ਮੱਤਾ
ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਮੱਤਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਦਾ ਇੱਕ ਪਿੰਡ ਹੈ।[1]
ਪਿੰਡ ਮੱਤਾ ਜ਼ਿਲਾ ਫਰੀਦਕੋਟ ਦੀ ਤਹਿਸੀਲ ਜੈਤੋਂ ਵਿੱਚ ਪੈਂਦਾ ਹੈ। ਇਸ ਦਾ ਰਕਬਾ 1860 ਹੈਕਟੇਅਰ ਹੈ। ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 5700 ਹੈ। ਇਸ ਪਿੰਡ ਵਿੱਚ ਡਾਕਘਰ ਵੀ ਹੈ, ਪਿੰਨ ਕੋਡ 151204 ਹੈ। ਇਹ ਪਿੰਡ ਜੈਤੋਂ ਫਰੀਦਕੋਟ ਸੜਕ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਅਜੀਤ ਗਿੱਲ 4 ਕਿਲੋਮੀਟਰ ਦੀ ਦੂਰੀ ਤੇ ਹੈ।
ਜੈਤੋ ਦੇ ਮੋਰਚੇ ਵਿੱਚ ਜਾਣ ਵਾਲੇ ਜਥੇ ਦਾ ਆਖਰੀ ਪੜਾਅ ਪਿੰਡ ਮੱਤਾ ਵਿਖੇ ਹੁੰਦਾ ਸੀ। ਇਥੋਂ ਲੰਗਰ ਛਕ ਕੇ ਜਥਾ ਗ੍ਰਿਫਤਾਰੀ ਦੇਣ ਲਈ ਜੈਤੋ ਜਾਂਦਾ ਹੁੰਦਾ ਸੀ। ਇਸ ਪਿੰਡ ਦੇ ਕਈ ਬਜ਼ੁਰਗ ਖੁਦ ਲੰਗਰ ਦੇ ਟੋਕਰੇ ਸਿਰ ਉੱਪਰ ਰੱਖ ਕੇ ਜੈਤੋ ਦੇ ਮੋਰਚੇ ਵਿੱਚ ਲੈ ਕੇ ਜਾਂਦੇ ਸਨ। ਇਸ ਸੇਵਾ ਵਿੱਚ ਕੲੀ ਬਜ਼ੁਰਗਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ।
ਇਸ ਪਿੰਡ ਦੇ ਡੇਰਾ ਸਾਹਿਬ ਵਿੱਚ ਪੁਰਾਣੇ ਸਮੇਂ ਦਮਦਮੀ ਟਕਸਾਲ ਦੇ ਮੁਖੀ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਕਥਾ ਕਰਨ ਲਈ ਆਉਂਦੇ ਰਹੇ ਸਨ। ਇਸ ਪਿੰਡ ਦੇ ਲੋਕ ਮਿਹਨਤਕਸ਼ ,ਖੇਡਾਂ, ਪੜ੍ਹਾਈ ਤੇ ਸਾਹਿਤ ਆਦਿ ਵਿਚ ਵੀ ਰੁਚੀ ਰੱਖਦੇ ਹਨ । ਇਸ ਪਿੰਡ ਦਾ ਜੰਮਪਲ ਨੌਜਵਾਨ ਪੰਜਾਬੀ ਸ਼ਾਇਰ ਰਾਜਬੀਰ ਮੱਤਾ ਹੈ। ਜਿਸਨੂੰ 'ਪੰਜਾਬੀ ਨਕਸ਼ ਅੰਤਰਰਾਸ਼ਟਰੀ ਸਾਹਿਤਕ ਮੈਗਜ਼ੀਨ' (ਰਜਿ.)ਵੱਲੋਂ 'ਪੰਜਾਬੀ ਨਕਸ਼ ਯੁਵਾ ਸਾਹਿਤ ਪੁਰਸਕਾਰ ੨੦੨੩' ਮਿਲਿਆ ਹੈ ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads