ਮੱਤਵਿਲਾਸ ਪ੍ਰਹਸਨ
From Wikipedia, the free encyclopedia
Remove ads
ਮੱਤਵਿਲਾਸਪ੍ਰਹਸਨ (ਦੇਵਨਾਗਰੀ:मत्तविलासप्रहसन) ਪੱਲਵ ਖਾਨਦਾਨ ਨਾਲ ਜੁੜੇ ਹੋਏ ਵਿਦਵਾਨ ਰਾਜਾ ਮਹੇਂਦ੍ਰਵਰਮਨ ਪਹਿਲਾ।ਮਹੇਂਦ੍ਰਵਰਮਨ ਪਹਿਲੇ ਦਾ ਲਿਖਿਆ ਪ੍ਰਾਚੀਨ ਸੰਸਕ੍ਰਿਤ ਨਾਟਕ ਹੈ। ਇਹ ਨਾਟਕ ਉਸਦੇ ਦੋ ਨਾਟਕਾਂ ਵਿੱਚੋਂ ਇੱਕ ਹੈ। ਮਹੇਂਦ੍ਰਵਰਮਨ (571 – 630CE) ਜਿਸਨੇ ੬੨੮ ਈਸਵੀ ਤੋ ੬੩੦ ਈਸਵੀ ਤੱਕ ਦੇ ਛੋਟੇ ਸਮੇਂ ਲਈ ਪੱਲਵੀ ਖਾਨਦਾਨ ਦਾ ਰਾਜਕਾਜ ਸੰਭਾਲਿਆ ਅੱਜ ਵੀ ਆਪਣੇ ਇਸ ਵਿਅੰਗ ਨਾਟਕ ਕਰਕੇ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਉਸਨੇ ਮੱਤਵਿਲਾਸ ਦੀ ਰਚਨਾ ਸੱਤਵੀਂ ਸਦੀ ਦੇ ਸ਼ੁਰੂ ਵਿੱਚ ਕੀਤੀ ਸੀ।[1]

Remove ads
ਭੂਮਿਕਾ
ਰਾਜਾ ਮਹੇਂਦ੍ਰਵਰਮਨ ਖੁਦ ਸ਼ੈਵ ਮੱਤ ਦੇ ਮੰਨਣ ਵਾਲੇ ਸਨ, ਪਰ ਆਪਣੇ ਇਸ ਨਾਟਕ ਵਿੱਚ ਉਨ੍ਹਾ ਨੇ ਜੈਨ ਅਤੇ ਬੋਧ ਮੱਤ ਦੀਆਂ ਸ਼ਾਖਾਵਾਂ ਦੇ ਨਾਲ-ਨਾਲ ਪਾਸ਼ੂਪਤ ਅਤੇ ਕਪਾਲਿਕਾਂ ਦੀਆਂ ਕਈ ਰਹੁ-ਰੀਤਾਂ ’ਤੇ ਖੂਬ ਕਰਾਰਾ ਵਿਅੰਗ ਕੀਤਾ ਹੈ, ਜੋ ਕਿ ਉਸ ਸਮੇਂ ਸ਼ੈਵ ਮੱਤ ਦੀਆਂ ਦੋ ਅਹਿਮ ਸ਼ਾਖਾਵਾਂ ਸਨ। ਨਾਟਕ ਦੀਆਂ ਘਟਨਾਵਾਂ ਸੱਤਵੀਂ ਸਦੀ ’ਚ ਪੱਲਵ ਰਾਜਵੰਸ਼ ਦੀ ਰਾਜਧਾਨੀ ਕਾਂਚੀਪੁਰਮ ਵਿੱਚ ਘਟਦੀਆਂ ਹਨ। ਨਾਟਕ ਦਾ ਧੁਰਾ ਕਪਾਲਿਕ ਭਿਖਸ਼ੂ ਸੱਤਯਸੋਮ ਅਤੇ ਉਸਦੀ ਪਤਨੀ ਦੇਵਾਸੋਮ ਹਨ। ਨਸ਼ੇ ਦੀ ਹਾਲਤ ਵਿੱਚ ਸਤਯਸੋਮ ਦਾ ਭਿਖਸ਼ਾਪਾਤਰ ਗੁਆਚ ਜਾਂਦਾ ਹੈ, ਜੋ ਕਿ ਉਨ੍ਹਾ ਦੇ ਧਰਮ ਦਾ ਅਟੁੱਟ ਅੰਗ ਹੈ, ਆਪਣੀ ਸੰਗਣੀ ਦੇਵਸੋਮਾ ਦੇ ਨਾਲ ਉਹ ਉਸ ਭਿਖਸ਼ਾਪਾਤਰ ਦੀ ਤਲਾਸ਼ ਵਿੱਚ ਦਰ-ਦਰ ਭਟਕਦਾ ਹੈ ਤੇ ਵਿਲਾਪ ਕਰਦਾ ਹੈ ਕਿ ਉਸ ਪਾਤਰ ਤੋਂ ਬਿਨਾ ਤਾਂ ਕਪਾਲਿਕ ਦੀ ਕੋਈ ਪਹਿਚਾਣ ਹੀ ਨਹੀਂ ਤੇ ਨਾ ਹੀ ਉਹ ਉਸ ਤੋਂ ਬਿਨਾ ਸੋਮ ਭਾਵ ਸ਼ਰਾਬ ਹੀ ਪੀ ਸਕਦਾ ਹੈ, ਜੋ ਕਿ ਕਪਾਲਿਕਾਂ ਦੀ ਸਾਧਨਾ ਦਾ ਹਿੱਸਾ ਹੈ। ਬੋਧ ਭਿਖਸ਼ੂ ਨਾਗਸੇਨ, ਸ਼ੈਵਮੱਤ ਦਾ ਇੱਕ ਹੋਰ ਪੈਰੋਕਾਰ ਪਾਸ਼ੁਪਤ ਅਤੇ ਇੱਕ ਪਾਗਲ ਆਦਮੀ ਨਾਟਕ ਦੇ ਦੂਜੇ ਮੁਖ ਪਾਤਰ ਹਨ। ਸੱਤਯਸੋਮ ਨੂੰ ਇੱਹ ਸ਼ੱਕ ਹੈ ਕਿ ਉਸਦੇ ਭਿਖਸ਼ਾਪਾਤਰ ਨੂੰ ਬੋਧ ਭਿਖਸ਼ੂ ਨਾਗਸੇਨ ਨੇ ਚੁਰਾਇਆ ਹੈ, ਜਦਕਿ ਹਕੀਕਕਤ ਵਿੱਚ ਉਸਦਾ ਭਿਖਸ਼ਾਪਾਤਰ ਇੱਕ ਕੁੱਤਾ ਚੁੱਕ ਕੇ ਲੈ ਗਿਆ ਹੈ। ਪੂਰੇ ਨਾਟਕ ਦੌਰਾਨ ਇਨ੍ਹਾ ਸੰਪਰਦਾਵਾਂ ਦੀ ਪਰਸਪਰ ਈਰਖਾ ਅਤੇ ਉਨ੍ਹਾ ਦੇ ਅੰਦਰੂਨੀਂ ਦੰਭਾਂ ਦਾ ਰੱਜ ਕੇ ਮਜ਼ਾਕ ਉਡਾਇਆ ਗਿਆ ਹੈ। ਮੱਤਵਿਲਾਸ ਦੀ ਇਸੇ ਵਿਲੱਖਣਤਾ ਨੇ ਅੱਜ ਵੀ ਉਸਨੂੰ ਪ੍ਰਸੰਗਿਕ ਬਣਾਇਆ ਹੋਇਆ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਵੀ ਉਸਦਾ ਮੰਚਨ ਹੁੰਦਾ ਰਹਿੰਦਾ ਹੈ।
ਰਾਜਾ ਮਹੇਂਦ੍ਰਵਰਮਨ ਵੱਲੋਂ ਲਿਖੇ ਗਏ ਨਾਟਕ ਮੱਤਵਿਲਾਸ ਦਾ ਅੰਗ੍ਰੇਜ਼ੀ ਅਨੁਵਾਦ "ਦਾ ਫ਼ਾਰਸ ਆਫ਼ ਡ੍ਰੰਕਨ ਸਪੋਰਟਸ" ਦੇ ਨਾਂ ਨਾਲ ਹੋਇਆ ਹੈ। ਦਰਅਸਲ ਇਸ ਸਿਰਲੇਖ ਹੇਠ ਇਸਦੇ ਇੱਕ ਤੋਂ ਵੱਧ ਅਨੁਵਾਦ ਪ੍ਰਾਪਤ ਹਨ।
Remove ads
ਨਾਟਕ-ਸਾਰ
ਮੱਤਵਿਲਾਸ ਨਾਟਕ ਦੀ ਸ਼ੁਰੂਆਤ ਵਿੱਚ ਨਸ਼ੇ ’ਚ ਧੁੱਤ ਦੋ ਕਪਾਲਿਕ, ਸਤਯਸੋਮ ਅਤੇ ਉਸਦੀ ਪਤਨੀ ਦੇਵਸੋਮਾ ਮੰਚ ’ਤੇ ਆਉਂਦੇ ਹਨ। ਨਸ਼ੇ ’ਚ ਝੂਮਦੇ ਤੇ ਲੜਖੜਾਉਂਦੇ ਹੋਏ ਉਹ ਸ਼ਰਾਬ ਲੱਭਦੇ ਹੋਏ ਇੱਕ ਤੋਂ ਦੂਜੇ ਠੇਕੇ ਵੱਲ ਭਟਕਦੇ ਹਨ। ਸ਼ਰਾਬ ਦੇ ਨਸ਼ੇ ’ਚ ਮਸਤ ਦੋਹੇਂ ਕਪਾਲਿਕ ਲੋਕਾਂ ਨੂੰ ਸ਼ੈਵ ਮੱਤ ਵਿੱਚ ਆਉਣ ਲਈ ਪ੍ਰੇਰਦੇ ਹਨ। ਇੰਜ ਕਰਦੇ ਹੋਏ ਉਹ ਕਪਾਲਿਕ ਮੱਤ ਦੇ ਸੰਸਕਾਰਾਂ ਦਾ ਬਖਾਨ ਕਰਦੇ ਹਨ, ਜਿਨ੍ਹਾ ਵਿੱਚ ਸ਼ਾਮਿਲ ਹੈ ਸ਼ਰਾਬਨੋਸ਼ੀ, ਜੰਗਲੀਆਂ ਵਾਂਗ ਨੱਚਣਾ-ਗਾਣਾ ਤੇ ਸੰਭੋਗ ਕਰਨਾ। ਭਿਖਸ਼ਾ ਮੰਗਦੇ ਹੋਏ ਸਤਯਸੋਮ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸਦਾ ਪਵਿੱਤਰ ਭਿਖਸ਼ਾ ਪਾਤਰ ਭਾਵ ਕਪਾਲ ਉਸਦੇ ਕੋਲ ਨਹੀਂ ਹੈ। ਕਪਾਲਿਕ ਸਤਯਸੋਮ ਪਾਗਲਾਂ ਵਾਂਗ ਵਿਰਲਾਪ ਕਰਦਾ ਹੈ, ਕਿਉਂਕਿ ਉਸ ਦੀਆਂ ਨਜ਼ਰਾਂ ਵਿੱਚ ਇੱਕ ਕਪਾਲਿਕ ਦੀ ਹੋਂਦ ਉਸਦਾ ਵਜੂਦ ਉਸਦੇ ਭਿਖਸ਼ਾ ਪਾਤਰ ਤੋਂ ਬਿਨਾ ਹੋ ਹੀ ਨਹੀਂ ਸਕਦਾ। ਦੇਵਸੋਮਾ ਉਸਨੂੰ ਹੌਂਸਲਾ ਦਿੰਦੇ ਹੋਏ ਕਹਿੰਦੀ ਹੈ ਕਿ ਹੋ ਸਕਦਾ ਹੈ ਕਿ ਪਿੱਛਲੇ ਠੇਕੇ ’ਤੇ ਉਹ ਆਪਣਾ ਭਿਖਸ਼ਾ ਪਾਤਰ ਭੁੱਲ ਆਏ ਹੋਣ। ਪਰ ਉੱਥੇ ਵੀ ਉਨ੍ਹਾ ਨੂੰ ਉਹ ਭਿਖਸ਼ਾ ਪਾਤਰ ਨਹੀਂ ਮਿਲਦਾ।
ਉਸੇ ਸਮੇ ਬੋਧ ਭਿਖਸ਼ੂ ਨਾਗਸੇਨ ਮੰਚ ’ਤੇ ਆਉਂਦਾ ਹੈ। ਸਤਯਸੋਮ ਨੂੰ ਸ਼ਕ ਹੈ ਕਿ ਜਾਂ ਤਾਂ ਕੋਈ ਕੁੱਤਾ ਜਾਂ ਫੇਰ ਕੋਈ ਬੋਧ ਭਿਖਸ਼ੂ ਉਸਦਾ ਭਿਖਸ਼ਾ ਪਾਤਰ ਚੁਰਾ ਕੇ ਲੈ ਗਿਆ ਹੈ। ਸਤਯਸੋਮ ਬੋਧ ਭਿਖਸ਼ੂ ’ਤੇ ਚੋਰੀ ਦਾ ਇਲਜ਼ਾਮ ਲਾਉਂਦਾ ਹੈ। ਉਹ ਬੋਧ ਭਿਖਸ਼ੂਆਂ ਨੂੰ ਝੂਠੇ ਤੇ ਚੋਰ ਕਹਿੰਦਾ ਹੈ, ਤੇ ਬੁੱਧਮਤ ਉੱਤੇ ਵੇਦਾਂ ਅਤੇ ਮਹਾਭਰਤ ਵਿੱਚੋਂ ਵਿਚਾਰ ਚੋਰੀ ਕਰਨ ਦਾ ਇਲਜ਼ਾਮ ਲਾਉਂਦਾ ਹੈ। ਸਤਯਸੋਮ ਕਹਿੰਦਾ ਹੈ ਕਿ ਬੋਧ ਭਿਖਸ਼ੂ ਮਨ ਹੀ ਮਨ ਵਿੱਚ ਸ਼ਰਾਬ, ਮਾਂਸ ਅਤੇ ਸੰਭੋਗ ਦੀਆਂ ਲਾਲਸਾਵਾਂ ਪਾਲਦੇ ਹਨ ਭਾਵੇਂ ਕਿ ਉਨ੍ਹਾ ਦੇ ਧਰਮ ਨੇ ਇਸ ਉੱਤੇ ਪਾਬੰਦੀ ਲਗਾ ਰਖੀ ਹੈ। ਭਿਖਸ਼ੂ ਨਾਗਸੇਨ ਪੂਰੀ ਸ਼ਿੱਦਤ ਨਾਲ ਇਨ੍ਹਾ ਇਲਜ਼ਾਮਾਂ ਦਾ ਖੰਡਨ ਕਰਦਾ ਹੈ। ਪਰ ਜਦੋਂ ਵੀ ਉਹ ਇਕੱਲਾ ਹੁੰਦਾ ਹੈ ਤਾਂ ਅੰਦਰ ਦਬੀਆਂ ਉਸ ਦੀਆਂ ਵਾਸਨਾਵਾਂ ਉਭਰ ਕੇ ਸਾਹਮਣੇ ਆ ਜਾਂਦੀਆਂ ਹਨ। ਉਹ ਮਨ ਹੀ ਮਨ ਝੂਰਦਾ ਤੇ ਸੋਚਦਾ ਹੈ ਕਿ ਆਖਿਰ ਕਿਉਂ ਬੁਧ ਧਰਮ ਸ਼ਰਾਬ ਪੀਣ ਅਤੇ ਸੰਭੋਗ ਦੀ ਮਨਾਹੀ ਕਰਦਾ ਹੈ। ਪਰ ਆਪਣੇ ਵਿਰੋਧੀ ਸਾਹਮਣੇ ਉਹ ਆਪਣੇ ਅੰਦਰਲੀ ਇਸ ਹਕੀਕਤ ਨੂੰ ਮੰਨਣ ਲਈ ਤਿਆਰ ਨਹੀਂ। ਦੋਹਾਂ ਦੀ ਬਹਿਸ ਵੱਧਦੀ ਵਧਦੀ ਹੱਥੋ-ਪਾਈ ’ਚ ਬਦਲ ਜਾਂਦੀ ਹੈ। ਸਤਯਸੋਮ ਦਾ ਜਾਣੂ ਇੱਕ ਪਾਸ਼ੂਪਤ ਭਿਖਸ਼ੂ ਦੋਹਾਂ ਦਰਮਿਆਨ ਸੁਲਾਹ-ਸਫ਼ਾਈ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਅੰਤ ’ਚ ਹਾਰ ਕੇ ਬੋਧ ਭਿਖਸ਼ੂ ਆਪਣਾ ਭਿਖਸ਼ਾ ਪਾਤਰ ਅੜੀਅਲ ਸਤਯਸੋਮ ਦੇ ਹਵਾਲੇ ਕਰ ਦਿੰਦਾ ਹੈ, ਜੋ ਉਸਨੂੰ ਆਪਣਾ ਭਿਖਸ਼ਾ ਪਾਤਰ ਸਮਝ ਬੈਠਾ ਹੈ।
ਧਿਆਨ ਨਾਲ ਦੇਖਣ ’ਤੇ ਸਤਯਸੋਮ ਨੂੰ ਇਹ ਪਤਾ ਲਗਦਾ ਹੈ ਕਿ ਉਹ ਭਿਖਸ਼ਾ ਪਾਤਰ ਉਸਦਾ ਕਪਾਲ ਨਹੀਂ ਹੈ।
Remove ads
ਬਾਹਰੀ ਲਿੰਕ
ਬਾਹਰੀ ਹਵਾਲੇ
ਹਵਾਲੇ
Wikiwand - on
Seamless Wikipedia browsing. On steroids.
Remove ads
