ਯੂਰੇਸ਼ੀਆ

ਮਹਾਂਦੀਪ From Wikipedia, the free encyclopedia

ਯੂਰੇਸ਼ੀਆ
Remove ads

ਯੂਰੇਸ਼ੀਆ /jʊəˈrʒə/ ਨੂੰ ਕਈ ਵਾਰ ਸਭ ਤੋਂ ਵੱਡਾ ਮਹਾਂਦੀਪ ਵੀ ਕਿਹਾ ਜਾਂਦਾ ਹੈ। ਏਸ਼ੀਆ ਅਤੇ ਯੂਰਪ ਨੂੰ ਇਕੱਠਾ ਕਰ ਕੇ ਯੂਰੇਸ਼ੀਆ ਕਹਿ ਦਿੱਤਾ ਜਾਂਦਾ ਹੈ। [1][2] ਇਹ ਮੁੱਖ ਤੌਰ ਤੇ ਉੱਤਰੀ ਅਤੇ ਪੂਰਬੀ ਅਰਧਗੋਲਿਆਂ ਵਿੱਚ ਸਥਿਤ ਹੈ, ਇਸ ਦੀ ਹੱਦ ਪੱਛਮ ਵਿੱਚ ਅਟਲਾਂਟਿਕ ਮਹਾਂਸਾਗਰ, ਪੂਰਬ ਵਿੱਚ ਪ੍ਰਸ਼ਾਂਤ ਮਹਾਂਸਾਗਰ, ਉੱਤਰ ਵਿੱਚ ਆਰਕਟਿਕ ਮਹਾਂਸਾਗਰ ਅਤੇ ਅਫਰੀਕਾ, ਮੈਡੀਟੇਰੀਅਨ ਸਾਗਰ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਨਾਲ ਲੱਗਦੀ ਹੈ।[3]ਯੂਰਪ ਅਤੇ ਏਸ਼ੀਆ ਨਾਂਵਾਂ ਦੇ ਦੋ ਵੱਖ-ਵੱਖ ਮਹਾਂਦੀਪਾਂ ਵਜੋਂ ਵੰਡ ਇਕ ਇਤਿਹਾਸਕ ਸਮਾਜਿਕ ਘਾੜਤ ਹੈ, ਜਦ ਕਿ ਇਨ੍ਹਾਂ ਦੇ ਵਿਚਕਾਰ ਕੋਈ ਸਪਸ਼ਟ ਭੌਤਿਕ ਵੰਡੀ ਨਹੀਂ ਹੈ; ਇਸ ਤਰ੍ਹਾਂ, ਦੁਨੀਆਂ ਦੇ ਕੁਝ ਹਿੱਸਿਆਂ ਵਿਚ, ਯੂਰੇਸ਼ੀਆ ਨੂੰ ਧਰਤੀ ਦੇ ਛੇ, ਪੰਜ, ਜਾਂ ਚਾਰ ਮਹਾਂਦੀਪਾਂ ਵਿਚੋਂ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। [2] ਐਪਰ, ਯੂਰੇਸ਼ੀਆ ਦੀ ਸਖ਼ਤਾਈ ਬਾਰੇ ਪਾਲੀਓਮੈਗਨੈਟਿਕ ਜਾਣਕਾਰੀ ਦੇ ਅਧਾਰ ਤੇ ਬਹਿਸ ਹੁੰਦੀ ਹੈ। [4][5]

Thumb
ਯੂਰੇਸ਼ੀਆ

ਯੂਰੇਸ਼ੀਆ ਦਾ ਖੇਤਰਫਲ 52,990,000 ਵਰਗ ਕਿਮੀ2 (20,846,000 ਮੀਲ2) ਜਾਂ ਧਰਤੀ ਦਾ 10.6% ਹੈ। ਯੂਰੇਸ਼ੀਆ ਨੂੰ ਅੱਗੇ ਹੋਰ ਵੱਡੇ ਖੇਤਰ ਐਫਰੋ-ਯੂਰੇਸ਼ੀਆ ਦੇ ਵਿੱਚ ਵੀ ਗਿਣਿਆ ਜਾਂਦਾ ਹੈ। ਯੂਰੇਸ਼ੀਆ ਦੇ ਵਿੱਚ 4.8 ਅਰਬ ਲੋਕ ਹਨ, ਜੋ ਦੁਨੀਆ ਦੀ 71% ਜਨਸੰਖਿਆ ਹੈ। ਮਨੁੱਖ 60,000 ਤੋਂ 125,000 ਸਾਲ ਪਹਿਲਾਂ ਯੂਰੇਸ਼ੀਆ ਵਿੱਚ ਸਭ ਤੋਂ ਪਹਿਲਾਂ ਵਸ ਗਿਆ ਸੀ। ਗ੍ਰੇਟ ਬ੍ਰਿਟੇਨ, ਆਈਸਲੈਂਡ, ਅਤੇ ਆਇਰਲੈਂਡ ਅਤੇ ਜਪਾਨ, [[ਫਿਲਪੀਨਜ਼] ਅਤੇ ਇੰਡੋਨੇਸ਼ੀਆ ਸਮੇਤ ਕੁਝ ਪ੍ਰਮੁੱਖ ਟਾਪੂ ਨਿਰੰਤਰ ਜੁੜੇ ਹੋਏ ਧਰਤ-ਪੁੰਜ ਤੋਂ ਵੱਖ ਹੋਣ ਦੇ ਬਾਵਜੂਦ ਅਕਸਰ ਯੂਰੇਸ਼ੀਆ ਦੀ ਲੋਕਪ੍ਰਿਯ ਪਰਿਭਾਸ਼ਾ ਦੇ ਅਧੀਨ ਸ਼ਾਮਲ ਕੀਤੇ ਜਾਂਦੇ ਹਨ।

ਫਿਜ਼ੀਓਗ੍ਰਾਫਿਕ ਤੌਰ ਤੇ, ਯੂਰੇਸ਼ੀਆ ਇਕੋ ਮਹਾਂਦੀਪ ਹੈ।[2]ਯੂਰਪ ਅਤੇ ਏਸ਼ੀਆ ਦੀਆਂ ਵੱਖਰੀਆਂ ਮਹਾਂਦੀਪਾਂ ਦੀਆਂ ਧਾਰਨਾਵਾਂ ਪੁਰਾਣੇ ਸਮੇਂ ਦੀਆਂ ਹਨ ਅਤੇ ਉਨ੍ਹਾਂ ਦੀਆਂ ਸਰਹੱਦਾਂ ਭੂਗੋਲਿਕ ਤੌਰ ਤੇ ਮਨਮਾਨੀਆਂ ਹਨ। ਪੁਰਾਣੇ ਸਮੇਂ ਵਿੱਚ ਕਾਲਾ ਸਾਗਰ ਅਤੇ ਮਾਰਮਾਰ ਦਾ ਸਾਗਰ, ਉਹਨਾਂ ਨਾਲ ਜੁੜੀਆਂ ਸਟਰੇਟਾਂ ਨੂੰ, ਮਹਾਂਦੀਪਾਂ ਨੂੰ ਵੱਖ ਕਰਦੀਆਂ ਹੱਦ ਸਮਝਿਆ ਜਾਂਦਾ ਸੀ, ਪਰ ਅੱਜ ਉਰਲ ਅਤੇ ਕਾਕੇਸਸ ਦੀਆਂ ਪਰਬਤੀ ਲੜੀਆਂ ਨੂੰ ਦੋਵਾਂ ਦੇ ਵਿੱਚਕਾਰ ਮੁੱਖ ਸੀਮਾ ਵਜੋਂ ਵਧੇਰੇ ਵੇਖਿਆ ਜਾਂਦਾ ਹੈ। ਯੂਰੇਸ਼ੀਆ ਸੁਏਜ਼ ਨਹਿਰ 'ਤੇ ਅਫਰੀਕਾ ਨਾਲ ਜੁੜਿਆ ਹੋਇਆ ਹੈ, ਅਤੇ ਯੂਰੇਸ਼ੀਆ ਨੂੰ ਕਈ ਵਾਰ ਅਫਰੀਕਾ ਨਾਲ ਮਿਲਾ ਕੇ ਧਰਤੀ' ਤੇ ਸਭ ਤੋਂ ਵੱਡਾ ਜੁੜਵਾਂ ਧਰਤ-ਪੁੰਜ ਬਣਾ ਲਿਆ ਜਾਂਦਾ ਹੈ ਜਿਸ ਨੂੰ ਐਫਰੋ-ਯੂਰੇਸ਼ੀਆ ਕਹਿੰਦੇ ਹਨ। [6] ਵਿਸ਼ਾਲ ਭੂਮੀ ਅਤੇ ਵਿਥਕਾਰ ਦੇ ਅੰਤਰਾਂ ਦੇ ਕਾਰਨ, ਯੂਰੇਸ਼ੀਆ ਕਪੇਨ ਸ਼੍ਰੇਣੀਵੰਡ ਦੇ ਤਹਿਤ ਹਰ ਕਿਸਮ ਦੇ ਜਲਵਾਯੂ ਨੂੰ ਪ੍ਰਦਰਸ਼ਤ ਕਰਦਾ ਹੈ, ਜਿਸ ਵਿੱਚ ਗਰਮ ਅਤੇ ਠੰਡੇ ਤਾਪਮਾਨ ਦੀਆਂ ਅਤਿਕਠੋਰ ਕਿਸਮਾਂ, ਉੱਚ ਅਤੇ ਘੱਟ ਵਰਖਾ ਅਤੇ ਕਈ ਕਿਸਮਾਂ ਦੀਆਂ ਈਕੋਪ੍ਰਣਾਲੀਆਂ ਸ਼ਾਮਲ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads