਾਲ ਸ਼ੁਰੂ ਕਰਦੇ ਹਾਂ:
- ਸਾਰੇ ਇਨਸਾਨ ਨਾਸ਼ਮਾਨ ਹਨ।
- ਸਾਰੇ ਯੂਨਾਨੀ ਇਨਸਾਨ ਹਨ।
- ਸਾਰੇ ਯੂਨਾਨੀ ਨਾਸ਼ਮਾਨ ਹਨ।
ਪਾਠਕ ਚੈੱਕ ਕਰ ਸਕਦਾ ਹੈ, ਕਿ ਕਿ ਅਧਾਰਵਾਕ ਅਤੇ ਸਿੱਟੇ ਸੱਚ ਹਨ, ਪਰ ਤਰਕ ਅਨੁਮਾਨ ਦੇ ਨਾਲ ਸਬੰਧਤ ਹੈ: ਕੀ ਸਿੱਟੇ ਦਾ ਸੱਚ ਅਧਾਰਵਾਕਾਂ ਦੇ ਸਚ ਤੋਂ ਨਿਕਲਦਾ ਹੈ?
ਇੱਕ ਅਨੁਮਾਨ ਦੀ ਵੈਧਤਾ ਅਨੁਮਾਨ ਦੇ ਰੂਪ ਤੇ ਨਿਰਭਰ ਕਰਦੀ ਹੈ। ਭਾਵ, "ਵੈਧ" ਸ਼ਬਦ ਆਧਾਰਵਾਕਾਂ ਜਾਂ ਸਿੱਟੇ ਦੇ ਸੱਚ ਨੂੰ ਨਹੀਂ ਦਰਸਾਉਂਦਾ, ਸਗੋਂ ਅਨੁਮਾਨ ਦੇ ਰੂਪ ਨੂੰ ਦਰਸਾਉਂਦਾ ਹੈ। ਇੱਕ ਅਨੁਮਾਨ ਠੀਕ ਹੋ ਸਕਦਾ ਹੈ ਭਾਵੇਂ ਇਸਦੇ ਹਿੱਸੇ ਗਲਤ ਵੀ ਹੋਣ, ਅਤੇ ਅਵੈਧ ਹੋ ਸਕਦਾ ਹੈ ਚਾਹੇ ਕੁਝ ਭਾਗ ਸਹੀ ਵੀ ਹੋਣ। ਪਰ ਸ਼ੀ ਆਧਾਰਵਾਕਾਂ ਵਾਲੇ ਵੈਧ ਰੂਪ ਦਾ ਹਮੇਸ਼ਾ ਇੱਕ ਸੱਚਾ ਸਿੱਟਾ ਹੁੰਦਾ ਹੈ।
ਉਦਾਹਰਨ ਲਈ, ਹੇਠ ਦਿੱਤੇ ਪ੍ਰਤੀਕ-ਮੂਲਕ ਟਰੈਕ ਦੇ ਰੂਪ ਤੇ ਵਿਚਾਰ ਕਰੋ:
- ਸਾਰੇ ਮੀਟ ਜਾਨਵਰਾਂ ਤੋਂ ਆਉਂਦੇ ਹਨ।
- ਸਭ ਬੀਫ ਮੀਟ ਹੈ।
- ਇਸ ਲਈ, ਸਾਰੇ ਬੀਫ ਜਾਨਵਰਾਂ ਤੋਂ ਆਉਂਦੇ ਹਨ।
ਜੇ ਅਧਾਰਵਾਕ ਸੱਚ ਹਨ, ਫਿਰ ਸਿੱਟਾ ਵੀ ਅਵਸ਼ ਸੱਚ ਹੈ।
ਹੁਣ ਅਸੀਂ ਇੱਕ ਗਲਤ ਰੂਪ ਵੱਲ ਚੱਲਦੇ ਹਾਂ।
- ਸਾਰੇ ਏ, ਬੀ.ਹਨ।
- ਸਾਰੇ ਸੀ ਹਨ ਬੀ.
- ਇਸ ਲਈ, ਸਾਰੇ ਸੀ, ਏ ਹਨ
ਇਹ ਦਰਸਾਉਣ ਲਈ ਕਿ ਇਹ ਰੂਪ ਅਵੈਧ ਹੈ, ਅਸੀਂ ਇਹ ਦਰਸਾਉਂਦੇ ਹਾਂ ਕਿ ਕਿਵੇਂ ਇਹ ਅਸਲ ਅਧਾਰਵਾਕਾਂ ਤੋਂ ਝੂਠੇ ਸਿੱਟੇ ਤੱਕ ਕਿਉਂ ਪਹੁੰਚਾ ਦਿੰਦੇ ਹਨ ।
- ਸਾਰੇ ਸੇਬ ਫਲ ਹਨ। (ਸੱਚ)
- ਸਾਰੇ ਕੇਲੇ ਫਲ ਹਨ।. (ਸੱਚ)
- ਇਸ ਲਈ, ਸਾਰੇ ਕੇਲੇ ਸੇਬ ਹਨ. (ਝੂਠ)
ਝੂਠੇ ਅਧਾਰਵਾਕ ਵਾਲੀ ਇੱਕ ਪ੍ਰਮਾਣਿਕ ਦਲੀਲ ਗਲਤ ਸਿੱਟੇ ਤੇ ਪਹੁੰਚਾ ਸਕਦੀ ਹੈ, (ਇਹ ਅਤੇ ਹੇਠ ਲਿਖੀਆਂ ਉਦਾਹਰਣਾਂ ਯੂਨਾਨੀ ਸਿਲੋਗਿਜਮ ਦੀ ਪਾਲਣਾ ਨਹੀਂ ਕਰਦੀਆਂ):
- ਸਾਰੇ ਲੰਬੇ ਲੋਕ ਫਰਾਂਸੀਸੀ ਹਨ (ਝੂਠ)
- ਜੌਹਨ ਲੈਨਨ ਲੰਬਾ ਸੀ। (ਸੱਚ)
- ਇਸ ਲਈ, ਜੌਹਨ ਲੈਨਨ ਫਰਾਂਸੀਸੀ ਹੋਇਆ। (ਝੂਠ)
ਜਦੋਂ ਇੱਕ ਸਹੀ ਦਲੀਲ ਨੂੰ ਇੱਕ ਝੂਠੇ ਆਧਾਰਵਾਕ ਤੋਂ ਗਲਤ ਸਿੱਟਾ ਕੱਢਣ ਲਈ ਵਰਤਿਆ ਜਾਂਦਾ ਹੈ, ਤਾਂ ਅਨੁਮਾਨ ਸ਼ੀ ਹੁੰਦਾ ਹੈ ਕਿਉਂਕਿ ਇਹ ਸਹੀ ਅਨੁਮਾਨ ਦੇ ਰੂਪ ਤੇ ਚੱਲਦਾ ਹੈ।
ਇੱਕ ਸਹੀ ਦਲੀਲ ਨੂੰ ਇੱਕ ਝੂਠੇ ਆਧਾਰਵਾਕ ਤੋਂ ਸਹੀ ਸਿੱਟਾ ਕੱਢਣ ਲਈ ਵਰਤਿਆ ਜਾ ਸਕਦਾ ਹੈ:
- ਸਾਰੇ ਲੰਬੇ ਲੋਕ ਸੰਗੀਤਕਾਰ ਹਨ। (ਠੀਕ, ਝੂਠ)
- ਜੌਹਨ ਲੈਨਨ ਲੰਬਾ ਸੀ। (ਠੀਕ, ਸੱਚ )
- ਇਸ ਲਈ, ਜੌਹਨ ਲੈਨਨ ਇੱਕ ਸੰਗੀਤਕਾਰ ਸੀ। (ਠੀਕ, ਸੱਚ)
ਇਸ ਕੇਸ ਵਿਚ ਸਾਡੇ ਕੋਲ ਇਕ ਝੂਠਾ ਅਧਾਰਵਾਕ ਹੈ ਅਤੇ ਇਕ ਸੱਚਾ ਅਧਾਰਵਾਕ ਜਦ ਕਿ ਇਕ ਸੱਚਾ ਸਿੱਟਾ ਕੱਢਿਆ ਗਿਆ ਹੈ।
Remove ads
Wikiwand - on
Seamless Wikipedia browsing. On steroids.
Remove ads