ਮੱਲਕੇ
ਭਾਰਤੀ ਪੰਜਾਬ ਦਾ ਇੱਕ ਪਿੰਡ From Wikipedia, the free encyclopedia
Remove ads
ਮੱਲਕੇ ਜ਼ਿਲ੍ਹਾ ਮੋਗਾ ਦੀ ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਹੈ। ਇਹ ਪਿੰਡ ਬਾਘਾ ਪੁਰਾਣਾ-ਕੋਟਕਪੂਰਾ ਰੋਡ ਤੋਂ 5 ਕਿਲੋਮੀਟਰ ਪਿੱਛੇ ਹਟਵਾਂ ਖੱਬੇ ਪਾਸੇ ਸਥਿਤ ਹੈ। ਸਾਹੋਕੇ, ਪੰਜਗਰਾਈਂ ਖੁਰਦ, ਪੰਜਗਰਾਈਂ ਕਲਾਂ, ਸੇਖਾ ਕਲਾਂ, ਸੇਖਾ ਖੁਰਦ, ਸਿਵੀਆਂ, ਬੁਰਜ ਹਰੀ ਕਾ ਇਸਦੇ ਗੁਆਂਢੀ ਪਿੰਡ ਹਨ। ਇਸ ਪਿੰਡ ਦੀ ਕਰੀਬ 5000 ਵੋਟ ਹੈ। ਮੱਲਕੇ ਪ੍ਰਸਿੱਧ ਗਾਇਕ, ਲੇਖਕ ਤੇ ਗੀਤਕਾਰ ਰਾਜ ਬਰਾੜ,, ਕਵਿੱਤਰੀ ਅਤੇ ਕਹਾਣੀਕਾਰ ਬਰਾੜ_ਜੈਸੀ, ਗਾਇਕ ਗੁਰਮੇਲ ਮੱਲਕੇ,ਸਵੀਤਾਜ ਬਰਾੜ , ਗਾਇਕ ਜਗਤਾਰ ਬਰਾੜ , ਗਾਇਕ ਜੋਸ਼ ਬਰਾੜ ਦਾ ਜੱਦੀ ਪਿੰਡ ਹੈ। ਇਹ ਪਿੰਡ ਪ੍ਰਸਿੱਧ ਪੰਜਾਬੀ ਗੀਤਕਾਰ "ਆਪਣਾ ਪੰਜਾਬ ਹੋਵੇ" ਗੁਰਦਾਸ ਮਾਨ ਦੇ ਗੀਤ ਵਾਲੇ ਮੱਖਣ ਬਰਾੜ ਕਰਕੇ ਵੀ ਜਾਣਿਆ ਜਾਂਦਾ ਹੈ। ਪਿੰਡ ਵਿੱਚ ਪਿੰਡ ਦੇ ਮੋਢੀ ਬਾਬਾ ਘਮੰਡ ਦਾਸ ਦੀ ਸਮਾਧ ਬਣੀ ਹੋਈ ਹੈ ਜਿੱਥੇ ਹਰ ਸਾਲ ਵਿਸਾਖੀ ਦਾ ਮੇਲਾ ਲਗਦਾ ਹੈ।
ਮੱਲਕੇ ‘ਚ ਦੋ ਸਰਕਾਰੀ ਸਕੂਲ ਤੇ ਦੋ ਪ੍ਰਾਇਵੇਟ ਸਕੂਲ ਹਨ। ਪਿੰਡ ਵਿੱਚ ਧਿਆਨ, ਯੋਗਾ ਆਸਣ ਦਾ ਆਸ਼ਰਮ ,ਸੋਹਣਾ ਜਿੰਮ ਬਣਿਆ ਹੋਇਆ।
Remove ads
ਪਿਛੋਕੜ
ਮੰਨਿਆ ਜਾਂਦਾ ਹੈ ਕਿ ਇਹ ਪਿੰਡ ਬਾਬਾ ਘਮੰਡਾ ਰਾਮ ਨੇ ਵਸਾਇਆ। ਇਸ ਬਾਬੇ ਨੇ ਪਿੰਡ ਦੇ ਵਡੇਰਿਆਂ ਨੂੰ ਨਾਲ ਦੀ ਟਿੱਬੀ ਤੇ ਵਸਣ ਲਈ ਕਿਹਾ ਸੀ ਪਰ ਲੋੋਕ ਲੁੱਟਾਂ ਖੋਹਾਂ ਦੇ ਡਰੋਂ ਛੱਪੜ ਵਾਲੀ ਜਗ੍ਹਾ ਤੇ ਆ ਕੇ ਬੈਠ ਗਏ, ਬਾਬੇ ਨੂੰ ਪਤਾ ਲੱਗਣ ਤੇ ਉਸ ਨੇ ਕਿਹਾ ਕਿ ਜੇ ਤੁਸੀਂ ਟਿੱਬੀ ਤੇ ਬੈਠੇ ਰਹਿੰਦੇ ਤਾਂ ਉਥੇੇ ਮਲਕ ਸ਼ਹਿਰ ਵਸਣਾ ਸੀ ਪਰ ਹੁਣ ਤਾਂ ਤੁਸੀਂ ਮਲੱਕਿਆਂ ਦੇ ਮੱਲ ਕੇ ਰਹਿ ਗਏ। ਇਸ ਤਰਾਂ ਹੀ ਪਿੰਡ ਦਾ ਨਾਮ ਮੱਲਕੇ ਪੈ ਗਿਆ।
ਹਵਾਲੇ
Wikiwand - on
Seamless Wikipedia browsing. On steroids.
Remove ads