ਯੂਕਲਿਡ ਦੀ ਤੱਤ

From Wikipedia, the free encyclopedia

Remove ads

ਤੱਤ (ਪੁਰਾਤਨ ਯੂਨਾਨੀ: Στοιχεῖα Stoicheia) ਇੱਕ ਗਣਿਤਕ ਗ੍ਰੰਥ ਹੈ ਜਿਸ ਵਿਚ 13 ਕਿਤਾਬਾਂ ਹਨ, ਜੋ ਅਲੈਗਜ਼ੈਂਡਰੀਆ, ਟੋਲੇਮਿਕ ਮਿਸ਼ਰ (ਅੰ. 300 ਈਪੂ) ਵਿਚ ਪੁਰਾਤਨ ਯੂਨਾਨੀ ਗਣਿਤ-ਸ਼ਾਸਤਰੀ ਯੂਕਲਿਡ ਦੇ ਨਾਮ ਲੱਗਦੀ ਹੈ, ਇਹ ਪਰਿਭਾਸ਼ਾਵਾਂ , ਅਨੁਮਾਨਾਂ, ਪ੍ਰਸਤਾਵਾਂ (ਥਿਊਰਮਾਂ ਅਤੇ ਰਚਨਾਵਾਂ), ਅਤੇ ਪ੍ਰਸਤਾਵਾਂ ਦੇ ਗਣਿਤਕ ਪ੍ਰਮਾਣਾਂ ਦਾ ਸੰਗ੍ਰਹਿ ਹੈ। ਕਿਤਾਬਾਂ ਵਿਚ ਪਲੇਨ ਅਤੇ ਸੌਲਿਡ ਯੂਕਲੀਡੀਅਨ ਜਿਓਮੈਟਰੀ, ਐਲੀਮੈਂਟਰੀ ਨੰਬਰ ਥਿਊਰੀ, ਅਤੇ ਅਸਮਮਾਪੀ ਲਾਈਨਾਂ ਸ਼ਾਮਲ ਹਨ। ਤੱਤ ਗਣਿਤ ਦਾ ਸਭ ਤੋਂ ਪੁਰਾਣਾ, ਵੱਡੇ ਪੈਮਾਨੇ ਦਾ ਨਿਗਮਨੀ ਅਧਿਐਨ ਹੈ। ਇਸ ਨੇ ਤਰਕ ਅਤੇ ਆਧੁਨਿਕ ਵਿਗਿਆਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਅਤੇ ਇਸਦੀ ਲਾਜ਼ੀਕਲ ਸਖਤੀ ਨੂੰ 19 ਵੀਂ ਸਦੀ ਤੱਕ ਮਾਤ ਨਹੀਂ ਸੀ ਪਾ ਸਕਿਆ। .

ਵਿਸ਼ੇਸ਼ ਤੱਥ ਲੇਖਕ, ਭਾਸ਼ਾ ...

 ਯੂਕਲਿਡ ਦੀ ਤੱਤਾਂ ਨੂੰ ਕਦੇ ਲਿਖੀ ਜਾਣ ਵਾਲੀ ਸਭ ਤੋਂ ਸਫਲ [1][2] ਅਤੇ ਪ੍ਰਭਾਵਸ਼ਾਲੀ ਪਾਠ ਪੁਸਤਕ ਵਜੋਂ ਜਾਣਿਆ ਜਾਂਦਾ ਹੈ।[3] ਇਹ ਛਪਾਈ ਪ੍ਰੈਸ ਦੀ ਖੋਜ ਦੇ ਬਾਅਦ ਛਾਪੀਆਂ ਜਾਣ ਵਾਲੀਆਂ ਸਭ ਤੋਂ ਪਹਿਲੀਆਂ ਗਣਿਤਕ ਰਚਨਾਵਾਂ ਵਿਚੋਂ ਇਕ ਸੀ ਅਤੇ 1482 ਵਿਚ ਪਹਿਲੀ ਛਪਾਈ ਤੋਂ ਬਾਅਦ ਪ੍ਰਕਾਸ਼ਿਤ ਹੋਈਆਂ ਐਡੀਸ਼ਨਾਂ ਦੀ ਗਿਣਤੀ ਵਿਚ ਬਾਈਬਲ ਤੋਂ ਬਾਅਦ ਇਹ ਦੂਜੇ ਨੰਬਰ ਤੇ ਆਉਂਦੀ ਹੈ।ਐਡੀਸ਼ਨਾਂ ਦੀ ਗਿਣਤੀ ਇਕ ਹਜ਼ਾਰ ਤੋਂ ਉੱਤੇ ਪਹੁੰਚਦੀ ਹੈ।[4] ਸਦੀਆਂ ਪਹਿਲਾਂ ਜਦੋਂ ਸਾਰੀਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿੱਚ ਕੁਆਦਰੀਵੀਅਮ ਨੂੰ ਸ਼ਾਮਿਲ ਕੀਤਾ ਗਿਆ ਸੀ, ਯੂਕਲਿਡ ਦੇ ਤੱਤਾਂ ਦੇ ਘੱਟੋ ਘੱਟ ਕੁਝ ਹਿੱਸੇ ਦਾ ਗਿਆਨ ਸਾਰੇ ਵਿਦਿਆਰਥੀਆਂ ਲਈ ਜ਼ਰੂਰੀ ਸੀ। 20 ਵੀਂ ਸਦੀ ਤਕ, ਉਸ ਸਮੇਂ ਤੱਕ, ਜਦੋਂ ਇਸ ਦੀ ਸਮੱਗਰੀ ਨੂੰ ਸਕੂਲਾਂ ਦੀਆਂ ਹੋਰਨਾਂ ਪਾਠ-ਪੁਸਤਕਾਂ ਦੇ ਦੁਆਰਾ ਸਰਵ ਵਿਆਪਕ ਤੌਰ ਤੇ ਪੜ੍ਹਾਇਆ ਜਾਣ ਲੱਗ ਪਿਆ ਸੀ, ਇਹ ਸਮਝਿਆ ਜਾਂਦਾ ਰਿਹਾ ਕਿ ਇਹ ਸਾਰੇ ਪੜ੍ਹੇ-ਲਿਖੇ ਲੋਕਾਂ ਨੇ ਪੜ੍ਹੀ ਹੋਣੀ ਚਾਹੀਦਾ ਸੀ।[5]

Remove ads

ਇਤਿਹਾਸ

Thumb
ਆਕਸੀਰੀਨਚਸ ਪਪਾਇਰੀ (ਖਰੜਿਆਂ ਦਾ ਇੱਕ ਸਮੂਹ) ਦੇ ਭਾਗ ਵਿਚ ਯੂਕਲਿਡ ਦੇ ਤੱਤਾਂ ਦਾ ਇਕ ਟੁਕੜਾ

ਪਹਿਲਾਂ ਦੇ ਕੰਮ ਵਿੱਚ ਆਧਾਰ

Thumb
ਬਾਥ ਦੇ ਅਡੇਲਾਰਡ ਦੁਆਰਾ ਤੱਤ ਦੇ ਅਨੁਵਾਦ, ਲਗਭਗ 1609-1316 ਤੇ ਆਧਾਰਿਤ ਇਕ ਖਰੜੇ ਵਿੱਚੋਂ ਇੱਕ ਇਲਿਊਮੀਨੇਸ਼ਨ; ਅਡੇਲਾਰਡ ਦਾ ਅਨੁਵਾਦ ਲਾਤੀਨੀ ਵਿੱਚ ਤੱਤ ਦਾ ਸਭ ਤੋਂ ਪੁਰਾਣਾ ਬਚਿਆ ਹੋਇਆ ਅਨੁਵਾਦ ਹੈ, ਜੋ 12 ਵੀਂ ਸਦੀ ਵਿਚ ਕੀਤਾ ਗਿਆ ਅਤੇ ਇਹ ਅਨੁਵਾਦ ਅਰਬੀ ਵਿੱਚੋਂ ਕੀਤਾ ਗਿਆ ਸੀ।

ਵਿਦਵਾਨ ਮੰਨਦੇ ਹਨ ਕਿ ਇਹ ਤੱਤ ਮੂਲ ਤੌਰ ਤੇ ਪੁਰਾਣੇ ਗਰੀਕ ਗਣਿਤ-ਸ਼ਾਸਤਰੀਆਂ ਦੀਆਂ ਕਿਤਾਬਾਂ ਦੇ ਆਧਾਰ ਤੇ ਪ੍ਰਸਤਾਵਾਂ ਦਾ ਇਕ ਸੰਗ੍ਰਹਿ ਹੈ।[6]

ਪ੍ਰੋਕਲਸ (412-485 ਈ.), ਇਕ ਯੂਨਾਨੀ ਗਣਿਤ-ਸ਼ਾਸਤਰੀ ਜੋ ਯੂਕਲਿਡ ਤੋਂ ਸੱਤ ਸਦੀਆਂ ਬਾਅਦ ਹੋਇਆ ਸੀ, ਨੇ ਤੱਤ ਬਾਰੇ ਆਪਣੀਆਂ ਟਿੱਪਣੀਆਂ ਵਿਚ ਲਿਖਿਆ: "ਯੂਕਲਿਡ,...ਨੇ ਤੱਤ ਵਿੱਚ ਕਈ ਯੂਡੌਕਸ ਦੀਆਂ ਥਿਊਰਮਾਂ' ਇਕੱਠੀਆਂ ਕਰ ਕੇ, ਥੀਟੈਟਸ ਦੀਆਂ ਬਹੁਤ ਸਾਰੀਆਂ ਨੂੰ ਸੰਪੂਰਨ ਕੀਤਾ, ਅਤੇ ਉਨ੍ਹਾਂ ਚੀਜ਼ਾਂ ਨੂੰ ਵੀ ਜਿਨ੍ਹਾਂ ਨੂੰ ਉਸਦੇ ਪੂਰਵਜਾਂ ਨੇ ਕੁਝ ਕੁ ਅਟਸਟਾ ਸਿੱਧ ਕੀਤਾ ਸੀ ਉਨ੍ਹਾਂ ਨੂੰ ਤਸੱਲੀਬਖਸ਼ ਢੰਗ ਨਾਲ ਸਾਬਤ ਕੀਤਾ"। 

Remove ads

ਸੂਚਨਾ

Loading related searches...

Wikiwand - on

Seamless Wikipedia browsing. On steroids.

Remove ads